
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਜਾਂਚ ਤੋਂ ਬਾਅਦ ਪਤਾ ਲੱਗਾ ਕਿ ਐੱਸਐੱਸਐੱਫ ਬੱਦੀ (ਹਿਮਾਚਲ ਪ੍ਰਦੇਸ਼) ਦੀ ਇਕ ਫਰਮ ਹੈ, ਜਿਸ ਤੋਂ ਸਾਫ਼ ਹੈ ਕਿ ਬੱਦੀ, ਨਾਲਾਗੜ੍ਹ ਤੇ ਹਿਮਾਚਲ ਪ੍ਰਦੇਸ਼ ਨਾਲ ਜੁੜੇ ਉਦਯੋਗਾਂ ਵੱਲੋਂ ਸਿਰਸਾ ਤੇ ਦੂਜੀਆਂ ਬਰਸਾਤੀ ਨਦੀਆਂ ’ਚ ਉਦਯੋਗਿਕ ਕੂੜਾ ਤੇ ਗੰਦਾ ਪਾਣੀ ਸੁੱਟਿਆ ਗਿਆ ਹੈ, ਜੋ ਅੱਗੇ ਆ ਕੇ ਸਤਲੁਜ ਦਰਿਆ ’ਚ ਮਿਲ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਬੱਦੀ, ਨਾਲਾਗੜ੍ਹ ਦੇ ਅਣਪਛਾਤੇ ਫੈਕਟਰੀ ਮਾਲਕਾਂ ਖ਼ਿਲਾਫ਼ ਕੇਸ ਦਰਜ ਕੀਤਾ ਜਾਵੇਗਾ ਤੇ ਇਹ ਪਤਾ ਲਾਉਣ ਲਈ ਜਾਂਚ ਕੀਤੀ ਜਾਵੇਗੀ ਕਿ ਸਤਲੁਜ ਦਰਿਆ ’ਚ ਕੈਮੀਕਲ ਵੇਸਟੇਜ ਕਿਸ ਨੇ ਸੁੱਟਿਆ।

ਜਾਸ, ਰੂਪਨਗਰ : ਰੂਪਨਗਰ ਦੇ ਵਿਧਾਇਕ ਦਿਨੇਸ਼ ਚੱਢਾ ਦੀ ਸ਼ਿਕਾਇਤ ’ਤੇ ਰੂਪਨਗਰ ਹੈੱਡਵਰਕਸ ’ਤੇ ਉਦਯੋਗਿਕ ਕੂੜਾ ਕਰਕਟ, ਰਹਿੰਦ-ਖੂੰਹਦ ਸਮੇਤ ਹੋਰ ਪਲਾਸਟਿਕ ਜਮ੍ਹਾਂ ਹੋਣ ਦਾ ਨੋਟਿਸ ਲੈਂਦੇ ਹੋਏ ਸਤਲੁਜ ਦਾ ਪਾਣੀ ਦੂਸ਼ਿਤ ਕਰਨ ਵਾਲੇ ਹਿਮਾਚਲ ਦੇ ਉਦਯੋਗ ਖ਼ਿਲਾਫ਼ ਪੁਲਿਸ ’ਚ ਪਹਿਲੀ ਵਾਰ ਮਾਮਲਾ ਦਰਜ ਕੀਤਾ ਗਿਆ ਹੈ।
ਵਿਧਾਇਕ ਨੇ ਕਿਹਾ ਕਿ ਰੂਪਨਗਰ ਤੋਂ ਪਹਿਲਾਂ ਪੰਜਾਬ ’ਚ ਕੋਈ ਵੀ ਉਦਯੋਗਿਕ ਕੇਂਦਰ ਨਹੀਂ ਹੈ, ਜਦਕਿ ਹਿਮਾਚਲ ਪ੍ਰਦੇਸ਼ ਦੇ ਬੱਦੀ ਦੇ ਇਲਾਕੇ ’ਚ ਸਿਰਸਾ ਨਦੀ ਦੇ ਨਾਲ ਤੇ ਕਈ ਹੋਰ ਸਥਾਨਾਂ ’ਚ ਵੱਡੀ ਗਿਣਤੀ ’ਚ ਛੋਟੇ ਵੱਡੇ ਉਦਯੋਗ ਸਥਾਪਿਤ ਹਨ। ਇਹ ਉਦਯੋਗ ਮੌਨਸੂਨ ਦੇ ਦੌਰਾਨ ਬਾਰਿਸ਼ ’ਚ ਜ਼ਹਿਰੀਲਾ ਰਸਾਇਣ, ਕੂੜਾ ਕਰਕਟ ਤੇ ਪਲਾਸਟਿਕ ਨਦੀ ’ਚ ਸੁੱਟ ਦਿੰਦੇ ਹਨ, ਜਿਸ ਨਾਲ ਸਤਲੁਜ ਨੂੰ ਪ੍ਰਦੂਸ਼ਿਤ ਕੀਤਾ ਜਾ ਰਿਹਾ ਹੈ। ਐਤਵਾਰ ਸਵੇਰੇ ਪ੍ਰਸ਼ਾਸਨ ਨੂੰ ਮੌਕੇ ’ਤੇ ਬੁਲਾ ਕੇ ਕਾਨੂੰਨੀ ਕਾਰਵਾਈ ਦੀ ਸ਼ੁਰੂਆਤ ਕੀਤੀ ਗਈ ਤੇ ਐੱਫਆਈਆਰ ਰੂਪਨਗਰ ਸਿਟੀ ਥਾਣੇ ’ਚ ਦਰਜ ਕੀਤੀ ਗਈ ਹੈ। ਰੂਪਨਗਰ ਹੈੱਡਵਰਕਸ ਦੇ ਕੋਲ ਸਤਲੁਜ ’ਚ ਹਿਮਾਚਲ ਪ੍ਰਦੇਸ਼ ਤੋਂ ਕੂੜਾ ਤੇ ਉਦਯੋਗਿਕ ਸਮੱਗਰੀ ਆ ਰਹੀ ਹੈ, ਜਦਕਿ ਇਸ ਤੋਂ ਪਹਿਲਾਂ ਪੰਜਾਬ ਦੀ ਹੱਦ ’ਚ ਅਜਿਹੀ ਕੋਈ ਪ੍ਰਦੂਸ਼ਣ ਫੈਲਾਉਣ ਵਾਲੀ ਇੰਡਸਟਰੀ ਨਹੀਂ ਸੀ। ਉਨ੍ਹਾਂ ਨੇ ਕਿਹਾ ਕਿ ਪ੍ਰਦੂਸ਼ਿਤ ਪਾਣੀ ਸਿਰਸਾ ਤੇ ਦੂਜੀਆਂ ਬਰਸਾਤੀ ਨਦੀਆਂ ਰਾਹੀਂ ਸਤਲੁਜ ਦੇ ਪਾਣੀ ’ਚ ਪਹੁੰਚ ਰਿਹਾ ਹੈ ਜੋ ਬਹੁਤ ਗੰਭੀਰ ਮਾਮਲਾ ਹੈ। ਜਾਂਚ ਦੌਰਾਨ ਕੂੜੇ ਦੇ ਵਿਚਾਲੇ ਐੱਸਐੱਸਐੱਫ ਲਿਖਿਆ ਹੋਇਆ ਇਕ ਥਰਮੋਕੋਲ ਬੋਰਡ ਮਿਲਿਆ।
ਜਾਂਚ ਤੋਂ ਬਾਅਦ ਪਤਾ ਲੱਗਾ ਕਿ ਐੱਸਐੱਸਐੱਫ ਬੱਦੀ (ਹਿਮਾਚਲ ਪ੍ਰਦੇਸ਼) ਦੀ ਇਕ ਫਰਮ ਹੈ, ਜਿਸ ਤੋਂ ਸਾਫ਼ ਹੈ ਕਿ ਬੱਦੀ, ਨਾਲਾਗੜ੍ਹ ਤੇ ਹਿਮਾਚਲ ਪ੍ਰਦੇਸ਼ ਨਾਲ ਜੁੜੇ ਉਦਯੋਗਾਂ ਵੱਲੋਂ ਸਿਰਸਾ ਤੇ ਦੂਜੀਆਂ ਬਰਸਾਤੀ ਨਦੀਆਂ ’ਚ ਉਦਯੋਗਿਕ ਕੂੜਾ ਤੇ ਗੰਦਾ ਪਾਣੀ ਸੁੱਟਿਆ ਗਿਆ ਹੈ, ਜੋ ਅੱਗੇ ਆ ਕੇ ਸਤਲੁਜ ਦਰਿਆ ’ਚ ਮਿਲ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਬੱਦੀ, ਨਾਲਾਗੜ੍ਹ ਦੇ ਅਣਪਛਾਤੇ ਫੈਕਟਰੀ ਮਾਲਕਾਂ ਖ਼ਿਲਾਫ਼ ਕੇਸ ਦਰਜ ਕੀਤਾ ਜਾਵੇਗਾ ਤੇ ਇਹ ਪਤਾ ਲਾਉਣ ਲਈ ਜਾਂਚ ਕੀਤੀ ਜਾਵੇਗੀ ਕਿ ਸਤਲੁਜ ਦਰਿਆ ’ਚ ਕੈਮੀਕਲ ਵੇਸਟੇਜ ਕਿਸ ਨੇ ਸੁੱਟਿਆ। ਇਸ ਤੋਂ ਬਾਅਦ ਨਗਰ ਕੌਂਸਲ ਰੂਪਨਗਰ ਦੇ ਪ੍ਰਧਾਨ ਇੰਦਰਪਾਲ ਸਿੰਘ ਰਾਜੂ ਸੱਤਿਆਲ ਤੇ ਟੀਮ ਦੇ ਨਾਲ ਪੁਲਿਸ ਨੂੰ ਬੁਲਾਇਆ ਗਿਆ। ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਕੀਤੀ ਗਈ ਕਾਰਵਾਈ ਦੇ ਨਾਲ ਹੀ ਇਸ ਮਾਮਲੇ ’ਚ ਬੀਐੱਨਐੱਸ ਦੀ ਧਾਰਾ 270, 271, 279, 280 ਤੇ ਸੈਕਸ਼ਨ 24, 43 ਵਾਟਰ (ਪ੍ਰੀਵੈਂਸ਼ਨ ਐਂਡ ਕੰਟਰੋਲ ਆਫ ਪਾਲਿਊਸ਼ਨ) ਐਕਟ ਐਂਡ ਸੈਕਸ਼ਨ 07 ਇਨਵਾਇਰਮੈਂਟ (ਪ੍ਰੋਟੈਕਸ਼ਨ) ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।