ਮਹਿਲਾਵਾਂ ਨੇ ਕਿਸਾਨੀ ਸੰਘਰਸ਼ ’ਚ ਵਿੱਢੀ ਸਰਗਰਮੀ ਮਹਿਲਾਵਾਂ ਨੇ ਕਿਸਾਨੀ ਸੰਘਰਸ਼ ’ਚ ਵਿੱਢੀ ਸਰਗਰਮੀ
Publish Date: Sun, 27 Sep 2026 04:25 PM (IST)
Updated Date: Mon, 28 Sep 2026 04:00 AM (IST)
ਬਲਜੀਤ ਕੌਰ ਬੀਕੇਯੂ ਉਗਰਾਹਾਂ ਇਕਾਈ ਛਾਜਲਾ ਦੀ ਪ੍ਰਧਾਨ ਬਣੀ ਦਰਸ਼ਨ ਸਿੰਘ ਚੌਹਾਨ, ਪੰਜਾਬੀ ਜਾਗਰਣ, ਸੁਨਾਮ ਕਿਸਾਨੀ ਮੰਗਾਂ ਦੀ ਪੂਰਤੀ ਲਈ ਸਰਕਾਰਾਂ ਨਾਲ ਸੰਘਰਸ਼ ਲੜਣ ਲਈ ਮਹਿਲਾ ਕਿਸਾਨ ਬੀਬੀਆਂ ਨੇ ਵੀ ਸਰਗਰਮ ਭੂਮਿਕਾ ਨਿਭਾਉਣ ਲਈ ਯਤਨ ਵਿੱਢ ਦਿੱਤੇ ਹਨ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਮਰਦਾਂ ਦੇ ਬਰਾਬਰ ਔਰਤਾਂ ਦੀ ਸਰਗਰਮ ਭਾਗੀਦਾਰੀ ਨੂੰ ਯਕੀਨੀ ਬਣਾਉਣ ਲਈ ਪਿੰਡ ਇਕਾਈਆਂ ਦਾ ਗਠਨ ਕੀਤਾ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜਿਲਾ ਸੰਗਰੂਰ ਦੇ ਜਨਰਲ ਸਕੱਤਰ ਦਰਬਾਰਾ ਸਿੰਘ ਛਾਜਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੁਨਾਮ ਬਲਾਕ ਦੇ ਪਿੰਡ ਛਾਜਲਾ ਵਿਖੇ ਔਰਤ ਕਿਸਾਨ ਬੀਬੀਆਂ ਦੀ ਪਿੰਡ ਇਕਾਈ ਦੀ ਸਰਬਸੰਮਤੀ ਨਾਲ ਹੋਈ ਚੋਣ ਵਿੱਚ ਪ੍ਰਧਾਨ ਬਲਜੀਤ ਕੌਰ ਨੂੰ ਬਣਾਇਆ ਗਿਆ ਹੈ। ਮੀਤ ਪ੍ਰਧਾਨ ਗੁਲਾਬ ਕੌਰ, ਜਨਰਲ ਸਕੱਤਰ ਗੁਰਮੀਤ ਕੌਰ, ਪ੍ਰਚਾਰ ਸਕੱਤਰ ਪਰਮਜੀਤ ਕੌਰ, ਖਜ਼ਾਨਚੀ ਸਰਬਜੀਤ ਕੌਰ, ਸੈਕਟਰੀ ਜਸਵੀਰ ਕੌਰ, ਮੀਤ ਪ੍ਰਧਾਨ ਬਲਵਿੰਦਰ ਕੌਰ, ਸੰਗਠਨ ਸਕੱਤਰ ਬਲਵਿੰਦਰ ਕੌਰ ਤੋਂ ਇਲਾਵਾ ਚਰਨਜੀਤ ਕੌਰ, ਸੁਖਵਿੰਦਰ ਕੌਰ, ਭੁਪਿੰਦਰ ਕੌਰ, ਜਸਵਿੰਦਰ ਕੌਰ, ਕਰਮਜੀਤ ਕੌਰ, ਗੁਰਮੀਤ ਕੌਰ ਅਤੇ ਰਣਜੀਤ ਕੌਰ ਨੇ ਆਖਿਆ ਕਿ ਉਹ ਕਿਸਾਨੀ ਮੰਗਾਂ ਦੀ ਪ੍ਰਾਪਤੀ ਲਈ ਜਥੇਬੰਦੀ ਵੱਲੋਂ ਦਿੱਤੇ ਜਾਣ ਵਾਲੇ ਪ੍ਰੋਗਰਾਮਾਂ ਵਿੱਚ ਵੱਧ ਚੜ੍ਹਕੇ ਹਿੱਸਾ ਲੈਣਗੀਆਂ। ਉਨ੍ਹਾਂ ਕਿਹਾ ਕਿ ਕੇਂਦਰ ਅਤੇ ਸੂਬਾ ਸਰਕਾਰ ਕਿਸਾਨਾਂ ਦੀਆਂ ਹੱਕੀ ਮੰਗਾਂ ਨੂੰ ਲੈਕੇ ਰਤਾ ਭਰ ਵੀ ਸੰਜੀਦਾ ਨਹੀਂ ਹਨ।