ਵੱਡੀ ਖ਼ਬਰ: ਨੈਸ਼ਨਲ ਹਾਈਵੇ ’ਤੇ ਈਸਟਵੁੱਡ ਸਾਹਮਣੇ ਦੋ ਟਰੱਕਾਂ ਦੀ ਭਿਆਨਕ ਟੱਕਰ, ਚਾਰ ਗੰਭੀਰ ਜ਼ਖ਼ਮੀ, ਇੱਕ ਦੀ ਲੱਤ ਟੁੱਟੀ; ਮੌਕੇ 'ਤੇ ਪਹੁੰਚੀ SSF
ਜਲੰਧਰ -ਫਗਵਾੜਾ ਨੈਸ਼ਨਲ ਹਾਈਵੇਅ ’ਤੇ ਚੜਦੀ ਸਵੇਰ ਮਸ਼ਹੂਰ ਈਸਟ ਵੁੱਡ ਦੇ ਬਿਲਕੁਲ ਸਾਹਮਣੇ ਭਿਆਨਕ ਸੜਕ ਹਾਦਸੇ ’ਚ ਤਿੰਨ ਗੰਭੀਰ ਜਖਮੀ ਹੋ ਗਏ ਅਤੇ ਇੱਕ ਦੀ ਲੱਤ ਟੁੱਟ ਗਈ। ਮੌਕੇ ’ਤੇ ਪੁੱਜੀ ਨੈਸ਼ਨਲ ਹਾਈਵੇਅ ਸੜਕ ਸੁਰੱਖਿਆ ਫੋਰਸ ਦੀ ਟੀਮ ਤੋਂ ਏ. ਐੱਸ.ਆਈ. ਮੱਖਣ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਫਗਵਾੜਾ ਸਾਈਡ ਤੋਂ ਜਲੰਧਰ ਸਾਈਡ ਵੱਲ ਜਾ ਰਹੇ ਕੰਟੇਨਰ ਦੇ ਡਰਾਈਵਰ ਦੀ ਅੱਖ ਲੱਗਣ ਨਾਲ ਕੰਟੇਨਰ ਦਾ ਸੰਤੁਲਨ ਵਿਗੜ ਗਿਆ ਅਤੇ ਕੰਟੇਨਰ ਡਿਵਾਈਡਰ ’ਤੇ ਜਾ ਚੜਿਆ।
Publish Date: Tue, 09 Jun 2026 10:05 AM (IST)
Updated Date: Tue, 09 Jun 2026 10:09 AM (IST)
ਹਰੀਸ਼ ਭੰਡਾਰੀ, ਪੰਜਾਬੀ ਜਾਗਰਣ, ਫਗਵਾੜਾ। ਜਲੰਧਰ -ਫਗਵਾੜਾ ਨੈਸ਼ਨਲ ਹਾਈਵੇਅ ’ਤੇ ਚੜਦੀ ਸਵੇਰ ਮਸ਼ਹੂਰ ਈਸਟ ਵੁੱਡ ਦੇ ਬਿਲਕੁਲ ਸਾਹਮਣੇ ਭਿਆਨਕ ਸੜਕ ਹਾਦਸੇ ’ਚ ਤਿੰਨ ਗੰਭੀਰ ਜਖਮੀ ਹੋ ਗਏ ਅਤੇ ਇੱਕ ਦੀ ਲੱਤ ਟੁੱਟ ਗਈ। ਮੌਕੇ ’ਤੇ ਪੁੱਜੀ ਨੈਸ਼ਨਲ ਹਾਈਵੇਅ ਸੜਕ ਸੁਰੱਖਿਆ ਫੋਰਸ ਦੀ ਟੀਮ ਤੋਂ ਏ. ਐੱਸ.ਆਈ. ਮੱਖਣ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਫਗਵਾੜਾ ਸਾਈਡ ਤੋਂ ਜਲੰਧਰ ਸਾਈਡ ਵੱਲ ਜਾ ਰਹੇ ਕੰਟੇਨਰ ਦੇ ਡਰਾਈਵਰ ਦੀ ਅੱਖ ਲੱਗਣ ਨਾਲ ਕੰਟੇਨਰ ਦਾ ਸੰਤੁਲਨ ਵਿਗੜ ਗਿਆ ਅਤੇ ਕੰਟੇਨਰ ਡਿਵਾਈਡਰ ’ਤੇ ਜਾ ਚੜਿਆ।
ਜਲੰਧਰ ਤੋਂ ਫਗਵਾੜਾ ਸਾਈਡ ਵੱਲ ਆ ਰਹੇ ਤੇਜ਼ ਰਫਤਾਰ ਟਰੱਕ ਵਿੱਚ ਜਾ ਟਕਰਾਇਆ, ਜਿਸ ਕਾਰਨ ਜਿੱਥੇ ਟਰੱਕਾਂ ਦੇ ਪਰਖੱਚੇ ਉੱਡ ਗਏ ਅਤੇ ਮਸ਼ੀਨਰੀ ਪੂਰੀ ਤਰ੍ਹਾਂ ਨਾਲ ਤਹਿਸ-ਨਹਿਸ ਹੋ ਗਈ, ਉੱਥੇ ਇਸ ਹਾਦਸੇ ਦੌਰਾਨ ਤਿੰਨ ਗੰਭੀਰ ਜ਼ਖ਼ਮੀ ਹੋ ਗਏ ਅਤੇ ਇੱਕ ਦੀ ਲੱਤ ਟੁੱਟ ਗਈ ਅਤੇ ਡੂੰਘੀਆਂ ਸੱਟਾਂ ਵੱਜੀਆਂ।
ਪੁਲਿਸ ਅਧਿਕਾਰੀ ਨੇ ਹੋਰ ਦੱਸਿਆ ਕਿ ਸੂਚਨਾ ਮਿਲਦੇ ਹੀ ਅਸੀਂ ਲਗਪਗ 10 ਮਿੰਟ ’ਚ ਹਾਦਸੇ ਵਾਲੀ ਜਗ੍ਹਾ ’ਤੇ ਪੁੱਜ ਗਏ ਅਤੇ ਐਬੂਲੈਂਸ ਦੀ ਮਦਦ ਨਾਲ ਜ਼ਖ਼ਮੀਆਂ ਨੂੰ ਇਲਾਜ ਲਈ ਫਗਵਾੜਾ ਦੇ ਸਿਵਲ ਹਸਪਤਾਲ ਵਿਖੇ ਭੇਜਿਆ ਗਿਆ।
ਇੱਥੇ ਜ਼ਿਕਰਯੋਗ ਹੈ ਕੇ ਇਸ ਹਾਦਸੇ ਤੋਂ ਬਾਅਦ ਨੈਸ਼ਨਲ ਹਾਈਵੇ ’ਤੇ ਆਵਾਜਾਈ ਕਾਫੀ ਪ੍ਰਭਾਵਿਤ ਹੋਈ ਪਰ ਸੜਕ ਸੁਰੱਖਿਆ ਫੋਰਸ ਦੀ ਟੀਮ ਵੱਲੋਂ ਆਵਾਜਾਈ ਬਹਾਲ ਕਰਵਾਉਣ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਦੇਖਣ ਨੂੰ ਮਿਲੀਆਂ ਅਤੇ ਧੀਮੀ ਗਤੀ ਵਿੱਚ ਆਵਾਜਾਈ ਚਲਦੀ ਰਹੀ।
ਇਸ ਭਿਆਨਕ ਹਾਦਸੇ ’ਚ ਨੁਕਸਾਨੇ ਗਏ ਟਰੱਕਾਂ ਨੂੰ ਹਾਈਵੇਅ ਪੁਲਿਸ ਵੱਲੋਂ ਹਾਈਡਰਾ ਮਸ਼ੀਨਾਂ ਦੀ ਮਦਦ ਨਾਲ ਸਾਈਡ
’ਤੇ ਕਰਵਾਇਆ ਗਿਆ ਅਤੇ ਇਸ ਭਿਆਨਕ ਸੜਕ ਹਾਦਸੇ ਦਾ ਕਾਰਨ ਡਰਾਈਵਰ ਦੀ ਅੱਖ ਲੱਗਣਾ ਦੱਸਿਆ ਜਾ ਰਿਹਾ ਹੈ।