- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੜਕ ਦੇ ਦੋਵੇਂ ਪਾਸੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ ਹਨ ਅਤੇ ਰਾਹਗੀਰ ਪਰੇਸ਼ਾਨ ਹੋ ਰਹੇ ਹਨ ਪਰ ਨਿਹੰਗ ਜਥੇਬੰਦੀਆਂ ਵੱਲੋਂ ਦੋ ਪਹੀਆ ਵਾਹਨ ਵੀ ਨਹੀਂ ਲੰਘਣ ਦਿੱਤੇ ਜਾ ਰਹੇ। ਐਂਬੂਲੈਂਸ ਅਤੇ ਇਲਾਜ਼ ਲਈ ਜਾਂ ਰਹੇ ਮਰੀਜ਼ਾਂ ਨੂੰ ਦਸਤਾਵੇਜ਼ ਦੇਖ ਕੇ ਆਉਣ ਜਾਣ ਦਿੱਤਾ ਗਿਆ। ਹਿਮਾਚਲ ਪ੍ਰਦੇਸ਼ ਪ੍ਰਸ਼ਾਸਨ ਵੱਲੋਂ ਰਾਹਗੀਰਾਂ ਨੂੰ ਬਦਲਵੇਂ ਰਸਤੇ ਤੇ ਭੇਜਿਆ ਜਾ ਰਿਹਾ ਹੈ ਪਰ ਕਈ ਸੈਲਾਨੀ ਪਿੰਡਾਂ ਵਿੱਚ ਭਟਕਦੇ ਦੇਖੇ ਗਏ।

ਨਰਿੰਦਰ ਸੈਣੀ, ਪੰਜਾਬੀ ਜਾਗਰਣ, ਸ੍ਰੀ ਕੀਰਤਪੁਰ ਸਾਹਿਬ। ਨਿਹੰਗ ਜਥੇਬੰਦੀਆਂ ਵੱਲੋਂ ਹਿਮਾਚਲ ਪ੍ਰਦੇਸ਼ ਪੰਜਾਬ ਸਰਹੱਦ ਤੇ ਨੈਸ਼ਨਲ ਹਾਈਵੇ 205 ਤੇ ਸਥਿਤ ਗਰਾਂ ਮੋੜਾ ਟੋਲ ਪਲਾਜ਼ਾ ਨੂੰ ਬੰਦ ਕਰ ਦਿੱਤਾ ਗਿਆ ਹੈ। ਪਿਛਲੇ 15 ਜੁਲਾਈ ਨੂੰ ਸ਼ਿਮਲਾ ਵਿਖੇ ਸਿੱਖ ਨੌਜਵਾਨ ਅਤੇ ਸੋਸ਼ਲ ਮੀਡੀਆ ਦੇ ਬਲੋਗਰ ਨਵਦੀਪ ਸਿੰਘ ਵੱਲੋਂ ਸੋਸ਼ਲ ਮੀਡੀਆ ਤੇ ਪਾਈ ਗਈ ਪੋਸਟ ਦੇ ਖਿਲਾਫ ਸ਼ਿਮਲਾ ਪੁਲਿਸ ਨੇ ਕਾਰਵਾਈ ਕਰਦੇ ਹੋਏ ਹਿਮਾਚਲ ਪ੍ਰਦੇਸ਼ ਪ੍ਰਸ਼ਾਸਨ ਨੇ ਬਾਣੇ ਦੇ ਧਾਰਨੀ ਸਿੱਖ ਨੌਜਵਾਨ ਨੂੰ ਜੇਲ੍ਹ ਭੇਜ ਦਿੱਤਾ ਸੀ ਇਸ ਦੇ ਖਿਲਾਫ ਸਿੱਖ ਜਥੇਬੰਦੀਆਂ ਵਿੱਚ ਰੋਸ ਦੀ ਲਹਿਰ ਸੀ।
ਨਿਹੰਗ ਜਥੇਬੰਦੀਆਂ ਵੱਲੋਂ ਹਿਮਾਚਲ ਪ੍ਰਦੇਸ਼ ਪ੍ਰਸ਼ਾਸਨ ਨੂੰ ਲਿਖਤੀ ਤੇ ਮਿਲ ਕੇ ਅਪੀਲ ਕੀਤੀ ਗਈ ਸੀ ਕਿ ਸਿੱਖ ਨੌਜਵਾਨ ਨੂੰ ਛੱਡਿਆ ਜਾਵੇ ਜਦੋਂ ਕਿ ਸਿੱਖ ਜਥੇਬੰਦੀਆਂ ਦਾ ਕਹਿਣਾ ਸੀ ਕਿ ਸ਼ਿਮਲਾ ਦੇ ਐਸਐਸਪੀ ਨੇ ਵੀ ਮੰਨਿਆ ਕਿ ਨੌਜਵਾਨ ਦਾ ਦੋਸ਼ ਇਨਾ ਵੱਡਾ ਨਹੀਂ ਸੀ।
ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਸੁਣਵਾਈ ਨਾ ਹੁੰਦੀ ਦੇਖ ਕੇ ਅੱਜ ਬਾਅਦ ਦੁਪਹਿਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਰਦਾਸ ਕਰਨ ਉਪਰੰਤ ਹਿਮਾਚਲ ਪ੍ਰਦੇਸ਼ ਪੰਜਾਬ ਸਰਹੱਦ ਤੇ ਗਰਾਂ ਮੌੜਾ ਟੋਲ ਪਲਾਜ਼ਾ ਤੇ ਧਰਨਾ ਦੇ ਕੇ ਆਵਾਜਾਈ ਬੰਦ ਕਰ ਦਿੱਤੀ ਗਈ। ਨਿਹੰਗ ਜਥੇਬੰਦੀਆਂ ਨੇ ਐਲਾਨ ਕੀਤਾ ਹੈ ਕਿ ਹਿਮਾਚਲ ਪ੍ਰਦੇਸ਼ ਪ੍ਰਸ਼ਾਸਨ ਜਦੋਂ ਤੱਕ ਨਵਦੀਪ ਸਿੰਘ ਨੂੰ ਜੇਲ੍ਹ ਤੋਂ ਰਿਹਾਅ ਨਹੀਂ ਕਰਦਾ ਉਦੋਂ ਤੱਕ ਧਰਨਾ ਜਾਰੀ ਰਹੇਗਾ।
ਮੌਕੇ ਤੇ ਥਾਣਾ ਸ੍ਰੀ ਕੀਰਤਪੁਰ ਸਾਹਿਬ ਦੇ ਮੁੱਖ ਅਫਸਰ ਇੰਸਪੈਕਟਰ ਰਾਹੁਲ ਸ਼ਰਮਾ ਪੁਲਿਸ ਟੀਮ ਨਾਲ ਪਹੁੰਚ ਗਏ ਹਨ ਅਤੇ ਨਿਹੰਗ ਜਥੇਬੰਦੀਆਂ ਨੂੰ ਗੱਲਬਾਤ ਰਾਹੀਂ ਸਮਝਾਇਆ ਜਾ ਰਿਹਾ ਹੈ ਪਰ ਨਿਹੰਗ ਸਿੰਘ ਜਥੇਬੰਦੀਆਂ ਰਿਹਾਈ ਲਈ ਬਜਿੱਦ ਹਨ। ਪੁਲਿਸ ਵੱਲੋਂ ਉਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਗਿਆ।
ਸੜਕ ਦੇ ਦੋਵੇਂ ਪਾਸੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ ਹਨ ਅਤੇ ਰਾਹਗੀਰ ਪਰੇਸ਼ਾਨ ਹੋ ਰਹੇ ਹਨ ਪਰ ਨਿਹੰਗ ਜਥੇਬੰਦੀਆਂ ਵੱਲੋਂ ਦੋ ਪਹੀਆ ਵਾਹਨ ਵੀ ਨਹੀਂ ਲੰਘਣ ਦਿੱਤੇ ਜਾ ਰਹੇ। ਐਂਬੂਲੈਂਸ ਅਤੇ ਇਲਾਜ਼ ਲਈ ਜਾਂ ਰਹੇ ਮਰੀਜ਼ਾਂ ਨੂੰ ਦਸਤਾਵੇਜ਼ ਦੇਖ ਕੇ ਆਉਣ ਜਾਣ ਦਿੱਤਾ ਗਿਆ। ਹਿਮਾਚਲ ਪ੍ਰਦੇਸ਼ ਪ੍ਰਸ਼ਾਸਨ ਵੱਲੋਂ ਰਾਹਗੀਰਾਂ ਨੂੰ ਬਦਲਵੇਂ ਰਸਤੇ ਤੇ ਭੇਜਿਆ ਜਾ ਰਿਹਾ ਹੈ ਪਰ ਕਈ ਸੈਲਾਨੀ ਪਿੰਡਾਂ ਵਿੱਚ ਭਟਕਦੇ ਦੇਖੇ ਗਏ। ਖ਼ਬਰ ਲਿਖੇ ਜਾਣ ਤੱਕ ਸੜਕ ਦੋਵੇਂ ਪਾਸੇ ਤੋਂ ਜਾਮ ਸੀ ਅਤੇ ਨਿਹੰਗ ਜਥੇਬੰਦੀਆਂ ਵੱਲੋਂ ਹਿਮਾਚਲ ਪ੍ਰਦੇਸ਼ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਜਾ ਰਹੀ ਸੀ।