- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼ਿਕਾਇਤਕਰਤਾ ਮੂਲ ਰੂਪ ਵਿੱਚ ਊਨਾ (ਹਿਮਾਚਲ ਪ੍ਰਦੇਸ਼) ਦੀ ਰਹਿਣ ਵਾਲੀ ਹੈ ਅਤੇ ਸ੍ਰੀ ਅਨੰਦਪੁਰ ਸਾਹਿਬ ਵਿੱਚ ਫਾਈਨਲ ਸਾਲ ਦੀ ਪੜ੍ਹਾਈ ਕਰ ਰਹੀ ਹੈ। ਉਸ ਨੇ ਪੁਲਿਸ ਨੂੰ ਦਿੱਤੇ ਬਿਆਨ ਵਿੱਚ ਦੱਸਿਆ ਕਿ ਉਹ 20 ਸਤੰਬਰ ਤੋਂ ਸਾਈ ਹਸਪਤਾਲ ਨੇੜੇ ਸਥਿਤ ਪੀਜੀ ਵਿੱਚ ਰਹਿ ਰਹੀ ਸੀ।

ਸੁਰਿੰਦਰ ਸਿੰਘ ਸੋਨੀ, ਪੰਜਾਬੀ ਜਾਗਰਣ, ਸ੍ਰੀ ਅਨੰਦਪੁਰ ਸਾਹਿਬ: ਅਨੰਦਪੁਰ ਸਾਹਿਬ ਥਾਣਾ ਪੁਲਿਸ ਨੇ ਵਿਦਿਆਰਥਣ ਦੀ ਸ਼ਿਕਾਇਤ ਦੇ ਆਧਾਰ ’ਤੇ ਪੀਜੀ ਮਾਲਕ ਖ਼ਿਲਾਫ਼ ਕਥਿਤ ਛੇੜਛਾੜ, ਅਸ਼ਲੀਲ ਹਰਕਤਾਂ ਤੇ ਸਰੀਰਕ ਸਬੰਧ ਬਣਾਉਣ ਲਈ ਦਬਾਅ ਪਾਉਣ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ। ਥਾਣਾ ਮੁਖੀ ਜਤਨ ਕਪੂਰ ਨੇ ਦੱਸਿਆ ਕਿ ਐੱਫਆਈਆਰ ਨੰਬਰ 0175 ਮਿਤੀ 30 ਸਤੰਬਰ 2026 ਨੂੰ ਦਰਜ ਕੀਤੀ ਗਈ ਹੈ। ਇਸ ਵਿੱਚ ਬੀਐੱਨਐੱਸ ਦੀਆਂ ਧਾਰਾਵਾਂ 74, 75 ਤੇ 126(2) ਲਗਾਈਆਂ ਗਈਆਂ ਹਨ।
ਸ਼ਿਕਾਇਤਕਰਤਾ ਮੂਲ ਰੂਪ ਵਿੱਚ ਊਨਾ (ਹਿਮਾਚਲ ਪ੍ਰਦੇਸ਼) ਦੀ ਰਹਿਣ ਵਾਲੀ ਹੈ ਅਤੇ ਸ੍ਰੀ ਅਨੰਦਪੁਰ ਸਾਹਿਬ ਵਿੱਚ ਫਾਈਨਲ ਸਾਲ ਦੀ ਪੜ੍ਹਾਈ ਕਰ ਰਹੀ ਹੈ। ਉਸ ਨੇ ਪੁਲਿਸ ਨੂੰ ਦਿੱਤੇ ਬਿਆਨ ਵਿੱਚ ਦੱਸਿਆ ਕਿ ਉਹ 20 ਸਤੰਬਰ ਤੋਂ ਸਾਈ ਹਸਪਤਾਲ ਨੇੜੇ ਸਥਿਤ ਪੀਜੀ ਵਿੱਚ ਰਹਿ ਰਹੀ ਸੀ। ਉਸ ਦੇ ਦੋਸ਼ ਮੁਤਾਬਕ ਪੀਜੀ ਮਾਲਕ ਕੁਲਵਿੰਦਰ ਸਿੰਘ ਵੱਲੋਂ ਉਸ ਨਾਲ ਕਥਿਤ ਤੌਰ ’ਤੇ ਗਲਤ ਤਰੀਕੇ ਨਾਲ ਗੱਲਬਾਤ ਕਰਨ ਦੇ ਨਾਲ ਅਸ਼ਲੀਲ ਇਸ਼ਾਰੇ ਕੀਤੇ ਜਾਂਦੇ ਸਨ।
ਸ਼ਿਕਾਇਤ ਅਨੁਸਾਰ 29 ਸਤੰਬਰ ਨੂੰ ਕਾਲਜ ਤੋਂ ਵਾਪਸ ਆਉਣ ’ਤੇ ਮੁਲਜ਼ਮ ਨੇ ਉਸ ਨੂੰ ਕਮਰੇ ਵਿੱਚ ਆਉਣ ਅਤੇ ਸਮਾਂ ਬਿਤਾਉਣ ਲਈ ਕਿਹਾ। ਵਿਦਿਆਰਥਣ ਨੇ ਦੋਸ਼ ਲਾਇਆ ਕਿ ਇਸ ਤੋਂ ਬਾਅਦ ਉਸ ਨੂੰ ‘ਸ਼ੂਗਰ ਡੈਡੀ’ ਬਣਾਉਣ ਤੇ ਉਸ ਦਾ ਸਾਰਾ ਖ਼ਰਚ ਚੁੱਕਣ ਦੀ ਪੇਸ਼ਕਸ਼ ਕਰਦਿਆਂ ਸਰੀਰਕ ਸਬੰਧ ਬਣਾਉਣ ਲਈ ਕਿਹਾ ਗਿਆ। ਇਨਕਾਰ ਕਰਨ ਮਗਰੋਂ ਉਹ ਘਬਰਾ ਗਈ ਅਤੇ ਪੀਜੀ ਛੱਡ ਕੇ ਚਲੀ ਗਈ।
ਪੁਲਿਸ ਨੇ ਸ਼ਿਕਾਇਤ ਦੇ ਆਧਾਰ ’ਤੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਥਾਣਾ ਮੁਖੀ ਨੇ ਦੱਸਿਆ ਕਿ ਮਾਮਲੇ ਵਿੱਚ ਕਥਿਤ ਮੁਲਜ਼ਮ ਨੂੰ ਜਲਦੀ ਗ੍ਰਿਫ਼ਤਾਰ ਕਰਨ ਦੀ ਕਾਰਵਾਈ ਕੀਤੀ ਜਾ ਰਹੀ ਹੈ।