- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰੂਪਨਗਰ-ਨਵਾਂਸ਼ਹਿਰ ਰੋਡ ’ਤੇ ਰੂਪਨਗਰ ਬਾਈਪਾਸ ਦੇ ਸਤਲੁਜ ਦਰਿਆ ਦੇ ਪੁੱਲ਼ ’ਤੇ ਵੀਰਵਾਰ ਅੱਧੀ ਰਾਤ ਵੇਲੇ ਖੜ੍ਹੀ ਇਕ ਨਿੱਜੀ ਕੰਪਨੀ ਦੀ ਬੱਸ ਦੇ ਪਿੱਛੇ ਟੈਂਕਰ ਟਕਰਾ ਗਿਆ। ਹਾਦਸਾ ਇੰਨਾ ਭਿਆਨਕ ਸੀ ਕਿ ਕੈਂਟਰ ਦੀ ਬਾਡੀ ਨੂੰ ਕੱਟ ਕੇ ਚਾਲਕ ਦੀ ਲਾਸ਼ ਕੱਢੀ ਗਈ। ਕੈਂਟਰ ਚਾਲਕ ਦੀ ਪਛਾਣ ਜਤਿੰਦਰ ਕੁਮਾਰ ਪੁੱਤਰ ਰਾਧੇ ਸ਼ਿਆਮ (ਉੱਤਰ ਪ੍ਰਦੇਸ਼) ਵਜੋਂ ਹੋਈ ਹੈ।

ਜਾਗਰਣ ਸੰਵਾਦਦਾਤਾ, ਰੂਪਨਗਰ : ਰੂਪਨਗਰ-ਨਵਾਂਸ਼ਹਿਰ ਰੋਡ ’ਤੇ ਰੂਪਨਗਰ ਬਾਈਪਾਸ ਦੇ ਸਤਲੁਜ ਦਰਿਆ ਦੇ ਪੁੱਲ਼ ’ਤੇ ਵੀਰਵਾਰ ਅੱਧੀ ਰਾਤ ਵੇਲੇ ਖੜ੍ਹੀ ਇਕ ਨਿੱਜੀ ਕੰਪਨੀ ਦੀ ਬੱਸ ਦੇ ਪਿੱਛੇ ਟੈਂਕਰ ਟਕਰਾ ਗਿਆ। ਹਾਦਸਾ ਇੰਨਾ ਭਿਆਨਕ ਸੀ ਕਿ ਕੈਂਟਰ ਦੀ ਬਾਡੀ ਨੂੰ ਕੱਟ ਕੇ ਚਾਲਕ ਦੀ ਲਾਸ਼ ਕੱਢੀ ਗਈ। ਕੈਂਟਰ ਚਾਲਕ ਦੀ ਪਛਾਣ ਜਤਿੰਦਰ ਕੁਮਾਰ ਪੁੱਤਰ ਰਾਧੇ ਸ਼ਿਆਮ (ਉੱਤਰ ਪ੍ਰਦੇਸ਼) ਵਜੋਂ ਹੋਈ ਹੈ।
ਥਾਣਾ ਸਿਟੀ ਰੂਪਨਗਰ ਨੇ ਡਰਾਈਵਰ ਦੇ ਰਿਸ਼ਤੇਦਾਰ ਤੇ ਮੁਹਾਲੀ ’ਚ ਮਹਿੰਦੀ ਲਾਉਣ ਦਾ ਕੰਮ ਕਰਨ ਵਾਲੇ ਰੋਹਿਤ ਕੁਮਾਰ ਦੇ ਬਿਆਨਾਂ ’ਤੇ ਕਾਰਵਾਈ ਕੀਤੀ ਹੈ। ਰੋਹਿਤ ਨੇ ਦੱਸਿਆ ਕਿ ਉਸ ਦਾ ਰਿਸ਼ਤੇਦਾਰ ਜਤਿੰਦਰ 21 ਸਤੰਬਰ ਨੂੰ ਕੈਂਟਰ ਲੈ ਕੇ ਹੁਸ਼ਿਆਰਪੁਰ ਆਇਆ ਸੀ। ਉਥੇ ਉਸ ਨੂੰ ਮਿਲਣ ਬੁਲਾ ਲਿਆ। ਉਹ ਆਪਣੇ ਬਾਈਕ ’ਤੇ ਹੀ ਉਸ ਨੂੰ ਮਿਲਣ ਤੁਰ ਪਿਆ। 21 ਸਤੰਬਰ ਦੀ ਰਾਤ 10 ਵਜੇ ੁਵਾਪਸੀ ’ਤੇ ਜਤਿੰਦਰ ਨੇ ਕੈਂਟਰ ਵਿਚ ਹਰਿਆਣਾ ਦੇ ਪਾਨੀਪਤ ਲਈ ਪਲਾਈ ਲੋਡ ਕੀਤੀ ਸੀ ਤੇ ਰੋਹਿਤ ਬਾਈਕ ’ਤੇ ਹੀ ਵਾਪਸ ਆ ਰਿਹਾ ਸੀ।
ਰੋਹਿਤ ਨੇ ਦੱਸਿਆ ਕਿ ਅੱਧੀ ਰਾਤ ਤਕਰੀਬਨ ਡੇਢ ਵਜੇ ਜਦੋਂ ਉਹ ਰੂਪਨਗਰ ਦੇ ਸਤਲੁਜ ਦਰਿਆ ਦੇ ਪੁੱਲ਼ ’ਤੇ ਪੁੱਜਾ ਤਾਂ ਉਥੇ ਖੜ੍ਹੀ ਇਕ ਨਿੱਜੀ ਬੱਸ ਦੇ ਪਿੱਛੇ ਟੈਂਕਰ ਟਕਰਾ ਗਿਆ। ਬੱਸ ਦੇ ਨਾ ਤਾਂ ਇੰਡੀਕੇਟਰ ਜਗ ਰਹੇ ਸੀ ਤੇ ਨਾ ਹੀ ਪਾਰਕਿੰਗ ਲਾਈਟ ਜਗਾਈ ਗਈ ਸੀ। ਮੌਕੇ ’ਤੇ ਇਕੱਠੇ ਹੋਏ ਲੋਕਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ ਤੇ ਐਂਬੂਲੈਂਸ ਬੁਲਾਈ ਗਈ। ਡਰਾਈਵਰ ਜਤਿੰਦਰ ਦੀ ਕੈਂਟਰ ਦੇ ਵਿਚ ਹੀ ਫਸ ਗਈ ਜਿਸ ਨੂੰ ਕੈਂਟਰ ਦੀ ਬਾਡੀ ਕੱਟ ਕੇ ਕੱਢਿਆ ਗਿਆ ਪਰ ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ। ਐੱਸਐੱਚਓ ਰੂਪਨਗਰ ਇੰਸਪੈਕਟਰ ਪਵਨ ਕੁਮਾਰ ਨੇ ਦੱਸਿਆ ਕਿ ਬੱਸ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।