- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬੀਤੇ ਦਿਨ ਅਵਾਰਾ ਕੁੱਤਿਆਂ ਵਲੋਂ 8 ਸਾਲਾ ਲੜਕੀ ਦੀ ਜਾਨ ਲੈਣ ਉਪਰੰਤ ਵੀ ਪ੍ਰਸ਼ਾਸਨ ਸੁੱਤਾ ਪਿਆ ਜਾਪਦਾ ਹੈ। ਜਦੋਂ ਕਿ ਮੋਹਾਲੀ ਦੀ ਨਿੱਜੀ ਸੰਸਥਾ ਰੱਬ ਦੇ ਜੀਅ (ਐੱਨ. ਜੀ. ਓ.) ਵਲੋਂ ਪ੍ਰਧਾਨ ਮਨੈਕਸੀ ਮਲਿਕ ਅਤੇ ਗੈਰੀ ਗੋਰਾਂਚ ਦੀ ਅਗਵਾਈ ’ਚ ਅੱਜ ਮੋਰਿੰਡਾ ਪਹੁੰਚ ਕੇ ਮ੍ਰਿਤਕ ਲੜਕੀ ਦੀ ਜਾਨ ਲੈਣ ਵਾਲੇ ਕੁਤਿਆਂ ਸਮੇਤ 20 ਕੁੱਤਿਆਂ ਨੂੰ ਕਾਬੂ ਕੀਤਾ ਗਿਆ।

ਜੋਲੀ ਸੂਦ, ਪੰਜਾਬੀ ਜਾਗਰਣ, ਮੋਰਿੰਡਾ। ਬੀਤੇ ਦਿਨ ਅਵਾਰਾ ਕੁੱਤਿਆਂ ਵਲੋਂ 8 ਸਾਲਾ ਲੜਕੀ ਦੀ ਜਾਨ ਲੈਣ ਉਪਰੰਤ ਵੀ ਪ੍ਰਸ਼ਾਸਨ ਸੁੱਤਾ ਪਿਆ ਜਾਪਦਾ ਹੈ। ਜਦੋਂ ਕਿ ਮੋਹਾਲੀ ਦੀ ਨਿੱਜੀ ਸੰਸਥਾ ਰੱਬ ਦੇ ਜੀਅ (ਐੱਨ. ਜੀ. ਓ.) ਵਲੋਂ ਪ੍ਰਧਾਨ ਮਨੈਕਸੀ ਮਲਿਕ ਅਤੇ ਗੈਰੀ ਗੋਰਾਂਚ ਦੀ ਅਗਵਾਈ ’ਚ ਅੱਜ ਮੋਰਿੰਡਾ ਪਹੁੰਚ ਕੇ ਮ੍ਰਿਤਕ ਲੜਕੀ ਦੀ ਜਾਨ ਲੈਣ ਵਾਲੇ ਕੁਤਿਆਂ ਸਮੇਤ 20 ਕੁੱਤਿਆਂ ਨੂੰ ਕਾਬੂ ਕੀਤਾ ਗਿਆ।
ਇਸ ਸਬੰਧੀ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਦੀ ਨਿੰਦਾ ਕਰਦਿਆਂ ਜ਼ਿਲ੍ਹਾ ਕਾਂਗਰਸ ਕਮੇਟੀ ਰੂਪਨਗਰ ਦੇ ਮੀਤ ਪ੍ਰਧਾਨ ਹਰਮਿੰਦਰ ਸਿੰਘ ਲੱਕੀ, ਨਗਰ ਕੌਂਸਲ ਮੋਰਿੰਡਾ ਦੇ ਕੌਂਸਲਰ ਮਨਦੀਪ ਸਿੰਘ ਬਾਜਵਾ, ਕੌਂਸਲਰ ਹਰਜੀਤ ਸਿੰਘ ਸੋਢੀ, ਸਮਾਜ ਸੇਵੀ ਚੁਚੂ ਸੂਦ, ਸਾਬਕਾ ਕੌਂਸਲਰ ਸੰਗਤ ਸਿੰਘ ਭਾਮੀਆਂ ਅਤੇ ਗੁਰਿੰਦਰ ਸਿੰਘ ਗਿੰਦਰੀ ਨੇ ਆਖਿਆ ਕਿ ਪਿਛਲੇ ਲੰਮੇ ਸਮੇਂ ਤੋਂ ਅਵਾਰਾ ਕੁੱਤਿਆਂ ਵਲੋਂ ਆਮ ਜਨਤਾ ਨੂੰ ਕੱਟਣ ਦੀਆਂ ਘਟਨਾਵਾਂ ਲਗਪਗ ਰੋਜ਼ਾਨਾ ਵਾਪਰਦੀਆਂ ਰਹਿੰਦੀਆਂ ਹਨ। ਇਥੋਂ ਤੱਕ ਕਿ ਕੁੱਤੇ ਵਲੋਂ ਨੌਜਵਾਨਾਂ ਨੂੰ ਕੱਟਣ ਦੀ ਕੋਸ਼ਿਸ਼ ਕਰਨ ਦੇ ਕਾਰਨ ਹੋਏ ਝਗੜੇ ਵਿਚ ਨੌਜਵਾਨ ਦਾ ਕਤਲ ਹੋ ਗਿਆ ਸੀ।