- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕੀਰਤਪੁਰ ਸਾਹਿਬ-ਮਨਾਲੀ ਕੌਮੀ ਮਾਰਗ ’ਤੇ ਸਥਿਤ ਮੌੜਾ ਟੋਲ ਪਲਾਜ਼ਾ ਵਿਖੇ ਰਾਹਗੀਰਾਂ ਨਾਲ ਕਥਿਤ ਬਦਤਮੀਜ਼ੀ ਅਤੇ ਹਿਮਾਚਲ ਟੈਕਸੀ ਯੂਨੀਅਨ ਦੇ ਸੂਬਾ ਪ੍ਰਧਾਨ ਰਾਮ ਰਤਨ ਸ਼ਰਮਾ ਨਾਲ ਹੋਈ ਬਦਸਲੂਕੀ ਦੇ ਵਿਰੋਧ ਵਿੱਚ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਨੇ ਇਕੱਠੇ ਹੋ ਕੇ ਕਰੀਬ ਅੱਧਾ ਘੰਟਾ ਟੋਲ ਪਲਾਜ਼ਾ ਫਰੀ ਕਰਵਾ ਦਿੱਤਾ।

ਨਰਿੰਦਰ ਸੈਣੀ, ਕੀਰਤਪੁਰ ਸਾਹਿਬ: ਕੀਰਤਪੁਰ ਸਾਹਿਬ-ਮਨਾਲੀ ਕੌਮੀ ਮਾਰਗ ’ਤੇ ਸਥਿਤ ਮੌੜਾ ਟੋਲ ਪਲਾਜ਼ਾ ਵਿਖੇ ਰਾਹਗੀਰਾਂ ਨਾਲ ਕਥਿਤ ਬਦਤਮੀਜ਼ੀ ਅਤੇ ਹਿਮਾਚਲ ਟੈਕਸੀ ਯੂਨੀਅਨ ਦੇ ਸੂਬਾ ਪ੍ਰਧਾਨ ਰਾਮ ਰਤਨ ਸ਼ਰਮਾ ਨਾਲ ਹੋਈ ਬਦਸਲੂਕੀ ਦੇ ਵਿਰੋਧ ਵਿੱਚ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਨੇ ਇਕੱਠੇ ਹੋ ਕੇ ਕਰੀਬ ਅੱਧਾ ਘੰਟਾ ਟੋਲ ਪਲਾਜ਼ਾ ਫਰੀ ਕਰਵਾ ਦਿੱਤਾ।
ਮਾਮਲਾ ਉਸ ਸਮੇਂ ਗੰਭੀਰ ਹੋ ਗਿਆ ਜਦੋਂ ਟੋਲ ਮੁਲਾਜ਼ਮ ਵੱਲੋਂ ਰਾਮ ਰਤਨ ਸ਼ਰਮਾ ਨਾਲ ਬਦਤਮੀਜ਼ੀ ਕਰਨ ਦੇ ਨਾਲ ਉਨ੍ਹਾਂ ਦੀ ਵੀਡੀਓ ਵੀ ਜਬਰੀ ਡਿਲੀਟ ਕਰ ਦਿੱਤੀ ਗਈ। ਇਸ ਦੀ ਜਾਣਕਾਰੀ ਮਿਲਦਿਆਂ ਹੀ ਨਿਹੰਗ ਸਿੰਘ ਜਥੇਬੰਦੀਆਂ ਦੇ ਬਾਬਾ ਅੱਛਰ ਸਿੰਘ, ਮਹਾਕਾਲ ਪੰਜਾਬ ਮੋਰਚਾ ਦੇ ਕਨਵੀਨਰ ਤੇ ਪੰਜਾਬ ਸਾਂਝੀਵਾਲਤਾ ਦਲ ਦੇ ਆਗੂ ਗੌਰਵ ਰਾਣਾ, ਭਾਰਤੀ ਕਿਸਾਨ ਯੂਨੀਅਨ ਬਹਿਰਾਮਪੁਰ ਦੇ ਮੀਤ ਪ੍ਰਧਾਨ ਕਰਨਵੀਰ ਸਿੰਘ, ਕਿਰਤੀ ਕਿਸਾਨ ਮੋਰਚਾ ਦੇ ਆਗੂ ਮੰਗਲ ਸਿੰਘ ਮਾਜਰਾ ਸੰਘਰਸ਼ ਕਮੇਟੀ ਦੇ ਗੁਰਦਿਆਲ ਸਿੰਘ, ਰੀਤੂ ਰਾਣੀ, ਸਤਨਾਮ ਕੌਰ ਅਤੇ ਕੀਰਤਪੁਰ ਸਾਹਿਬ ਤੇ ਨੂਰਪੁਰ ਬੇਦੀ ਦੀਆਂ ਟੈਕਸੀ ਯੂਨੀਅਨਾਂ ਦੇ ਆਗੂ ਮੌਕੇ ’ਤੇ ਪਹੁੰਚ ਗਏ। ਇਸ ਦੌਰਾਨ ਨੈਸ਼ਨਲ ਹਾਈਵੇ ਅਥਾਰਟੀ ਅਤੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਵੀ ਕੀਤੀ ਗਈ।
ਕੀਰਤਪੁਰ ਸਾਹਿਬ ਅਤੇ ਭਰਤਗੜ੍ਹ ਪੁਲਿਸ ਦੀਆਂ ਟੀਮਾਂ ਨੇ ਮੌਕੇ ’ਤੇ ਪਹੁੰਚ ਕੇ ਸਥਿਤੀ ਨੂੰ ਸੰਭਾਲਿਆ। ਲੰਬੀ ਗੱਲਬਾਤ ਤੋਂ ਬਾਅਦ ਸਬੰਧਤ ਕਰਮਚਾਰੀ ਨੂੰ ਜਨਤਕ ਤੌਰ ’ਤੇ ਮੁਆਫ਼ੀ ਮੰਗਣੀ ਪਈ ਅਤੇ ਪੁਲਿਸ ਨੇ ਉਸ ਨੂੰ ਹਿਰਾਸਤ ਵਿੱਚ ਲਿਆ। ਉੱਧਰ ਟੋਲ ਮੈਨੇਜਮੈਂਟ ਦੇ ਅਭਿਮਨਿਊ ਸ਼ਰਮਾ ਅਤੇ ਕੁਲਵੀਰ ਸਿੰਘ ਨੇ ਸਬੰਧਤ ਕਰਮਚਾਰੀ ਨੂੰ ਤੁਰੰਤ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ।
ਇਸ ਮੌਕੇ ਗੌਰਵ ਰਾਣਾ, ਬਾਬਾ ਅੱਛਰ ਸਿੰਘ, ਕਰਨਵੀਰ ਸਿੰਘ ਅਤੇ ਸੇਠੀ ਸ਼ਰਮਾ ਨੇ ਕਿਹਾ ਕਿ ਪੰਜਾਬ ਦੀ ਧਰਤੀ ’ਤੇ ਕਿਸੇ ਵੀ ਤਰ੍ਹਾਂ ਦੀ ਗੁੰਡਾਗਰਦੀ ਅਤੇ ਧੱਕੇਸ਼ਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਟੋਲ ਪਲਾਜ਼ਾ ’ਤੇ ਸਥਾਨਕ ਮੀਡੀਆ ਕਰਮੀਆਂ ਅਤੇ ਕਿਸਾਨ ਯੂਨੀਅਨ ਦੇ ਆਗੂਆਂ ਨੂੰ ਸ਼ਨਾਖਤ ਦੇ ਆਧਾਰ ’ਤੇ ਬਿਨਾਂ ਕਿਸੇ ਪ੍ਰੇਸ਼ਾਨੀ ਤੋਂ ਲੰਘਣ ਦਿੱਤਾ ਜਾਵੇ। ਇਸ ਤੋਂ ਇਲਾਵਾ ਸਥਾਨਕ ਟੈਕਸੀ ਯੂਨੀਅਨ ਨਾਲ ਚੱਲ ਰਹੇ ਮਸਲੇ ਦੇ ਹੱਲ ਲਈ ਮੰਗਲਵਾਰ ਨੂੰ ਮੀਟਿੰਗ ਵੀ ਕੀਤੀ ਜਾ ਰਹੀ ਹੈ।
ਇਸ ਮੌਕੇ ਏਐੱਸਆਈ ਸੋਹਣ ਸਿੰਘ ਅਤੇ ਏਐੱਸਆਈ ਸਰਤਾਜ਼ ਸਿੰਘ ਪੁਲਿਸ ਪਾਰਟੀ ਸਮੇਤ ਮੌਜੂਦ ਰਹੇ। ਪੁਲਿਸ ਅਧਿਕਾਰੀਆਂ ਦੀ ਸੂਝ-ਬੂਝ ਨਾਲ ਵੱਡਾ ਟਕਰਾਅ ਟਲ ਗਿਆ। ਤਸਵੀਰ,,, ਮੋੜਾ ਟੋਲ ਪਲਾਜਾ ਨੂੰ ਫਰੀ ਕਰਾਣ ਦੌਰਾਨ ਦਾ ਦ੍ਰਿਸ਼,, ਤਸਵੀਰ ਨੰਬਰ ਦੋ,,,,, ਜਨਤਕ ਤੌਰ ਤੇ ਮਾਫੀ ਮੰਗਦਾ ਹੋਇਆ ਕਰਨ ਵਾਲਾ ਅਨਸਰ,,, ਤਸਵੀਰ ਨੰਬਰ ਤਿੰਨ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਗੌਰਵ ਰਾਣਾ ਬਾਬਾ਼ ਅੱਛਰ ਸਿੰਘ ਮਹਾਕਾਲ ਕਰਨਵੀਰ ਸਿੰਘ ਸੇਠੀ ਸ਼ਰਮਾ ਤੇ ਹੋਰ ਆਗੂ।