ਨੌਜਵਾਨ ਦੀਪਕ ਕੁਮਾਰ ਗਰਗ ਨੇ ਕੀਤਾ ਖ਼ੂਨਦਾਨ
ਨੌਜਵਾਨ ਦੀਪਕ ਕੁਮਾਰ ਗਰਗ ਨੇ ਕੀਤਾ ਖੂਨਦਾਨ
Publish Date: Sun, 16 Aug 2026 04:07 PM (IST)
Updated Date: Mon, 17 Aug 2026 04:00 AM (IST)
ਮਹਾਂਵੀਰ ਗੋਇਲ, ਪੰਜਾਬੀ ਜਾਗਰਣ, ਅਹਿਮਦਗੜ੍ਹ : ਕੈਨੇਡਾ ਵਿਖੇ ਰਹਿ ਰਹੇ ਪ੍ਰਸਿੱਧ ਸਮਾਜ ਸੇਵੀ ਰਾਕੇਸ਼ ਗਰਗ ਦੇ ਪੁੱਤਰ ਦੀਪਕ ਕੁਮਾਰ ਗਰਗ ਨੇ ਗੁਰਦੁਆਰਾ ਸਿੰਘ ਸਭਾ, ਅਹਿਮਦਗੜ੍ਹ ਵਿਖੇ ਅਹਿਮਦਗੜ੍ਹ ਵੈਲਫੇਅਰ ਐਸੋਸੀਏਸ਼ਨ ਵੱਲੋਂ ਲਗਾਏ ਗਏ ਖ਼ੂਨਦਾਨ ਕੈਂਪ ਦੌਰਾਨ ਪਹਿਲੀ ਵਾਰ ਖ਼ੂਨਦਾਨ ਕਰਕੇ ਸਮਾਜ ਸੇਵਾ ਦੇ ਖੇਤਰ ਵਿੱਚ ਆਪਣਾ ਯੋਗਦਾਨ ਪਾਇਆ। ਦੀਪਕ ਕੁਮਾਰ ਗਰਗ ਭਾਵੇਂ ਕੈਨੇਡਾ ਵਿਖੇ ਰਹਿ ਰਹੇ ਹਨ, ਪਰ ਆਪਣੇ ਪਿਤਾ ਰਾਕੇਸ਼ ਗਰਗ ਵੱਲੋਂ ਲੰਬੇ ਸਮੇਂ ਤੋਂ ਕੀਤੀ ਜਾ ਰਹੀ ਸਮਾਜ ਸੇਵਾ ਤੋਂ ਪ੍ਰੇਰਿਤ ਹਨ ਅਤੇ ਉਨ੍ਹਾਂ ਵਿੱਚ ਵੀ ਲੋਕ ਭਲਾਈ ਦੇ ਕੰਮਾਂ ਲਈ ਵਿਸ਼ੇਸ਼ ਲਗਨ ਹੈ। ਪਹਿਲੀ ਵਾਰ ਖ਼ੂਨਦਾਨ ਕਰਨਾ ਇਸੇ ਸੇਵਾ ਭਾਵਨਾ ਦੀ ਇੱਕ ਸੁੰਦਰ ਮਿਸਾਲ ਹੈ। ਇਸ ਮੌਕੇ ਦੀਪਕ ਕੁਮਾਰ ਗਰਗ ਨੇ ਕਿਹਾ ਕਿ ਖੂਨਦਾਨ ਇੱਕ ਮਹਾਨ ਸੇਵਾ ਹੈ, ਕਿਉਂਕਿ ਸਾਡੇ ਵੱਲੋਂ ਦਿੱਤਾ ਗਿਆ ਖੂਨ ਕਿਸੇ ਲੋੜਵੰਦ ਵਿਅਕਤੀ ਦੀ ਜ਼ਿੰਦਗੀ ਬਚਾਉਣ ਵਿੱਚ ਸਹਾਈ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਉਹ ਭਵਿੱਖ ਵਿੱਚ ਵੀ ਸਮਾਜ ਸੇਵਾ ਅਤੇ ਲੋਕ ਭਲਾਈ ਦੇ ਕਾਰਜਾਂ ਵਿੱਚ ਆਪਣਾ ਯੋਗਦਾਨ ਪਾਉਣ ਲਈ ਯਤਨਸ਼ੀਲ ਰਹਿਣਗੇ। ਉਨ੍ਹਾਂ ਸਮੂਹ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਖੂਨਦਾਨ ਦੇ ਨਾਲ-ਨਾਲ ਹੋਰ ਸਮਾਜ ਸੇਵੀ ਅਤੇ ਲੋਕ ਭਲਾਈ ਦੇ ਕੰਮਾਂ ਵਿੱਚ ਵੀ ਵੱਧ-ਚੜ੍ਹ ਕੇ ਹਿੱਸਾ ਲੈਣ।