- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਾਣਕਾਰੀ ਅਨੁਸਾਰ ਇਲਾਕਾ ਵਾਸੀਆਂ ਵੱਲੋਂ ਕਈ ਦਿਨ ਪਹਿਲਾਂ ਛੋਟੀ ਜਿਹੀ ਖੱਡ ਵਿੱਚੋਂ ਪਾਣੀ ਰਿਸਦਾ ਵੇਖਿਆ ਗਿਆ ਸੀ ਜਿਸ ਦੀ ਸੂਚਨਾ ਸਬੰਧਤ ਵਿਭਾਗ ਨੂੰ ਵੀ ਦਿੱਤੀ ਗਈ ਸੀ ਪ੍ਰੰਤੂ ਵਿਭਾਗ ਦੀ ਅਣਗਹਿਲੀ ਕਾਰਨ ਅੱਜ ਬੁੱਧਵਾਰ ਨੂੰ ਸਵੇਰੇ ਸਾਢੇ ਪੰਜ ਵਜੇ ਦੇ ਕਰੀਬ ਪਾੜ ਪੈਣ ਕਾਰਨ ਤਿੰਨ ਮੋਟਰਸਾਈਕਲ ਰੁੜਨ ਦੀ ਵੀ ਸੂਚਨਾ ਮਿਲੀ ਹੈ ।

ਅਸ਼ੋਕ ਚੇਤਨ, ਸ੍ਰੀ ਚਮਕੌਰ ਸਾਹਿਬ: ਸ੍ਰੀ ਚਮਕੌਰ ਸਾਹਿਬ ਦੇ ਨਜ਼ਦੀਕੀ ਪਿੰਡ ਭੈਰੋ ਮਾਜਰਾ ਨੇੜੇ ਸਰਹੰਦ ਨਹਿਰ ਨੂੰ ਪਾੜ ਪੈਣ ਕਾਰਨ ਕਈ ਪਿੰਡਾਂ ਵਿੱਚ ਪਾਣੀ ਵੜ ਗਿਆ ਹੈ। ਜਾਣਕਾਰੀ ਅਨੁਸਾਰ ਇਲਾਕਾ ਵਾਸੀਆਂ ਵੱਲੋਂ ਕਈ ਦਿਨ ਪਹਿਲਾਂ ਛੋਟੀ ਜਿਹੀ ਖੱਡ ਵਿੱਚੋਂ ਪਾਣੀ ਰਿਸਦਾ ਵੇਖਿਆ ਗਿਆ ਸੀ ਜਿਸ ਦੀ ਸੂਚਨਾ ਸਬੰਧਤ ਵਿਭਾਗ ਨੂੰ ਵੀ ਦਿੱਤੀ ਗਈ ਸੀ ਪ੍ਰੰਤੂ ਵਿਭਾਗ ਦੀ ਅਣਗਹਿਲੀ ਕਾਰਨ ਅੱਜ ਬੁੱਧਵਾਰ ਨੂੰ ਸਵੇਰੇ ਸਾਢੇ ਪੰਜ ਵਜੇ ਦੇ ਕਰੀਬ ਪਾੜ ਪੈਣ ਕਾਰਨ ਤਿੰਨ ਮੋਟਰਸਾਈਕਲ ਰੁੜਨ ਦੀ ਵੀ ਸੂਚਨਾ ਮਿਲੀ ਹੈ । ਦੱਸਿਆ ਜਾ ਰਿਹਾ ਹੈ ਕਿ ਪਿੰਡ ਭੈਰੋ ਮਾਜਰਾ ਦੇ ਨੌਜਵਾਨ ਸਵੇਰੇ ਜਿੰਮ ਕਰਨ ਲਈ ਜਾ ਰਹੇ ਸਨ ਕਿ ਅਚਾਨਕ ਉਹ ਡਿੱਗ ਪਏ ਤੇ ਮੋਟਰਸਾਈਕਲ ਹੱਥੋਂ ਨਿਕਲ ਗਏ ਪਰੰਤੂ ਜਾਨੀ ਨੁਕਸਾਨ ਦਾ ਬਚਾਅ ਹੋ ਗਿਆ। ਇਲਾਕੇ ਵਿੱਚ ਰੋਸ ਦੀ ਲਹਿਰ ਚੱਲ ਰਹੀ ਹੈ ਕਿਉਂਕਿ ਜੇਕਰ ਸੰਬੰਧਿਤ ਵਿਭਾਗ ਇਲਾਕਾ ਵਾਸੀਆਂ ਉੱਤੇ ਭਰੋਸਾ ਕਰਕੇ ਮੌਕੇ 'ਤੇ ਕਾਰਵਾਈ ਕਰ ਲੈਂਦਾ ਤਾਂ ਪਾੜ ਪੈਣੋਂ ਬਚ ਸਕਦਾ ਸੀ। ਉਧਰ ਘਟਨਾ ਦੀ ਸੂਚਨਾ ਮਿਲਦੇ ਹੀ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਜਸਵੀਰ ਸਿੰਘ ਗੜੀ ਮੌਕੇ 'ਤੇ ਪਹੁੰਚ ਕੇ ਲੋਕਾਂ ਨਾਲ ਪਾੜ ਨੂੰ ਭਰਨ ਵਿੱਚ ਲੱਗ ਹੋਏ ਹਨ।