ਇਨਸਾਫ ਲੈਣ ਲਈ ਮਜ਼ਦੂਰਾਂ ਕੀਤਾ ਲਹਿਰਾ-ਜਾਖਲ ਰੋਡ ਜਾਮ ਇਨਸਾਫ ਲੈਣ ਲਈ ਮਜ਼ਦੂਰਾਂ ਕੀਤਾ ਲਹਿਰਾ- ਜਾਖਲ ਰੋਡ ਜਾਮ
Publish Date: Wed, 16 Sep 2026 06:44 PM (IST)
Updated Date: Thu, 17 Sep 2026 04:03 AM (IST)
ਧਰਨਾਕਾਰੀ ਝੂਠਾ ਪਰਚਾ ਦਰਜ਼ ਕਰਾਉਣ ਲਈ ਬਣਾ ਰਹੇ ਹਨ ਦਬਾਅ : ਥਾਣਾ ਮੁਖੀ ਸ਼ੰਭੂ ਗੋਇਲ, ਪੰਜਾਬੀ ਜਾਗਰਣ, ਲਹਿਰਾਗਾਗਾ : ਝੋਨੇ ਦੇ ਸੀਜ਼ਨ ਦੌਰਾਨ ਪਿੰਡ ਭੁਟਾਲ ਕਲਾਂ ਦੇ ਇੱਕ ਵਿਅਕਤੀ ਵੱਲੋਂ ਕਿਸੇ ਹੋਰ ਦੇ ਖੇਤ ਵਿਚ ਕੰਮ ਕਰ ਰਹੇ ਮਜ਼ਦੂਰਾਂ ਤੇ ਹਮਲਾ ਕੀਤਾ ਅਤੇ ਕੁੱਟਮਾਰ ਕੀਤੀ ਗਈ। ਇਸ ਤੋਂ ਇਲਾਵਾ ਮਜ਼ਦੂਰਾਂ ਨੂੰ ਝੂਠੇ ਕੇਸ ਵਿਚ ਵੀ ਫਸਾਇਆ ਗਿਆ। ਪੀੜਤ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਮਜਦੂਰ ਜਥੇਬੰਦੀ ਦੀ ਅਗਵਾਈ ਹੇਠ ਪਿਛਲੇ ਤਿਨ ਦਿਨਾਂ ਤੋਂ ਥਾਣਾ ਲਹਿਰਾ ਅੱਗੇ ਦਿਨ ਰਾਤ ਦਾ ਪੱਕਾ ਧਰਨਾ ਜਾਰੀ ਹੈ। ਬੁੱਧਵਾਰ ਨੂੰ ਮਜ਼ਦੂਰ ਜਥੇਬੰਦੀ ਵੱਲੋਂ ਜਾਖਲ- ਲਹਿਰਾ ਰੋਡ ਜਾਮ ਕੀਤਾ ਗਿਆ। ਇਸ ਸਮੇਂ ਪੰਜਾਬ ਸਰਕਾਰ, ਪੁਲਿਸ ਪ੍ਰਸ਼ਾਸਨ ਅਤੇ ਭਾਜਪਾ ਦੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਮਜਦੂਰ ਮੁਕਤੀ ਮੋਰਚਾ ਪੰਜਾਬ ਲਿਬਰੇਸਨ ਦੇ ਸੂਬਾ ਪ੍ਰਧਾਨ ਗੋਬਿੰਦ ਸਿੰਘ ਛਾਜਲੀ, ਕਿਸਾਨ ਯੂਨੀਅਨ ਮਲਵਈ ਦੇ ਆਗੂ ਰਾਮਪਾਲ ਸ਼ਰਮਾਂ, ਮੁਲਾਜਮ ਆਗੂ ਰਾਜਿੰਦਰ ਅਕੋਈ ਸਾਹਿਬ, ਵਾਟਰ ਸਪਲਾਈ ਯੂਨੀਅਨ ਦੇ ਆਗੂ ਦਰਸ਼ਨ ਲਹਿਰਾ, ਜਿਲ੍ਹਾ ਪ੍ਰਧਾਨ ਬਿੱਟੂ ਸਿੰਘ ਖੋਖਰ, ਘਮੰਡ ਸਿੰਘ ਖਾਲਸਾ ਨੇ ਕਿਹਾ, ਕਿ ਦੋਸ਼ੀਆਂ ਤੇ ਕਾਰਵਾਈ ਕਰਵਾਉਣ ਤੱਕ ਅਤੇ ਪੀੜਤ ਪਰਿਵਾਰ ਨੂੰ ਇਨਸਾਫ਼ ਦਵਾਉਣ ਤੱਕ ਇਹ ਸੰਘਰਸ਼ ਜਾਰੀ ਰਹੇਗਾ। ਇਹ ਮੌਕੇ ਨਿਰਮਲ ਸਿੰਘ ਭੁਟਾਲ, ਸਾਧਾ ਸਿੰਘ ਖਾਲਸਾ ਮੌਜੂਦ ਸਨ। ਦੂਜੇ ਪਾਸੇ, ਥਾਣਾ ਮੁਖੀ ਲਹਿਰਾ ਜਸਕਰਨ ਸਿੰਘ ਨੇ ਇਸ ਮਾਮਲੇ ਸਬੰਧੀ ਦੱਸਿਆ, ਕਿ ਲੰਘੀ 20 ਜੁਲਾਈ ਨੂੰ ਸੁਖਜਿੰਦਰ ਸਿੰਘ ਸੱਟਾਂ ਲੱਗਣ ਕਾਰਨ ਹਸਪਤਾਲ ਦਾਖਲ ਹੋਇਆ ਸੀ। ਡਾਕਟਰ ਦੀ ਰਿਪੋਰਟ ਆਉਣ ਤੇ ਜਗਸੀਰ ਸਿੰਘ ਬਗੈਰਾ ਉੱਤੇ ਮੁਕੱਦਮਾ ਦਰਜ ਕਰਕੇ ਗ੍ਰਿਫਤਾਰੀ ਕਰ ਲਈ ਗਈ ਸੀ। 11 ਅਗਸਤ ਨੂੰ ਚਲਾਨ ਪੇਸ਼ ਕਰਕੇ ਅੰਡਰ ਟਰਾਇਲ ਕੇਸ ਚੱਲ ਰਿਹਾ ਹੈ, ਪ੍ਰੰਤੂ ਧਰਨਾਕਾਰੀਆਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਸੁਖਜਿੰਦਰ ਸਿੰਘ ਸਾਡੇ ਨਾਲ ਸਮਝੌਤਾ ਕਰੇ। ਇਸ ਕਰਕੇ ਹੀ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪ੍ਰੰਤੂ ਸੁਖਜਿੰਦਰ ਸਿੰਘ ਵੱਲੋਂ ਸਾਫ਼ ਇਨਕਾਰ ਕੀਤਾ ਗਿਆ ਕਿ ਉਹ ਇਸ ਮੁਕੱਦਮੇ ਸਬੰਧੀ ਕਿਸੇ ਨਾਲ ਸਮਝੌਤਾ ਨਹੀਂ ਕਰੇਗਾ।