ਭਾਈ ਅਮਰਜੀਤ ਸਿੰਘ ਚਾਵਲਾ ਨੇ ਨਵੇਂ ਨਿਯੁਕਤ ਅਕਾਲੀ ਪ੍ਰਧਾਨਾਂ ਨੂੰ ਕੀਤਾ ਸਨਮਾਨਿਤ, 'ਆਪ' ਸਰਕਾਰ 'ਤੇ ਸਾਧਿਆ ਨਿਸ਼ਾਨਾ
ਭਾਈ ਚਾਵਲਾ ਨੇ ਅੱਗੇ ਕਿਹਾ ਕਿ ਇਹ ਆਗੂ ਜਲਦੀ ਹੀ ਸਲਾਹ ਮਸ਼ਵਰੇ ਤੋਂ ਬਾਅਦ ਆਪਣੀ ਪੂਰੀ ਕਾਰਜਕਰਨੀ ਬਣਾਉਣਗੇ। ਉਨ੍ਹਾਂ ਦੱਸਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਅਕਾਲੀ ਦਲ ਨੂੰ ਬਦਨਾਮ ਕਰਨ ਦੀ ਇੱਕ ਸੋਚੀ-ਸਮਝੀ ਸਾਜ਼ਿਸ਼ ਕੰਮ ਕਰ ਰਹੀ ਹੈ।
Publish Date: Mon, 15 Jun 2026 12:03 PM (IST)
Updated Date: Mon, 15 Jun 2026 12:10 PM (IST)
ਸੁਖਵਿੰਦਰ ਸੁੱਖੂ, ਪੰਜਾਬੀ ਜਾਗਰਣ, ਸ੍ਰੀ ਅਨੰਦਪੁਰ ਸਾਹਿਬ : ਵਿਧਾਨ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਵਿਖੇ ਸ਼੍ਰੋਮਣੀ ਅਕਾਲੀ ਦਲ ਵਲੋਂ ਨਿਯੁਕਤ ਕੀਤੇ ਗਏ ਪੰਜ ਹਲਕਾ ਪ੍ਰਧਾਨਾਂ ਦਾ ਸ਼੍ਰੋਮਣੀ ਅਕਾਲੀ ਦਲ ਦੇ ਸਰਕਲ ਪ੍ਰਧਾਨ ਜਥੇਦਾਰ ਸੁਰਿੰਦਰ ਸਿੰਘ ਮਟੌਰ ਦੀ ਅਗਵਾਈ ਹੇਠ ਹੋਏ ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ ਵਲੋਂ ਸਨਮਾਨ ਕੀਤਾ ਗਿਆ। ਇਸ ਮੌਕੇ ਭਾਈ ਚਾਵਲਾ ਨੇ ਕਿਹਾ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਬੀਬੀ ਹਰਦੀਪ ਕੌਰ ਕੋਟਲਾ ਨੂੰ ਇਸਤਰੀ ਵਿੰਗ, ਦਵਿੰਦਰ ਸਿੰਘ ਰਾਣਾ ਨੂੰ ਵਪਾਰ ਵਿੰਗ, ਫੋਰਮੈਨ ਗੁਰਨਾਮ ਸਿੰਘ ਮਟੌਰ ਨੂੰ ਬੀ.ਸੀ. ਵਿੰਗ, ਮਲਕੀਤ ਸਿੰਘ ਢਾਹੇ ਨੂੰ ਐਸ.ਸੀ. ਵਿੰਗ ਅਤੇ ਦਵਿੰਦਰ ਸਿੰਘ ਢਿੱਲੋ ਨੂੰ ਯੂਥ ਵਿੰਗ ਦਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਦਾ ਪ੍ਰਧਾਨ ਬਣਾਇਆ ਗਿਆ ਹੈ।
ਭਾਈ ਚਾਵਲਾ ਨੇ ਅੱਗੇ ਕਿਹਾ ਕਿ ਇਹ ਆਗੂ ਜਲਦੀ ਹੀ ਸਲਾਹ ਮਸ਼ਵਰੇ ਤੋਂ ਬਾਅਦ ਆਪਣੀ ਪੂਰੀ ਕਾਰਜਕਰਨੀ ਬਣਾਉਣਗੇ। ਉਨ੍ਹਾਂ ਦੱਸਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਅਕਾਲੀ ਦਲ ਨੂੰ ਬਦਨਾਮ ਕਰਨ ਦੀ ਇੱਕ ਸੋਚੀ-ਸਮਝੀ ਸਾਜ਼ਿਸ਼ ਕੰਮ ਕਰ ਰਹੀ ਹੈ। ਪ੍ਰੰਤੂ ਹੁਣ ਸੂਬੇ ਦੇ ਲੋਕ ਇਨ੍ਹਾਂ ਹਰਕਤਾਂ ਤੋਂ ਜਾਣੂ ਹੋ ਗਏ ਹਨ।ਜਿਸ ਕਾਰਨ ਸਰਕਾਰ ਨੂੰ ਚੱਲਦਾ ਕਰਕੇ ਅਕਾਲੀ ਦਲ ਦੇ ਹੱਥ ਵਿੱਚ ਵਾਂਗਡੋਰ ਦੇਣਾ ਚਾਹੁੰਦੇ ਹਨ। ਇਸ ਤੋਂ ਬਾਅਦ ਸਾਰੇ ਨਵੇਂ ਚੁਣੇ ਗਏ ਆਹੁਦੇਦਾਰਾਂ ਦਾ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਚਾਵਲਾ ਵਲੋਂ ਸਨਮਾਨ ਵੀ ਕੀਤਾ ਗਿਆ।
ਇਸ ਮੌਕੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੈਨੇਜਰ ਮਲਕੀਤ ਸਿੰਘ,ਮਨੇਜਰ ਸੁਖਵੀਰ ਸਿੰਘ ਕਲਵਾਂ, ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਰਾਣਾ ਉਦੇਸ ਅਗੰਮਪੁਰ, ਭਾਈ ਜ਼ਸਪ੍ਰੀਤ ਸਿੰਘ, ਐਸ.ਸੀ. ਵਿੰਗ ਦੇ ਜਿਲ੍ਹਾ ਪ੍ਰਧਾਨ ਨਿਰਮਲ ਸਿੰਘ ਹਰੀਵਾਲ, ਜਥੇਦਾਰ ਰਾਮ ਸਿੰਘ, ਗੁਰਪਾਲ ਸਿੰਘ ਹਰੀਵਾਲ, ਸੁਖਵਿੰਦਰ ਸਿੰਘ ਬੱਬੀ, ਬਲਦੇਵ ਸਿੰਘ ਨਿੱਕੂਵਾਲ, ਭੁਪਿੰਦਰ ਸਿੰਘ ਸ਼ਾਹਪੁਰ ਬੇਲਾ, ਦਰਸ਼ਨ ਸਿੰਘ ਮਟੌਰ, ਸੰਤੋਖ ਸਿੰਘ ਮਟੌਰ, ਮੰਗਲ ਸਿੰਘ ਹਰੀਵਾਲ, ਗੁਰਪਾਲ ਸਿੰਘ ਹਰੀਵਾਲ, ਗੁਰਬਚਨ ਸਿੰਘ ਹਰੀਵਾਲ, ਹਰਪਾਲ ਸਿੰਘ ਗੱਜਪੁਰ, ਕਰਮ ਸਿੰਘ ਗੱਜਪੁਰ, ਰਘਵੀਰ ਸਿੰਘ ਹਰੀਵਾਲ, ਤਾਰਾ ਸਿੰਘ ਬੁਰਜ, ਹਰਬਖਸ਼ ਸਿੰਘ ਮਹਿਰੋਲੀ, ਦਮੋਦਰ ਸਿੰਘ ਨਿੱਕੂਵਾਲ, ਸੁਰਜੀਤ ਕੌਰ, ਸ਼ਰਨਜੀਤ ਕੌਰ, ਹਰਮਿੰਦਰ ਕੌਰ, ਜ਼ਸਵੀਰ ਕੌਰ, ਸੁਖਵਿੰਦਰ ਸਿੰਘ ਬਿੱਟੂ, ਜ਼ਸਵਿੰਦਰ ਸਿੰਘ ਲਾਡਾ, ਅਮਰਜੀਤ ਸਿੰਘ ਬਿੱਲ, ਅਮਰੀਕ ਸਿੰਘ ਸੋਢੀ, ਸਤਵਿੰਦਰ ਸਿੰਘ ਸੋਨੂ ਸਮੇਤ ਵੱਡੀ ਗਿਣਤੀ ਵਿੱਚ ਅਕਾਲੀ ਆਗੂ ਹਾਜਰ ਸਨ।