- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦਰਗਾਹ ਸਾਈਂ ਬੁੱਢਣ ਸ਼ਾਹ ਦੇ ਮੋਹਤਮਿਮ ਬਾਬਾ ਦਿਲਬਾਗ ਮੁਹੰਮਦ ਸ਼ਾਹ ਦੇ ਨੌਜਵਾਨ ਪੁੱਤਰ ਦੀ ਮੌਤ

ਸੁਖਵਿੰਦਰ ਸੁੱਖੂ, ਪੰਜਾਬੀ ਜਾਗਰਣ, ਸ੍ਰੀ ਅਨੰਦਪੁਰ ਸਾਹਿਬ : ਇਤਿਹਾਸਿਕ ਦਰਗਾਹ ਸਾਈ ਬੁੱਢਣ ਸ਼ਾਹ ਕੀਰਤਪੁਰ ਸਾਹਿਬ ਦੇ ਮੋਹਤਮਿਮ ਬਾਬਾ ਦਿਲਬਾਗ ਮੁਹੰਮਦ ਸ਼ਾਹ ਨੂੰ ਉਦੋਂ ਡੂੰਘਾ ਸਦਮਾ ਲੱਗਿਆ ਜਦੋਂ ਉਨ੍ਹਾਂ ਦੇ ਨੌਜਵਾਨ ਪੁੱਤਰ ਦਾਨਿਸ਼ ਸ਼ਾਹ ਦੀ ਮੌਤ ਹੋ ਗਈ। ਮੌਤ ਦੇ ਨਾਲ ਪਿੰਡ ਅਤੇ ਇਲਾਕੇ ਦੇ ਵਿਚ ਭਾਰੀ ਸ਼ੋਕ ਦੀ ਲਹਿਰ ਦੌੜ ਗਈ ਪਰਿਵਾਰਿਕ ਮੈਂਬਰਾਂ ਅਨੁਸਾਰ ਦਾਨਿਸ਼ ਸ਼ਾਹ ਨੂੰ ਇਲਾਕੇ ਦੇ ਲੋਕਾਂ ਦੀ ਵੱਡੀ ਗਿਣਤੀ ਦੀ ਹਾਜ਼ਰੀ ਵਿਚ ਉਨਾਂ ਦੇ ਪਿੰਡ ਮਾਂਗੇਵਾਲ ਵਿਖੇ ਸਪੁਰਦ-ਏ-ਖ਼ਾਕ ਕਰ ਦਿੱਤਾ ਗਿਆ। ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ 1 ਜੁਲਾਈ ਨੂੰ ਪਿੰਡ ਮਾਂਗੇਵਾਲ ਵਿਖੇ ਇਕੱਠ ਰੱਖਿਆ ਹੈ।
ਇਸ ਮੌਕੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਵਾਲਿਆਂ ਵਿੱਚ ਸਿੱਖਿਆ ਮੰਤਰੀ ’ਤੇ ਹਲਕਾ ਵਿਧਾਇਕ ਹਰਜੋਤ ਸਿੰਘ ਬੈਂਸ, ਸਾਬਕਾ ਸਪੀਕਰ ਰਾਣਾ ਕੇ ਪੀ ਸਿੰਘ, ਸਾਬਕਾ ਮੰਤਰੀ ਡਾਕਟਰ ਦਲਜੀਤ ਸਿੰਘ ਚੀਮਾ, ਸ਼੍ਰੋਮਣੀ ਕਮੇਟੀ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ ‘ਤੇ ਦਲਜੀਤ ਸਿੰਘ ਭਿੰਡਰ, ਭਾਜਪਾ ਆਗੂ ਡਾਕਟਰ ਸੁਭਾਸ਼ ਸ਼ਰਮਾ, ਜਤਿੰਦਰ ਸਿੰਘ ਅਠਵਾਲ ,ਬਲਾਕ ਪ੍ਰਧਾਨ ਰਤਨ ਕੁਮਾਰ ਧਨੇੜਾ, ਐਡਵੋਕੇਟ ਅਰਵਿੰਦ ਮਿੱਤਲ, ਰਘੂ ਕੁੱਲਭੂਸ਼ਣ ਬਾਂਟੀ, ਨਗਰ ਕੌਂਸਲ ਦੇ ਪ੍ਰਧਾਨ ਹਰਜੀਤ ਸਿੰਘ ਜੀਤਾ, ਵਪਾਰ ਮੰਡਲ ਦੇ ਪ੍ਰਧਾਨ ਇੰਦਰਜੀਤ ਸਿੰਘ ਅਰੋੜਾ ’ਤੇ ਪ੍ਰਿਤਪਾਲ ਸਿੰਘ ਗੰਡਾ, ਅਕਾਲੀ ਆਗੂ ਮੋਹਣ ਸਿੰਘ ਢਾਹੇ,ਜਰਨੈਲ ਸਿੰਘ ਗੁੰਬਰ, ਇੰਦਰਜੀਤ ਸਿੰਘ ਬੇਦੀ,ਮਨਜਿੰਦਰ ਸਿੰਘ ਬਰਾੜ,ਕਾਂਗਰਸੀ ਆਗੂ ਡਾਕਟਰ ਅੱਛਰ ਸ਼ਰਮਾ, ਹੈਪੀ ਬੇਦੀ ਗੰਗੂਵਾਲ, ਉਘੇ ਸਰਜਨ ਡਾਕਟਰ ਪੀ ਜੇ ਐਸ ਕੰਗ ,ਰੋਟਰੀ ਕਲੱਬ ਦੇ ਪ੍ਰਧਾਨ ਬਬਲੂ ਰਾਣਾ ਅਗੰਮਪੁਰ, ਸੀਏ ਗੁਰਜਿੰਦਰ ਸਿੰਘ,ਸਮਾਜਸੇਵੀ ਬਾਬਾ ਪਰਵੇਜ਼ ਸ਼ਾਹ, ਹਕੀਮ ਹਰਮਿੰਦਰ ਪਾਲ ਸਿੰਘ ਮਿਨਹਾਸ, ਕੇਹਰ ਸਿੰਘ ਮਾਂਗੇਵਾਲ, ਮਿੰਟੂ ਸਰਪੰਚ ਮਾਂਗੇਵਾਲ, ਹਿਮਾਂਸ਼ੂ ਟੰਡਨ ਕੀਰਤਪੁਰ ਸਾਹਿਬ, ਗੁਰਪ੍ਰੀਤ ਸਿੰਘ ਮੀਰਪੁਰੀ, ਇਮਰਾਨ ਸ਼ਾਹ, ਬਿੱਟੂ ਸ਼ਾਹ, ਨਾਜਰ ਨਿੰਦੀ, ਐਡਵੋਕੇਟ ਅਹਿਮਦ ਦੀਨ ਸ਼ਾਹ, ਗਫੂਰ ਮੁਹੰਮਦ, ਯੂਨੀਕ ਖਾਨ, ਰਮਜਾਨ ਖਾਨ, ਇਕਬਾਲ ਕਾਲਾ, ਮਨਜੀਤ ਸਿੰਘ ਰਿੰਕਾ,ਸਰਪੰਚ ਲੱਕੀ ਕਪਿਲਾ ਬਾਸੋਵਾਲ ਕਲੋਨੀ, ਮਹਿੰਦ-ਰਪਾਲ ਸਿੰਘ ਸਾਬਕਾ ਸਰਪੰਚ ਪਿੰਡ ਢਾਹੇ, ਬਾਬਾ ਮੁਰਾਦ ਅਲੀ ਮਹੈਣ, ਮਾਸਟਰ ਹਰਕੀਰਤ ਸਿੰਘ ਮਿਨਹਾਸ, ਅੰਕੁਸ਼ ਪਾਠਕ ਬਾਸੋਵਾਲ ਆਦਿ ਨੇ ਕਿਹਾ ਕਿ ਦਾਨਿਸ਼ ਸ਼ਾਹ ਦੀ ਮੌਤ ਦੇ ਨਾਲ ਸਮਾਜ ਤੇ ਇਲਾਕੇ ਨੂੰ ਵੱਡਾ ਘਾਟਾ ਪਿਆ ਹੈ। ਉਨ੍ਹਾਂ ਕਿਹਾ ਕਿ ਇਹ ਪਰਿਵਾਰ ਧਰਮ ਅਤੇ ਸਮਾਜ ਦੀ ਬਿਹਤਰੀ ਦੇ ਲਈ ਹਮੇਸ਼ਾ ਹੀ ਅੱਗੇ ਰਿਹਾ ਹੈ। ਪ੍ਰੰਤੂ ਅਜਿਹੇ ਸਮੇਂ ਦੌਰਾਨ ਪਰਿਵਾਰ ਦੇ ਕਿਸੇ ਜੀਵ ਦਾ ਭਰ-ਜਵਾਨੀ ਵਿਚ ਤੁਰ ਜਾਣਾ ਅਤਿ ਦੁਖਦਾਇਕ ਹੈ।