ਅਕਾਲੀ ਦਲ ਐੱਸਸੀ ਵਿੰਗ ਦੀ ਨਵੀਂ ਟੀਮ ਦਾ ਐਲਾਨ, ਵੱਖ-ਵੱਖ ਅਹੁਦਿਆਂ ’ਤੇ ਕੀਤੀਆਂ ਨਿਯੁਕਤੀਆਂ ਅਕਾਲੀ ਦਲ ਐੱਸਸੀ ਵਿੰਗ ਦੀ ਨਵੀਂ ਟੀਮ ਦਾ ਕੀਤਾ ਐਲਾਨ
Publish Date: Sat, 04 Jul 2026 06:23 PM (IST)
Updated Date: Sat, 04 Jul 2026 06:23 PM (IST)
ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਮੀਟਿੰਗ ’ਚ ਭਾਈ ਅਮਰਜੀਤ ਸਿੰਘ ਚਾਵਲਾ ਨੇ ਕੀਤੀ ਸ਼ਿਰਕਤ ਸੁਖਵਿੰਦਰ ਸੁੱਖੂ, ਪੰਜਾਬੀ ਜਾਗਰਣ, ਸ੍ਰੀ ਅਨੰਦਪੁਰ ਸਾਹਿਬ: ਸ਼੍ਰੋਮਣੀ ਅਕਾਲੀ ਦਲ ਦੇ ਐੱਸਸੀ ਵਿੰਗ ਵੱਲੋਂ ਹਲਕਾ ਸ੍ਰੀ ਆਨੰਦਪੁਰ ਸਾਹਿਬ ਦੀ ਨਵੀਂ ਟੀਮ ਦਾ ਐਲਾਨ ਕੀਤਾ ਗਿਆ। ਇਹ ਐਲਾਨ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੀਟਿੰਗ ਹਾਲ ਵਿੱਚ ਜ਼ਿਲ੍ਹਾ ਰੂਪਨਗਰ ਐੱਸਸੀ ਵਿੰਗ ਦੇ ਪ੍ਰਧਾਨ ਨਿਰਮਲ ਸਿੰਘ ਹਰੀਵਾਲ ਦੀ ਅਗਵਾਈ ਹੇਠ ਹੋਈ ਮੀਟਿੰਗ ਦੌਰਾਨ ਕੀਤਾ ਗਿਆ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਸੂਬੇ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਮੌਕੇ ਜਥੇਦਾਰ ਸੁਰਿੰਦਰ ਸਿੰਘ ਮਟੌਰ ਅਤੇ ਭਾਈ ਰਾਮ ਸਿੰਘ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਜਾਰੀ ਕੀਤੀ ਗਈ ਸੂਚੀ ਅਨੁਸਾਰ ਮਨਜੀਤ ਸਿੰਘ ਨੂੰ ਗੋਹਲਣੀ ਸਰਕਲ, ਜਸਵੀਰ ਸਿੰਘ ਗੱਜਪੁਰ ਨੂੰ ਸ੍ਰੀ ਅਨੰਦਪੁਰ ਸਾਹਿਬ ਸਰਕਲ, ਸੱਜਣ ਸਿੰਘ ਬੱਢਲ ਨੂੰ ਮੋਹੀਵਾਲ ਸਰਕਲ, ਸਰਦਾਰ ਨਰਾਇਣ ਸਿੰਘ ਮਝੇੜ ਨੂੰ ਕੀਰਤਪੁਰ ਸਾਹਿਬ ਦਿਹਾਤੀ ਸਰਕਲ, ਸਰਦਾਰ ਬਲਵੰਤ ਸਿੰਘ ਮੰਗੂਵਾਲ ਨੂੰ ਭਰਤਗੜ੍ਹ ਸਰਕਲ, ਐਡਵੋਕੇਟ ਸਰਦਾਰ ਜੈਮਲ ਸਿੰਘ ਬਾਸੋਵਾਲ ਨੂੰ ਗੰਗੂਵਾਲ ਸਰਕਲ ਅਤੇ ਕਮਲ ਸਿੰਘ ਬੇਲਾ ਰਾਮਗੜ੍ਹ ਨੂੰ ਭੁਲਾਣ ਸਰਕਲ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ। ਨਵੇਂ ਚੁਣੇ ਗਏ ਅਹੁਦੇਦਾਰਾਂ ਦੀ ਸੂਚੀ ਸੂਚੀ ਭਾਈ ਅਮਰਜੀਤ ਸਿੰਘ ਚਾਵਲਾ ਅਤੇ ਜ਼ਿਲ੍ਹਾ ਪ੍ਰਧਾਨ ਨਿਰਮਲ ਸਿੰਘ ਹਰੀਵਾਲ ਵੱਲੋਂ ਜਾਰੀ ਕੀਤੀ ਗਈ। ਇਸ ਤੋਂ ਇਲਾਵਾ ਗੁਰਬਚਨ ਸਿੰਘ ਲੋਦੀਪੁਰ, ਬਲਵੀਰ ਸਿੰਘ ਬਣੀ, ਰਾਮ ਦਿਆਲ ਸਿੰਘ ਮਝੇੜ ਅਤੇ ਰਣਜੀਤ ਸਿੰਘ ਭੱਟੀ ਮੌਜੋਵਾਲ ਨੂੰ ਸੀਨੀਅਰ ਮੀਤ ਪ੍ਰਧਾਨ ਬਣਾਇਆ ਗਿਆ। ਭੁਪਿੰਦਰ ਸਿੰਘ ਸ਼ਾਹਪੁਰ ਵੇਲਾ, ਸੁਰਜੀਤ ਸਿੰਘ ਗੱਜਪੁਰ ਬੇਲਾ, ਜਰਨੈਲ ਸਿੰਘ ਬਲੌਲੀ ਅਤੇ ਨਿਰਮਲ ਸਿੰਘ ਕੋਟਲਾ ਨੂੰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ। ਚਰਨ ਸਿੰਘ ਬਲੌਲੀ, ਪਰਵਿੰਦਰ ਸਿੰਘ ਸਰਸਾ ਨੰਗਲ, ਮੱਖਣ ਸਿੰਘ ਅਵਾਨਕੋਟ, ਕੈਪਟਨ ਜਸਵਿੰਦਰ ਸਿੰਘ ਅਟਾਰੀ, ਰਾਮ ਸਿੰਘ ਬੂੰਗਾ ਸਾਹਿਬ ਅਤੇ ਕੇਵਲ ਸਿੰਘ ਛੋਟੀ ਚੱਖੀਆਂ ਨੂੰ ਜਥੇਬੰਦਕ ਸਕੱਤਰ ਦੀ ਜ਼ਿੰਮੇਵਾਰੀ ਸੌਂਪੀ ਗਈ। ਸੁਖਦੇਵ ਸਿੰਘ ਭਰਤਗੜ੍ਹ, ਹਰਬੰਸ ਸਿੰਘ ਮੋੜਾ, ਸੁੱਚਾ ਸਿੰਘ ਝਿੰਜੜੀ ਅਤੇ ਅਮਰਿੰਦਰ ਸਿੰਘ ਉੱਪਰਲਾ ਬੱਢਲ ਨੂੰ ਮੀਤ ਸਕੱਤਰ ਨਿਯੁਕਤ ਕੀਤਾ ਗਿਆ। ਇਸੇ ਤਰ੍ਹਾਂ ਬਲਵਿੰਦਰ ਸਿੰਘ ਬੱਢਲ, ਬਿੱਕਰ ਸਿੰਘ ਮਝੇੜ ਅਤੇ ਬਲਵੀਰ ਸਿੰਘ ਰਾਏਪੁਰ ਸਾਨੀ ਨੂੰ ਜਨਰਲ ਸਕੱਤਰ, ਜਦਕਿ ਪਰਮਜੀਤ ਸਿੰਘ ਬੱਢਲ ਨੂੰ ਮੁੱਖ ਬੁਲਾਰੇ ਦੀ ਜ਼ਿੰਮੇਵਾਰੀ ਸੌਂਪੀ ਗਈ। ਇਸ ਮੌਕੇ ਭਾਈ ਅਮਰਜੀਤ ਸਿੰਘ ਚਾਵਲਾ ਨੇ ਅਹੁਦੇਦਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ 2027 ਵਿੱਚ ਪੰਜਾਬ ਅੰਦਰ ਅਕਾਲੀ ਦਲ ਦੀ ਸਰਕਾਰ ਬਣਨ ਜਾ ਰਹੀ। ਉਹਨਾਂ ਪਾਰਟੀ ਵਰਕਰਾਂ ਨੂੰ ਪੂਰੀ ਤਨਦੇਹੀ ਤੇ ਉਤਸ਼ਾਹ ਨਾਲ ਆਪਣੀਆਂ ਆਪਣੀਆਂ ਜਿੰਮੇਵਾਰੀਆਂ ਨਿਭਾਉਣ ਲਈ ਪ੍ਰੇਰਿਤ ਵੀ ਕੀਤਾ। ਇਸ ਮੌਕੇ ਬੀਸੀ ਵਿੰਗ ਦੇ ਹਲਕਾ ਪ੍ਰਧਾਨ ਗੁਰਨਾਮ ਸਿੰਘ ਮਟੌਰ, ਤਾਰਾ ਸਿੰਘ ਬੁਰਜ, ਰਣਬੀਰ ਸਿੰਘ, ਠੇਕੇਦਾਰ ਗੁਰਵਿੰਦਰ ਸਿੰਘ ਸਰਕਲ ਪ੍ਰਧਾਨ, ਮਲਕੀਤ ਸਿੰਘ ਢਾਹੇ, ਕਮਲ ਸਿੰਘ ਮਜਾਰੀ ਸਰਕਲ ਪ੍ਰਧਾਨ, ਬੀਬੀ ਹਰਦੀਪ ਕੌਰ ਹਲਕਾ ਪ੍ਰਧਾਨ ਇਸਤਰੀ ਵਿੰਗ, ਬੀਬੀ ਸੁਰਜੀਤ ਕੌਰ ਨਿੱਕੂਵਾਲ, ਬੀਬੀ ਪਰਵੀਨ ਕੁਮਾਰੀ, ਅਮਰੀਕ ਸਿੰਘ ਮੀਕਾ, ਬਲਦੇਵ ਸਿੰਘ ਨਿੱਕੂਵਾਲ, ਜਰਨੈਲ ਸਿੰਘ ਸ਼ਾਹਪੁਰ ਬੇਲਾ, ਹਰਪਾਲ ਸਿੰਘ ਸਰਪੰਚ ਗੱਜਪੁਰ ਅਤੇ ਕਰਮ ਸਿੰਘ ਸਾਬਕਾ ਸਰਪੰਚ ਵਿਸ਼ੇਸ਼ ਤੌਰ ਤੇ ਮੌਜੂਦ ਸਨ।