- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੌਦੇ ਲਗਾਉਣ ਦੀ ਮੁਹਿੰਮ ਰਾਹੀਂ ਵਿਸ਼ਵ ਓਜ਼ੋਨ ਦਿਵਸ ਮਨਾਇਆ ਗਿਆ

ਐੱਚਐੱਸ ਸੈਣੀ, ਪੰਜਾਬੀ ਜਾਗਰਣ, ਰਾਜਪੁਰਾ : ਈਕੋ ਕਲੱਬ ਤੇ ਵਿਗਿਆਨ ਵਿਭਾਗ ਨੇ ਪਟੇਲ ਮੈਮੋਰੀਅਲ ਨੈਸ਼ਨਲ ਕਾਲਜ, ਰਾਜਪੁਰਾ ਦੇ ਆਈਕਿਊਏਸੀ ਦੇ ਸਹਿਯੋਗ ਨਾਲ, ਈਕੋ ਕਲੱਬ ਦੇ ਕੋਆਰਡੀਨੇਟਰ ਡਾ. ਦਲਵੀਰ ਕੌਰ ਤੇ ਡਾ. ਜਸਨੀਤ ਕੌਰ ਦੀ ਨਿਗਰਾਨੀ ਹੇਠ ਇਕ ਗਮਲੇ ਦੀ ਪੇਂਟਿੰਗ ਮੁਕਾਬਲਾ ਤੇ ਬੂਟੇ ਲਗਾਉਣ ਦਾ ਸਮਾਗਮ ਕਰਕੇ ਇਕ ਕੂਲਰ ਗ੍ਰਹਿ ਲਈ ਗਲੋਬਲ ਐਕਸ਼ਨ ਥੀਮ ਦੇ ਨਾਲ ਓਜ਼ੋਨ ਪਰਤ ਦੀ ਸੰਭਾਲ ਲਈ ਅੰਤਰਰਾਸ਼ਟਰੀ ਦਿਵਸ (ਵਿਸ਼ਵ ਓਜ਼ੋਨ ਦਿਵਸ) ਮਨਾਇਆ। ਇਸ ਸਮਾਗਮ ਦਾ ਉਦੇਸ਼ ਓਜ਼ੋਨ ਪਰਤ ਦੀ ਰੱਖਿਆ ਤੇ ਵਾਤਾਵਰਣ ਸੰਭਾਲ ਨੂੰ ਉਤਸ਼ਾਹਿਤ ਕਰਨ ਦੀ ਮਹੱਤਤਾ ਬਾਰੇ ਜਾਗਰੂਕਤਾ ਫੈਲਾਉਣਾ ਸੀ। ਵਿਦਿਆਰਥੀਆਂ ਨੇ ਗਮਲੇ ਦੀ ਪੇਂਟਿੰਗ ਮੁਕਾਬਲੇ ’ਚ ਉਤਸ਼ਾਹ ਨਾਲ ਹਿੱਸਾ ਲਿਆ, ਵਾਤਾਵਰਣ ਦੀ ਰੱਖਿਆ ਦੀ ਜ਼ਰੂਰਤ ਨੂੰ ਉਜਾਗਰ ਕਰਨ ਵਾਲੇ ਸੰਦੇਸ਼ਾਂ ਅਤੇ ਕਲਾਕ੍ਰਿਤੀਆਂ ਨਾਲ ਮਿੱਟੀ ਦੇ ਗਮਲਿਆਂ ਨੂੰ ਰਚਨਾਤਮਕ ਤੌਰ