- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਾਣਕਾਰੀ ਅਨੁਸਾਰ ਮਨਜੀਤ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਪਿੰਡ ਝੱਖੀਆਂ ਬੇਲੀਆਂ ਥਾਣਾ ਸ੍ਰੀ ਕੀਰਤਪੁਰ ਸਾਹਿਬ ਨੇ ਮਹੀਨਾਵਾਰ ਪੰਜਾਬ ਸਟੇਟ ਡੀਅਰ ਲਾਟਰੀ ਦੀ 200 ਰੁਪਏ ਮੁੱਲ ਦੀ ਟਿਕਟ ਖ਼ਰੀਦੀ ਸੀ ਅਤੇ ਪਿਛਲੇ ਕੱਲ ਉਸ ਨੂੰ ਇਸ ਲਾਟਰੀ ’ਚੋਂ ਪਹਿਲਾਂ ਇਨਾਮ ਨਿਕਲਿਆ ਹੈ।

ਨਰਿੰਦਰ ਸੈਣੀ, ਪੰਜਾਬੀ ਜਾਗਰਣ, ਸ੍ਰੀ ਕੀਰਤਪੁਰ ਸਾਹਿਬ : ਭਰਤਗੜ੍ਹ ਦੇ ਨਜ਼ਦੀਕੀ ਪਿੰਡ ਬੇਲੀਆਂ ਦੇ ਵਸਨੀਕ ਨੂੰ ਪੰਜਾਬ ਡੀਅਰ ਸਟੇਟ ਲਾਟਰੀ ਵਿਚੋਂ ਡੇਢ ਕਰੋੜ ਦਾ ਪਹਿਲਾ ਇਨਾਮ ਪ੍ਰਾਪਤ ਹੋਇਆ ਹੈ, ਜਿਸ ਕਾਰਨ ਪਰਿਵਾਰ ਤੇ ਰਿਸ਼ਤੇਦਾਰਾਂ ਵੱਲੋਂ ਉਕਤ ਨੌਜਵਾਨ ਨੂੰ ਵਧਾਈਆਂ ਦੇਣ ਦਾ ਸਿਲਸਿਲਾ ਜਾਰੀ ਹੈ। ਜਾਣਕਾਰੀ ਅਨੁਸਾਰ ਮਨਜੀਤ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਪਿੰਡ ਝੱਖੀਆਂ ਬੇਲੀਆਂ ਥਾਣਾ ਸ੍ਰੀ ਕੀਰਤਪੁਰ ਸਾਹਿਬ ਨੇ ਮਹੀਨਾਵਾਰ ਪੰਜਾਬ ਸਟੇਟ ਡੀਅਰ ਲਾਟਰੀ ਦੀ 200 ਰੁਪਏ ਮੁੱਲ ਦੀ ਟਿਕਟ ਖ਼ਰੀਦੀ ਸੀ ਅਤੇ ਪਿਛਲੇ ਕੱਲ ਉਸ ਨੂੰ ਇਸ ਲਾਟਰੀ ’ਚੋਂ ਪਹਿਲਾਂ ਇਨਾਮ ਨਿਕਲਿਆ ਹੈ। ਜਾਣਕਾਰੀ ਦਿੰਦਿਆਂ ਮਨਜੀਤ ਸਿੰਘ ਨੇ ਦੱਸਿਆ ਕਿ ਉਸ ਨੇ ਪਹਿਲਾਂ ਵੀ ਪੰਜਾਬ ਸਟੇਟ ਵੱਲੋਂ ਚਲਾਈਆਂ ਜਾ ਰਹੀਆਂ ਤਿਉਹਾਰਾਂ ਸਬੰਧੀ ਲਾਟਰੀਆਂ ਦੀਆਂ ਟਿਕਟਾਂ ਖ਼ਰੀਦੀਆਂ ਸਨ, ਪਰ ਉਸ ਨੂੰ ਪਹਿਲੀ ਵਾਰ ਸਭ ਤੋਂ ਵੱਡਾ ਇਨਾਮ ਪ੍ਰਾਪਤ ਹੋਇਆ ਹੈ। ਉਹਨਾਂ ਕਿਹਾ ਕਿ ਜਦੋਂ ਉਨ੍ਹਾਂ ਨੂੰ ਇਨਾਮ ਸਬੰਧੀ ਜਾਣਕਾਰੀ ਪ੍ਰਾਪਤ ਹੋਈ ਤਾਂ ਉਨ੍ਹਾਂ ਪਰਮਾਤਮਾ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ।