ਸ਼ੱਕੀ ਹਾਲਤ 'ਚ ਲਾਪਤਾ ਹੋਇਆ ਪਿੰਡ ਨਿਆਮਤਪੁਰ ਦਾ ਨੌਜਵਾਨ, ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ
ਪਿੰਡ ਨਿਆਮਤਪੁਰ ਦੇ ਇਕ ਨੌਜਵਾਨ ਦੇ ਸ਼ੱਕੀ ਹਾਲਤ ’ਚ ਲਾਪਤਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ’ਤੇ ਲਾਪਤਾ ਨੌਜਵਾਨ ਦੇ ਪਿਤਾ ਨੇ ਸਬੰਧਤ ਪੁਲਿਸ ਚੌਕੀ ਨੂੰ ਇਤਲਾਹ ਦੇ ਕੇ ਲੜਕੇ ਦੀ ਭਾਲ ਕਰਨ ਦੀ ਗੁਹਾਰ ਲਗਾਈ ਹੈ।
Publish Date: Sat, 25 Jul 2026 12:04 PM (IST)
Updated Date: Sat, 25 Jul 2026 12:05 PM (IST)
ਐੱਚਐੱਸ ਸੈਣੀ, ਪੰਜਾਬੀ ਜਾਗਰਣ, ਰਾਜਪੁਰਾ : ਪਿੰਡ ਨਿਆਮਤਪੁਰ ਦੇ ਇਕ ਨੌਜਵਾਨ ਦੇ ਸ਼ੱਕੀ ਹਾਲਤ ’ਚ ਲਾਪਤਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ’ਤੇ ਲਾਪਤਾ ਨੌਜਵਾਨ ਦੇ ਪਿਤਾ ਨੇ ਸਬੰਧਤ ਪੁਲਿਸ ਚੌਕੀ ਨੂੰ ਇਤਲਾਹ ਦੇ ਕੇ ਲੜਕੇ ਦੀ ਭਾਲ ਕਰਨ ਦੀ ਗੁਹਾਰ ਲਗਾਈ ਹੈ।
ਪੁਲਿਸ ਨੂੰ ਦਿੱਤੀ ਗਈ ਸੂਚਨਾ ਮੁਤਾਬਕ ਪਾਲੀ ਰਾਮ ਨੇ ਦੱਸਿਆ ਕਿ ਉਸ ਦਾ ਲੜਕਾ ਅਸ਼ੋਕ ਕੁਮਾਰ (26) ਜੌ ਕਿ ਚਿਤਕਾਰਾ ਯੂਨੀਵਰਸਿਟੀ ਬਨੁੜ ’ਚ ਪ੍ਰਾਈਵੇਟ ਤੌਰ ਉੱਤੇ ਕੰਮ ਕਰਦਾ ਹੈ ਜਿਸ ’ਤੇ ਬੀਤੇ ਦਿਨੀ ਉਹ ਘਰ ’ਚ ਨੌਕਰੀ ਦਾ ਕਹਿ ਕੇ ਚਲਾ ਗਿਆ ਪਰ ਸਿਰਫ ਦੋ ਘੰਟੇ ਕੰਮ ਉੱਤੇ ਲਗਾਉਣ ਤੋਂ ਬਾਅਦ ਅਸ਼ੋਕ ਕੁਮਾਰ ਘਰ ਆਇਆ ਤੇ ਆਪਣੇ ਕੱਪੜੇ ਬਦਲ ਕੇ ਮੋਬਾਇਲ ਘਰ ਵਿੱਚ ਰੱਖ ਕੇ ਬਿਨਾਂ ਦੱਸੇ ਘਰ ਤੋਂ ਚਲਾ ਗਿਆ ਅਤੇ ਘਰ ਵਾਪਸ ਨਹੀਂ ਆਇਆ। ਉਸ ਦੀ ਇਧਰ ਉਧਰ ਕਈ ਥਾਵਾਂ ਦੇ ਭਾਲ ਕੀਤੀ ਪਰ ਕੋਈ ਵੀ ਥਹੁ ਪਤਾ ਨਹੀਂ ਲੱਗਿਆ। ਪਾਲੀ ਰਾਮ ਨੇ ਦੱਸਿਆ ਕਿ ਉਸਦੇ ਲੜਕੇ ਦਾ ਕਰੀਬ ਤਿੰਨ ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ। ਇਸ ਸਬੰਧੀ ਸਬੰਧਤ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ