- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹਾਦਸਾ ਵਾਪਰਨ ਤੋਂ ਬਾਅਦ ਸਥਾਨਕ ਲੋਕਾਂ ਵੱਲੋਂ 1033 ਤੇ ਕਾਲ ਕਰਕੇ ਨਜ਼ਦੀਕੀ ਗਰਾਂ ਮੋੜਾ ਟੋਲ ਪਲਾਜ਼ਾ ਕਰਮਚਾਰੀਆਂ ਨੂੰ ਦਿੱਤੀ ਅਤੇ ਤੁਰੰਤ ਸੜਕ ਬਣਾਉਣ ਵਾਲੀ ਕੰਪਨੀ ਦੇ ਅਧਿਕਾਰੀ ਪਹੁੰਚ ਗਏ। ਇਸ ਦੌਰਾਨ ਮੌਕੇ ਤੇ ਸੜਕ ਦਾ ਇੱਕ ਪਾਸਾ ਆਵਾਜਾਈ ਲਈ ਰੋਕਿਆ ਗਿਆ ਅਤੇ ਮੌਕੇ ਤੇ ਹਾਈਡਰੇ ਮਸ਼ੀਨਾਂ ਮੰਗਵਾਈਆਂ ਗਈਆਂ।

ਨਰਿੰਦਰ ਸੈਣੀ, ਪੰਜਾਬੀ ਜਾਗਰਣ, ਸ੍ਰੀ ਕੀਰਤਪੁਰ ਸਾਹਿਬ: ਸ੍ਰੀ ਕੀਰਤਪੁਰ ਸਾਹਿਬ ਮੰਡੀ ਮੁੱਖ ਮਾਰਗ 'ਤੇ ਪਿੰਡ ਦੇਹਣੀ ਨਜ਼ਦੀਕ ਅੱਜ ਸਵੇਰੇ ਕਰੀਬ 6:30 ਵਜੇ ਭਿਆਨਕ ਸੜਕੀ ਹਾਦਸਾ ਵਾਪਰ ਗਿਆ ਜਿਸ ਵਿੱਚ ਚਾਰ ਵਿਅਕਤੀਆਂ ਦੀ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਰੂਪਨਗਰ ਦੇ ਪੰਜਾਬ ਸਾਊਂਡ ਸਿਸਟਮ ਗਰੁੱਪ ਨਾਲ ਸੰਬੰਧਿਤ ਸਾਊਂਡ ਸਿਸਟਮ ਦੀ ਗੱਡੀ ਜੋ ਕਿ ਕੁੱਲੂ ਹਿਮਾਚਲ ਪ੍ਰਦੇਸ਼ ਦੇ ਦੁਸਹਿਰੇ ਪ੍ਰੋਗਰਾਮ ਲਗਾਉਣ ਤੋਂ ਬਾਅਦ ਵਾਪਸ ਰੂਪਨਗਰ ਜਾ ਰਹੀ ਸੀ ਜਦੋਂ ਇਹ ਗਰੁੱਪ ਪਿੰਡ ਦੇਹਣੀ ਨਜ਼ਦੀਕ ਪਹੁੰਚਿਆ ਤਾਂ ਉਤਰਾਈ ਕਾਰਨ ਗੱਡੀ ਤਕਨੀਕੀ ਖਾਮੀ ਦੇ ਚਲਦੇ ਡਰਾਈਵਰ ਦੇ ਕਾਬੂ ਤੋਂ ਬਾਹਰ ਹੋ ਗਈ ਅਤੇ ਸੜਕ ਨਜ਼ਦੀਕ ਡੂੰਘੀ ਖੱਡ ਵਿਚ ਜਾ ਪਲਟੀ ਜਿਸ ਵਿੱਚ ਬੈਠੇ ਚਾਰ ਵਿਅਕਤੀਆਂ ਦੀ ਮੌਤ ਹੋ ਗਈ। ਹਾਦਸਾ ਵਾਪਰਨ ਤੋਂ ਬਾਅਦ ਸਥਾਨਕ ਲੋਕਾਂ ਵੱਲੋਂ 1033 'ਤੇ ਕਾਲ ਕਰਕੇ ਨਜ਼ਦੀਕੀ ਗਰਾਂ ਮੋੜਾ ਟੋਲ ਪਲਾਜ਼ਾ ਕਰਮਚਾਰੀਆਂ ਨੂੰ ਦਿੱਤੀ ਅਤੇ ਤੁਰੰਤ ਸੜਕ ਬਣਾਉਣ ਵਾਲੀ ਕੰਪਨੀ ਦੇ ਅਧਿਕਾਰੀ ਪਹੁੰਚ ਗਏ। ਇਸ ਦੌਰਾਨ ਮੌਕੇ 'ਤੇ ਸੜਕ ਦਾ ਇੱਕ ਪਾਸਾ ਆਵਾਜਾਈ ਲਈ ਰੋਕਿਆ ਗਿਆ ਅਤੇ ਮੌਕੇ 'ਤੇ ਹਾਈਡਰੇ ਮਸ਼ੀਨਾਂ ਮੰਗਵਾਈਆਂ ਗਈਆਂ। ਢਾਈ ਘੰਟੇ ਦੀ ਜਦੋ-ਜਹਿਦ ਮਗਰੋਂ ਮਸ਼ੀਨਾਂ ਦੀ ਮਦਦ ਨਾਲ ਗੱਡੀ 'ਚੋਂ ਮ੍ਰਿਤਕ ਦੇਹਾਂ ਕੱਢੀਆਂ ਗਈਆਂ। ਇਸ ਦੌਰਾਨ ਪੰਜਾਬ ਸਾਊਂਡ ਸਿਸਟਮ ਦੇ ਨਾਲ ਚੱਲ ਰਹੇ ਗਰੁੱਪ ਦੇ ਕਰਮਚਾਰੀਆਂ ਨੇ ਦੱਸਿਆ ਕਿ ਇਸ ਗੱਡੀ ਵਿੱਚ ਚਾਰ ਵਿਅਕਤੀ ਮੌਜੂਦ ਸਨ ਅਤੇ ਚਾਰਾਂ ਦੀ ਮੌਤ ਹੋ ਗਈ। ਇਹ ਗਰੁੱਪ ਹਿਮਾਚਲ ਪ੍ਰਦੇਸ਼ ਦੇ ਕੁੱਲੂ ਦੁਸਹਿਰੇ ਦੇ ਸਮਾਗਮ ਤੋਂ ਬਾਅਦ ਵਾਪਸ ਪਰਤ ਰਿਹਾ ਸੀ ਅਤੇ ਰਾਤ ਸਮੇਂ ਕੁੱਲੂ ਤੋਂ ਚਲਿਆ ਸੀ। ਇਸ ਭਿਆਨਕ ਸੜਕ ਹਾਦਸੇ ਵਿੱਚ ਮ੍ਰਿਤਕ ਦੇਹਾਂ ਕੱਟੀਆਂ ਵੱਡੀਆਂ ਗਈਆਂ। ਮ੍ਰਿਤਕ ਦੇਹਾਂ ਨੂੰ 1033 ਐਂਬੂਲੈਂਸਾਂ ਰਾਹੀਂ ਸ੍ਰੀ ਅਨੰਦਪੁਰ ਸਾਹਿਬ ਮੋਰਚਰੀ ਭੇਜਿਆ ਗਿਆ ਮੌਕੇ ਤੇ ਥਾਣਾ ਸ੍ਰੀ ਕੀਰਤਪੁਰ ਸਾਹਿਬ ਦੀ ਪੁਲਿਸ ਪਹੁੰਚ ਗਈ ਅਤੇ ਅਗਲੀ ਕਾਨੂੰਨੀ ਕਾਰਵਾਈ ਆਰੰਭ ਕਰ ਦਿੱਤੀ ਗਈ। ਇਸ ਸਬੰਧੀ ਥਾਣਾ ਮੁਖੀ ਰਾਹੁਲ ਸ਼ਰਮਾ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਲਈ ਕੋਸ਼ਿਸ਼ਾਂ ਜਾਰੀ ਹਨ ਜਿਸ ਤੋਂ ਬਾਅਦ ਪਰਿਵਾਰਿਕ ਮੈਂਬਰਾਂ ਨੂੰ ਸੂਚਿਤ ਕੀਤਾ ਜਾਵੇਗਾ ਅਤੇ ਅਗਲੀ ਕਾਨੂੰਨੀ ਕਾਰਵਾਈ ਜਾਰੀ ਹੈ।