ਭਾਵਿਪ ਵੱਲੋਂ ਬਾਲ ਸੰਸਕਾਰ ਤਹਿਤ ਬੱਚਿਆਂ ਦਾ ਸਨਮਾਨ
ਭਾਵਿਪ ਭਾਖੜਾ ਨੰਗਲ ਸ਼ਾਖਾ ਵੱਲੋਂ ਬਾਲ ਸੰਸਕਾਰ ਤਹਿਤ ਬੱਚਿਆਂ ਦਾ ਸਨਮਾਨ ਕੀਤਾ
Publish Date: Sat, 20 Jun 2026 05:27 PM (IST)
Updated Date: Sun, 21 Jun 2026 04:04 AM (IST)

ਗੁਰਨਾਮ ਸਿੰਘ ਭੱਲੜੀ, ਪੰਜਾਬੀ ਜਾਗਰਣ, ਨੰਗਲ : ਭਾਰਤ ਵਿਕਾਸ ਪਰਿਸ਼ਦ ਭਾਖੜਾ ਨੰਗਲ ਸ਼ਾਖਾ ਦੇ ਸਹਿਯੋਗ ਨਾਲ ਸ਼ਿਵਾਲਿਕ ਐਵੇਨਿਊ ਫੇਜ਼-1ਏ ਨਵਾਂ ਨੰਗਲ ਵਿੱਚ ਸ਼ਿਵਾਨੀ ਸ਼ਰਮਾ ਵੱਲੋਂ ਬੱਚਿਆਂ ਲਈ 15 ਦਿਨਾਂ ਦਾ ਗਰਮੀ ਰੁੱਤ ਦਾ ਕੈਂਪ ਸਫਲਤਾ ਪੂਰਵਕ ਆਯੋਜਿਤ ਕੀਤਾ ਗਿਆ। ਇਹ ਕੈਂਪ 5 ਜੂਨ ਤੋਂ 19 ਜੂਨ 2026 ਤੱਕ ਲਗਾਇਆ ਗਿਆ, ਜਿਸਦਾ ਮੁੱਖ ਉਦੇਸ਼ ਬੱਚਿਆਂ ਨੂੰ ਸੰਸਕਾਰਿਕ ਸਿੱਖਿਆ, ਰਚਨਾਤਮਕ ਗਤੀਵਿਧੀਆਂ ਅਤੇ ਭਾਰਤੀ ਸੰਸਕ੍ਰਿਤੀ ਨਾਲ ਜੋੜਨਾ ਸੀ।ਕੈਂਪ ਦੌਰਾਨ ਬੱਚਿਆਂ ਨੂੰ ਆਰਟ ਐਂਡ ਕਰਾਫਟ, ਨਾਚ, ਖੇਡਾਂ, ਯੋਗਾ ਅਤੇ ਹੋਰ ਰਚਨਾਤਮਕ ਗਤੀਵਿਧੀਆਂ ਦੀ ਸਿਖਲਾਈ ਦਿੱਤੀ ਗਈ। ਸਾਰੇ ਬੱਚਿਆਂ ਨੇ ਬੜੇ ਉਤਸ਼ਾਹ ਨਾਲ ਭਾਗ ਲੈਂਦੇ ਹੋਏ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ ਅਤੇ ਸੱਭਿਆਚਾਰਕ ’ਤੇ ਵਿਰਾਸਤੀ ਪ੍ਰੋਗਰਾਮਾਂ ਵਿੱਚ ਵੱਧ-ਚੜ੍ਹ ਕੇ ਹਿੱਸਾ ਲਿਆ। ਇਸ ਮੌਕੇ ਇਲਾਕੇ ਦੇ ਸਮਾਜ ਸੇਵੀ ਉਮੇਸ਼ ਰਾਵਤ ਅਤੇ ਰਾਕੇਸ਼ ਪੰਮੀ ਵੱਲੋਂ ਮਾਤਾ-ਪਿਤਾ ਪੂਜਨ ਅਤੇ ਗਜ ਪੂਜਨ ਦਾ ਵੀ ਆਯੋਜਨ ਕਰਵਾਇਆ ਗਿਆ।ਕੈਂਪ ਦੇ ਸਮਾਪਤੀ ਸਮਾਰੋਹ ਮੌਕੇ 20 ਜੂਨ 2026 ਨੂੰ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ। ਇਸ ਪ੍ਰੋਗਰਾਮ ਦੀ ਖਾਸ ਖਿੱਚ ਬੱਚਿਆਂ ਦੀਆਂ ਮਨਮੋਹਕ ਪੇਸ਼ਕਾਰੀਆਂ ਦੀ ਸਭ ਨੇ ਖੂਬ ਪ੍ਰਸ਼ੰਸਾ ਕੀਤੀ।ਸਮਾਪਤੀ ਸਮਾਰੋਹ ਵਿੱਚ ਭਾਰਤ ਵਿਕਾਸ ਪਰਿਸ਼ਦ ਭਾਖੜਾ ਨੰਗਲ ਸ਼ਾਖਾ ਦੇ ਸੰਸਥਾਪਕ ਨਿਰਦੇਸ਼ਕ ਐਡਵੋਕੇਟ ਅਸ਼ੋਕ ਮਨੋਚਾ, ਸ਼ਾਖਾ ਪ੍ਰਧਾਨ ਜਗਮੋਹਨ ਸਿੰਘ ਵਾਲੀਆ ਅਤੇ ਸਾਬਕਾ ਪ੍ਰਧਾਨ ਜਰਨੈਲ ਸਿੰਘ ਸੰਧੂ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਉਨ੍ਹਾਂ ਨੇ ਭਾਰਤ ਵਿਕਾਸ ਪਰਿਸ਼ਦ ਦੇ ਬਾਲ ਸੰਸਕਾਰ ਪ੍ਰਕਲਪ ਤਹਿਤ ਕੈਂਪ ਦੀ ਆਯੋਜਕਾ ਸ਼ਿਵਾਨੀ ਸ਼ਰਮਾ ਅਤੇ ਕੈਂਪ ਵਿੱਚ ਭਾਗ ਲੈਣ ਵਾਲੇ ਬੱਚਿਆਂ ਨੂੰ ਪ੍ਰਸ਼ੰਸਾ ਪੱਤਰ ਅਤੇ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਐਡਵੋਕੇਟ ਅਸ਼ੋਕ ਮਨੋਚਾ ਅਤੇ ਪ੍ਰਧਾਨ ਜਗਮੋਹਨ ਸਿੰਘ ਵਾਲੀਆ ਨੇ ਸ਼ਿਵਾਨੀ ਸ਼ਰਮਾ ਅਤੇ ਬੱਚਿਆਂ ਨਾਲ ਆਏ ਸਾਰੇ ਮਾਪਿਆਂ ਦੇ ਉਤਸ਼ਾਹ ਅਤੇ ਸਹਿਯੋਗ ਦੀ ਭਰਪੂਰ ਸ਼ਲਾਘਾ ਕਰਦਿਆਂ ਬੱਚਿਆਂ ਦੇ ਉੱਜਵਲ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।ਸ਼ਿਵਾਨੀ ਸ਼ਰਮਾ ਨੇ ਭਾਰਤ ਵਿਕਾਸ ਪਰਿਸ਼ਦ ਭਾਖੜਾ ਨੰਗਲ ਸ਼ਾਖਾ ਦੇ ਅਹੁਦੇਦਾਰਾਂ, ਨਵ ਦੁਰਗਾ ਮੰਦਰ ਦੇ ਪ੍ਰਧਾਨ ਉਮੇਸ਼ ਰਾਵਤ, ਜਨ ਜਾਗਰਣ ਮੰਚ ਦੇ ਪ੍ਰਧਾਨ ਰਾਕੇਸ਼ ਪੰਮੀ ਅਤੇ ਹਾਜ਼ਰ ਸਾਰੇ ਸਤਿਕਾਰਯੋਗ ਸੱਜਣਾਂ ਦਾ ਸਹਿਯੋਗ ਅਤੇ ਮਾਰਗਦਰਸ਼ਨ ਲਈ ਧੰਨਵਾਦ ਕੀਤਾ।ਇਸ ਮੌਕੇ ਪੰਡਿਤ ਪ੍ਰੇਮ ਨਾਥ ਸਹੌੜ, ਐਡਵੋਕੇਟ ਮੁਨੀਸ਼ ਸਹੌੜ, ਐਡਵੋਕੇਟ ਅਸ਼ੋਕ ਮਨੋਚਾ, ਜਗਮੋਹਨ ਸਿੰਘ ਵਾਲੀਆ, ਜਰਨੈਲ ਸਿੰਘ ਸੰਧੂ, ਉਮੇਸ਼ ਰਾਵਤ, ਰਾਕੇਸ਼ ਪੰਮੀ, ਡਾ. ਦਵਿੰਦਰ ਸ਼ਰਮਾ ਕਲਿੱਤਰਾ, ਦਪਿੰਦਰ ਕੌਰ, ਪੂਨਮ ਸਹੋਤਾ, ਮੀਨਾਕਸ਼ੀ, ਸੁਰਭੀ ਸਮੇਤ ਪਤਵੰਤੇ ਵਿਅਕਤੀ ਹਾਜ਼ਰ ਸਨ।