- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬੀਤੇ ਦਿਨ ਲਾਅ ਗੇਟ ਦੇ ਤੇਜ ਅਪਾਰਟਮੈਂਟ ਪੀ ਜੀ ਵਿੱਚ ਰਹਿਣ ਵਾਲੇ ਐੱਲਪੀਯੂ ਦੇ ਇੱਕ ਵਿਦਿਆਰਥੀ ਨੇ ਆਪਣੇ ਰੂਮ ਦੇ ਕਮਰੇ ਵਿੱਚ ਛੱਤ ਦੇ ਪੱਖੇ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ।

ਹਰੀਸ਼ ਭੰਡਾਰੀ, ਪੰਜਾਬੀ ਜਾਗਰਣ, ਫਗਵਾੜਾ : ਬੀਤੇ ਦਿਨ ਲਾਅ ਗੇਟ ਦੇ ਤੇਜ ਅਪਾਰਟਮੈਂਟ ਪੀ ਜੀ ਵਿੱਚ ਰਹਿਣ ਵਾਲੇ ਐੱਲਪੀਯੂ ਦੇ ਇੱਕ ਵਿਦਿਆਰਥੀ ਨੇ ਆਪਣੇ ਰੂਮ ਦੇ ਕਮਰੇ ਵਿੱਚ ਛੱਤ ਦੇ ਪੱਖੇ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਡੀਐੱਸਪੀ ਫਗਵਾੜਾ ਪਲਵਿੰਦਰ ਸਿੰਘ ਨੇ ਆਪਣੇ ਬਿਆਨ ਵਿੱਚ ਦੱਸਿਆ ਕਿ ਆਤਮਹੱਤਿਆ ਕਰਨ ਵਾਲਾ ਨੌਜਵਾਨ ਐਲ ਪੀ ਯੂ ਦਾ ਬੀ-ਟੈੱਕ ਦਾ ਵਿਦਿਆਰਥੀ ਸੀ, ਜਿਸਦੀ ਪਛਾਣ ਅਭਿਸ਼ੇਕ ਪਟੇਲ ਪੁੱਤਰ ਸੀਆ ਰਾਮ ਪਟੇਲ, ਬੁਲੰਦ ਸ਼ਹਿਰ, ਯੂਪੀ ਦੇ ਰੂਪ ਵਜੋਂ ਹੋਈ ਹੈ, ਜਿਸਨੇ ਮਰਨ ਤੋਂ ਪਹਿਲਾਂ ਆਪਣੇ ਕਮਰੇ ਦੀ ਦੀਵਾਰ ਤੇ ਆਪਣੇ ਮਾਤਾ ਪਿਤਾ ਦੇ ਨਾਮ ਇੱਕ ਖੁਦਕੁਸ਼ੀ ਨੋਟ ਵੀ ਲਿਖਿਆ। ਫਗਵਾੜਾ ਪੁਲਿਸ ਵੱਲੋਂ ਵੀਡੀਓ ਕਾਲ ਦੇ ਰਾਹੀਂ ਮਿ੍ਤਕ ਦੇ ਮਾਤਾ ਪਿਤਾ ਨੂੰ ਆਤਮਹੱਤਿਆ ਦੇ ਸਾਰੇ ਹਾਲਾਤ ਦਿਖਾਏ ਗਏ ਅਤੇ ਬਣਦੀ ਕਾਨੂੰਨੀ ਜਾਂਚ ਪੜਤਾਲ ਤੇ ਕਾਰਵਾਈ ਤੋਂ ਬਾਅਦ ਲਾਸ਼ ਨੂੰ ਮਾਤਾ ਪਿਤਾ ਦੇ ਸਪੁਰਦ ਕੀਤਾ ਗਿਆ।