ਪੰਜਾਬ ਦੀ ਅਮਨ-ਸ਼ਾਂਤੀ ਨਾਲ ਖਿਲਵਾੜ ਬਰਦਾਸ਼ਤ ਨਹੀਂ! ਭਾਈ ਚਾਵਲਾ ਨੇ ਰਵਨੀਤ ਬਿੱਟੂ ਨੂੰ ਦਿੱਤੀ ਸਖ਼ਤ ਨਸੀਹਤ; ਸਿਆਸੀ ਰੋਟੀਆਂ ਸੇਕਣ ਦੇ ਲਾਏ ਦੋਸ਼ ਸ੍ਰੀ ਅਨੰਦਪੁਰ ਸਾਹਿਬ ਵਿੱਚ ਇੱਕ ਪੱਤਰਕਾਰ ਸੰਮੇਲਨ ਦੌਰਾਨ ਭਾਈ ਅਮਰਜੀਤ ਸਿੰਘ ਚਾਵਲਾ ਨੇ ਕਿਹਾ ਕਿ ਰਵਨੀਤ ਸਿੰਘ ਬਿੱਟੂ ਕਹਿ ਰਿਹਾ ਹੈ ਕਿ ਉਹ ਆਪਣੇ ਦਾਦੇ ਵਾਂਗ ਚੱਲੇਗਾ, ਜੇਕਰ ਉਹ ਇੰਝ ਕਰੇਗਾ ਤਾਂ ਅਸੀਂ ਪੰਥ ਦੇ ਰਾਹ ਚੱਲਾਂਗੇ। ਭਾਈ ਚਾਵਲਾ ਅੱਜ ਇੱਥੇ ਸਤਲੁਜ ਫਿਲਮ ’ਤੇ ਲਗਾਈ ਜਾ ਰਹੀ ਪਾਬੰਦੀ ਦੇ ਰੋਸ ਵਜੋਂ ਕੱਢੇ ਗਏ ਮਾਰਚ ਵਿੱਚ ਸ਼ਾਮਿਲ ਹੋਣ ਦੇ ਲਈ ਆਏ ਹੋਏ ਸਨ। ਉਨ੍ਹਾਂ ਨੇ ਕਿਹਾ ਕਿ ਰਵਨੀਤ ਸਿੰਘ ਬਿੱਟੂ ਹਿੰਦੂਆਂ ਅਤੇ ਸਿੱਖਾਂ ਦੇ ਵਿੱਚ ਪਾੜਾ ਪਾ ਰਿਹਾ ਹੈ ਅਤੇ ਪੰਜਾਬ ਦੀ ਅਮਨ ਸ਼ਾਂਤੀ ਨੂੰ ਅੱਗ ਲਾ ਰਿਹਾ।
Publish Date: Tue, 14 Jul 2026 10:43 AM (IST)
Updated Date: Tue, 14 Jul 2026 10:45 AM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸ੍ਰੀ ਅਨੰਦਪੁਰ ਸਾਹਿਬ : ਸ੍ਰੀ ਅਨੰਦਪੁਰ ਸਾਹਿਬ ਵਿੱਚ ਇੱਕ ਪੱਤਰਕਾਰ ਸੰਮੇਲਨ ਦੌਰਾਨ ਭਾਈ ਅਮਰਜੀਤ ਸਿੰਘ ਚਾਵਲਾ ਨੇ ਕਿਹਾ ਕਿ ਰਵਨੀਤ ਸਿੰਘ ਬਿੱਟੂ ਕਹਿ ਰਿਹਾ ਹੈ ਕਿ ਉਹ ਆਪਣੇ ਦਾਦੇ ਵਾਂਗ ਚੱਲੇਗਾ, ਜੇਕਰ ਉਹ ਇੰਝ ਕਰੇਗਾ ਤਾਂ ਅਸੀਂ ਪੰਥ ਦੇ ਰਾਹ ਚੱਲਾਂਗੇ। ਭਾਈ ਚਾਵਲਾ ਅੱਜ ਇੱਥੇ ਸਤਲੁਜ ਫਿਲਮ ’ਤੇ ਲਗਾਈ ਜਾ ਰਹੀ ਪਾਬੰਦੀ ਦੇ ਰੋਸ ਵਜੋਂ ਕੱਢੇ ਗਏ ਮਾਰਚ ਵਿੱਚ ਸ਼ਾਮਿਲ ਹੋਣ ਦੇ ਲਈ ਆਏ ਹੋਏ ਸਨ। ਉਨ੍ਹਾਂ ਨੇ ਕਿਹਾ ਕਿ ਰਵਨੀਤ ਸਿੰਘ ਬਿੱਟੂ ਹਿੰਦੂਆਂ ਅਤੇ ਸਿੱਖਾਂ ਦੇ ਵਿੱਚ ਪਾੜਾ ਪਾ ਰਿਹਾ ਹੈ ਅਤੇ ਪੰਜਾਬ ਦੀ ਅਮਨ ਸ਼ਾਂਤੀ ਨੂੰ ਅੱਗ ਲਾ ਰਿਹਾ।
ਉਨ੍ਹਾਂ ਕਿਹਾ ਕਿ ਜਦੋਂ ਬਿੱਟੂ ਕਹਿ ਰਿਹੈ ਕਿ ਹਿੰਦੂਆਂ ਨੂੰ ਬੱਸਾਂ ਵਿੱਚੋਂ ਲਾਹ ਕੇ ਮਾਰਿਆ, ਇਹ ਬਿਲਕੁਲ ਝੂਠ ਹੈ ਕਿਉਂਕਿ ਕਿਸੇ ਸਿੱਖ ਨੇ ਇਨਸਾਫ ਪਸੰਦ ਸਿੱਖ, ਕਿਸੇ ਧਰਮੀ ਸਿੱਖ ਨੇ ਕੋਈ ਬੰਦਾ ਬੱਸਾਂ ’ਚੋਂ ਲਾਹ ਕੇ ਨਹੀਂ ਮਾਰਿਆ ਸਗੋਂ ਇਹ ਕੈਟਾਂ ਨੇ ਮਾਰੇ ਸਨ। ਲੋਕਾਂ ਵਿੱਚ ਲੜਾਈ ਪਾਉਣ ਵਾਸਤੇ ਅਤੇ ਇਨ੍ਹਾਂ ਲੋਕਾਂ ਨੇ ਹੀ ਘਰਾਂ ਵਿੱਚ ਜਾ ਕੇ ਪੁਲਿਸ ਮੁਲਾਜ਼ਮ ਵੀ ਮਾਰੇ ਸਨ ਅਤੇ ਇਹ ਸਾਰਾ ਕੰਮ ਕੈਟ ਕਰਦੇ ਸਨ। ਉਨ੍ਹਾਂ ਬਿੱਟੂ ਨੂੰ ਸਵਾਲ ਕੀਤਾ ਕਿ ਉਹ ਸਪੱਸ਼ਟ ਕਰੇ ਕਿ ਆਲਮ ਸੈਨਾ ਕੀ ਸੀ ਅਤੇ ਉਹ ਕਿਸ ਨੇ ਬਣਾਈ ਸੀ।
ਭਾਈ ਚਾਵਲਾ ਨੇ ਹਿੰਦੂ ਵੀਰਾਂ ਨੂੰ ਬੇਨਤੀ ਕੀਤੀ ਕਿ ਉਹ ਗੁਮਰਾਹਕੁੰਨ ਪ੍ਰਚਾਰ ’ਚ ਨਾ ਆਉਣ। ਉਨ੍ਹਾਂ ਕਿਹਾ ਕਿ ਹਿੰਦੂ ਵੀਰ ਸਾਡੇ ਭਰਾ ਹਨ ਅਤੇ ਪੰਜਾਬ ਇੱਕ ਸੂਬਾ ਕਿ ਜਿੱਥੇ ਜੇ ਦਿੱਲੀ ਵਿੱਚ ਦੰਗੇ ਹੋਏ ਲੱਖਾਂ ਲੋਕ ਮਾਰੇ ਗਏ, ਪਰ ਇੱਕ ਵੀ ਹਿੰਦੂ ਉਸ ਸਮੇਂ 84 'ਚ ਪੰਜਾਬ ’ਚ ਨਹੀਂ ਮਾਰਿਆ ਗਿਆ। ਉਨ੍ਹਾਂ ਰਵਨੀਤ ਬਿੱਟੂ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਹਿੰਦੂ ਸਿੱਖ ਏਕਤਾ ਵਿੱਚ ਪਾੜ ਪਾਉਣ ਦੀ ਕੋਸ਼ਿਸ਼ ਨਾ ਕਰੋ ’ਤੇ ਅਮਨ ਸ਼ਾਂਤੀ ਨਾਲ ਚੱਲ ਰਹੇ ਸੂਬੇ ਨੂੰ ਅੱਗ ਨਾ ਲਾਓ।