
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਤਾਈਕਵਾਡੋ ਚੈਂਪੀਅਨਸ਼ਿਪ ’ਚ 9 ਸੋਨਾ 2 ਚਾਂਦੀ ਦੇ ਮੈਡਲ ਜਿੱਤੇ

ਐੱਚਐੱਸ ਸੈਣੀ, ਪੰਜਾਬੀ ਜਾਗਰਣ, ਰਾਜਪੁਰਾ : ਸਕਾਲਰ ਪਬਲਿਕ ਸਕੂਲ ਰਾਜਪੁਰਾ ਨੇ ਅਗਸਤ 2026 ਵਿਚ ਹੋਏ 70ਵੇਂ ਜ਼ੋਨਲ ਪੱਧਰੀ ਤਾਈਕਵਾਂਡੋ ਮੁਕਾਬਲੇ ਵਿਚ 11 ਮੈਡਲ ਜਿੱਤ ਕੇ ਸਕੂਲ ਦਾ ਨਾਂ ਰੋਸ਼ਨ ਕੀਤਾ ਹੈ। ਇਸ ਚੈਂਪੀਅਨਸ਼ਿਪ ਵਿਚ ਰਾਜਪੁਰਾ ਸ਼ਹਿਰ ਦੇ ਵੱਖ-ਵੱਖ ਸਕੂਲਾਂ ਦੇ ਤੋਂ ਵੱਧ ਖਿਡਾਰੀਆਂ ਨੇ ਭਾਗ ਲਿਆ। ਸਕੂਲ ਦੇ ਖਿਡਾਰੀਆਂ ਨੇ 9 ਸੋਨੇ ਦੇ ਅਤੇ 2 ਚਾਂਦੀ ਦੇ ਮੈਡਲ ਜਿੱਤੇ। ਲੜਕਿਆਂ ਦੇ ਵਿਚ ਲਵਿਸ਼, ਨਰੇਸ਼, ਯੁਵਰਾਜ, ਲਵਪ੍ਰੀਤ ਸਿੰਘ, ਮਨਵੀਰ ਸਿੰਘ ਅਤੇ ਕੈਰਵ ਨੇ 1- 1 ਸੋਨੇ ਦਾ ਮੈਡਲ ਅਤੇ ਯੁਵਰਾਜ ਤੇ ਹਰਸ ਨੇ ਇਕ ਇਕ ਚਾਂਦੀ ਦਾ ਮੈਡਲ ਜਿੱਤਿਆ। ਇਸ ਤਰ੍ਹਾਂ ਲੜਕੀਆਂ ’ਚ ਅੰਜਲੀ, ਭੁਵੀ, ਹਲਕਾ ਨੇ ਇਕ ਇਕ ਸੋਨੇ ਦਾ ਮੈਡਲ ਜਿੱਤਿਆ। ਜ਼ਿਕਰਯੋਗ ਹੈ ਕਿ ਸੋਨੇ ਦੇ ਅਤੇ ਚਾਂਦੀ ਦੇ ਮੈਡਲ ਜਿੱਤੂ ਖਿਡਾਰੀਆਂ ਦੀ ਚੋਣ ਜਿਲਾ ਪੱਧਰੀ ਮੁਕਾਬਲੇ ਵਿਚ ਹੋ ਗਈ ਹੈ। ਸਕੂਲ ਦੇ ਚੇਅਰਮੈਨ ਤਰਸੇਮ ਜੋਸ਼ੀ ਨੇ ਸਾਰੇ ਖਿਡਾਰੀਆਂ ਨੂੰ ਇਸ ਜਿੱਤ ਦੀਆਂ ਵਧਾਈਆਂ ਦਿੱਤੀਆਂ। ਵਿਦਿਆਰਥੀਆਂ ਦੀ ਜਿੱਤ ਉੱਤੇ ਡਾਇਰੈਕਟਰ ਸੁਦੇਸ਼ ਜੋਸੀ ਨੇ ਕਿਹਾ ਕਿ ਇਹ ਵਿਦਿਆਰਥੀ ਸਾਡੇ ਸਕੂਲ ਦਾ ਮਾਣ ਹਨ। ਉਨ੍ਹਾਂ ਦੀ ਇਸ ਪ੍ਰਾਪਤੀ ਦੇ ਪਿੱਛੇ ਸਖਤ ਮਿਹਨਤ ਦਾ ਨਤੀਜਾ ਹੈ। ਉਨ੍ਹਾਂ ਨੇ ਤਾਈਕਵਾਡੋ ਕੋਚ ਰਕੇਸ਼ ਕੁਮਾਰ ਨੂੰ ਵੀ ਇਸ ਸਫਲਤਾ ਦੇ ਪਿੱਛੇ ਵਧਾਈਆਂ ਦਿੱਤੀਆਂ। ਸਕੂਲ ਦੀ ਪ੍ਰਿੰਸੀਪਲ ਭਾਰਤੀ ਜੋਸ਼ੀ ਨੇ ਖਿਡਾਰੀਆਂ ਨੂੰ ਵਧਾਈਆਂ ਦਿੱਤੀਆਂ।