- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੜਕ ’ਤੇ ਪ੍ਰੀਮਿਕਸ ਪਾਉਣ ਦਾ ਕੰਮ ਹੋਇਆ ਸ਼ੁਰੂ

ਹਰਮੇਸ਼ ਸਿੰਘ ਮੇਸ਼ੀ, ਪੰਜਾਬੀ ਜਾਗਰਣ, ਦਿੜ੍ਹਬਾ : ਪੰਜਾਬ ਅੰਦਰ ਸੜਕਾਂ ਦੇ ਕੰਮ ਵੱਡੇ ਪੱਧਰ ਉੱਤੇ ਚੱਲ ਰਹੇ ਹਨ। ਸਰਕਾਰ ਦੀ ਟਰਮ ਖਤਮ ਹੋਣ ਦੇ ਵਿੱਚ ਸਿਰਫ ਕੁਝ ਮਹੀਨੇ ਹੀ ਬਾਕੀ ਹਨ।ਇਸ ਦੇ ਤਹਿਤ ਹਲਕਾ ਦਿੜਬਾ ਦੇ ਪਿੰਡ ਸਫੀਪੁਰ ਖੁਰਦ ਤੋਂ ਸਿਹਾਲ ਤੱਕ ਬਣਨ ਜਾ ਰਹੀ ਕਰੀਬ ਡੇਢ ਕਿਲੋਮੀਟਰ ਦੀ ਨਵੀਂ ਸੜਕ ਉੱਤੇ ਪ੍ਰੀਮਿਕਸ ਪਾਇਆ ਗਿਆ। ਇਸ ਪ੍ਰੀਮਿਕਸ ਪਾਉਣ ਦੇ ਕੰਮ ਦੀ ਸ਼ੁਰੂਆਤ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਓਐਸਡੀ ਤਪਿੰਦਰ ਸਿੰਘ ਸੋਹੀ ਵੱਲੋਂ ਲੱਡੂ ਵੰਡ ਕੇ ਕੀਤੀ ਗਈ। ਓਐਸਡੀ ਨੇ ਕਿਹਾ ਕਿ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਹਲਕਾ ਦਿੜਬਾ ਦੇ ਅੰਦਰ ਹਰ ਇੱਕ ਪਿੰਡ ਨੂੰ ਦੂਜੇ ਪਿੰਡ ਨਾਲ ਜੋੜਨ ਲਈ ਸੜਕਾਂ ਬਣਾਈਆਂ ਜਾ ਰਹੀਆਂ ਹਨ। ਕੋਈ ਵੀ ਕੱਚਾ ਰਸਤਾ ਦੋ ਪਿੰਡਾਂ ਦੇ ਵਿਚਕਾਰ ਨਜ਼ਰ ਨਹੀਂ ਆ ਰਹੇ ਆਏਗਾ। ਪਿੰਡ ਵਾਸੀਆਂ ਦੀ ਮੰਗ ਉੱਤੇ ਸੜਕ ਉੱਤੇ ਪ੍ਰੀਮਿਕਸ ਪਾਉਣ ਦਾ ਕੰਮ ਸ਼ੁਰੂ ਕਰਵਾਇਆ ਗਿਆ ਹੈ। ਇਸ ਤੋਂ ਇਲਾਵਾ ਪਿੰਡਾਂ ਅੰਦਰ ਹੋਰ ਵੀ ਵਿਕਾਸ ਕਾਰਜ ਚੱਲ ਰਹੇ ਹਨ ਗਲੀਆਂ ਨਾਲੀਆਂ ਤੋਂ ਇਲਾਵਾ ਪਿੰਡਾਂ ਵਿੱਚ ਸਟੇਡੀਅਮ ਵੀ ਉਸਾਰੇ ਜਾ ਰਹੇ ਹਨ ਸਰਕਾਰੀ ਸਕੂਲਾਂ ਦੇ ਅੰਦਰ ਲੋੜ ਅਨੁਸਾਰ ਕਮਰੇ ਅਤੇ ਚਾਰ ਦਿਵਾਰੀਆਂ ਵੀ ਬਣਾਈਆਂ ਜਾ ਰਹੀਆਂ ਹਨ। ਪਿੰਡ ਵਾਸੀਆਂ ਨੇ ਸੜਕ ਬਣੇ ਜਾਣ ਦੀ ਖੁਸ਼ੀ ਵਿੱਚ ਲੱਡੂ ਵੰਡੇ ਅਤੇ ਇੱਕ ਦੂਜੇ ਦਾ ਮੂੰਹ ਮਿੱਠਾ ਵੀ ਕਰਵਾਇਆ। ਇਸ ਮੌਕੇ ਸਰਪੰਚ ਸਫੀਪੁਰ ਖੁਰਦ ਹਰਬੰਸ ਸਿੰਘ ਸਰਪੰਚ ਮੁਨਸ਼ੀਵਾਲਾ ਮਿੰਟੂ, ਟਰੱਕ ਯੂਨੀਅਨ ਦੇ ਪ੍ਰਧਾਨ ਅਜੀਤ ਸਿੰਗਲਾ ਤੇ ਨਗਰ ਪੰਚਾਇਤ ਦਿੜ੍ਹਬਾ ਦੇ ਪ੍ਰਧਾਨ ਮਨਿੰਦਰ ਘੁਮਾਣ ਹਾਜ਼ਰ ਸਨ।