- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਘੁਟਾਲੇ ਸਬੰਧਤ ਅਧਿਕਾਰੀਆਂ ਖਿਲਾਫ ਸੀਬੀਆਈ ਜਾਂਚ ਕਰਵਾਉਣ ਤੋਂ ਪਿੱਛੇ ਨਹੀਂ ਹਟਾਂਗੇ: ਬਹਿਰੂ

ਜੀਐੱਸ ਮਹਿਰੋਕ, ਪੰਜਾਬੀ ਜਾਗਰਣ, ਦੇਵੀਗਡ਼੍ਹ : ਭਾਰਤ ਸਰਕਾਰ ਵੱਲੋਂ ਦੇਸ਼ ਦੇ ਕਿਸਾਨਾਂ ਨੂੰ ਖੇਤੀ ਲਈ ਜੋ ਯੂਰੀਆ ਸਬਸਿਡੀ ਤੇ ਦਿੱਤਾ ਜਾ ਰਿਹਾ ਹੈ ਉਹ ਕਿਸਾਨਾਂ ਨੂੰ ਦੇਣ ਦੀ ਬਜਾਏ ਸਬਸਿਡੀ ਵਾਲੇ ਯੂਰੀਆ ਨੂੰ ਪੰਜਾਬ ਸਰਕਾਰ ਦੇ ਮਹਿਕਮਾ ਮਾਰਕਫੈੱਡ ਅਤੇ ਮਿਲਕਫ਼ੈਡ ਦੇ ਉੱਚ ਅਧਿਕਾਰੀਆਂ ਨੇ ਮਿਲੀਭੁਗਤ ਕਰਕੇ ਕੈਟਲ ਫੀਡ ਪਲਾਂਟਾਂ ਵਿਚ ਗੈਰ ਕਾਨੂੰਨੀ ਵਰਤੋਂ ਕੀਤੀ ਜਾ ਰਹੀ ਸੀ, ਇਸ ਨੰਗੇ ਹੋਏ ਬਹੁਕੋਰਡ਼ੀ ਯੂਰੀਆ ਘੁਟਾਲੇ ਤੇ ਲਿਖਤੀ ਜਾਣਕਾਰੀ ਦਿੰਦਿਆਂ ਇੰਡੀਅਨ ਫਰਮਰਜ਼ ਐਸੋਸੀਏਸ਼ਨ ਦੇ ਕੋਮੀ ਪ੍ਰਧਾਨ ਸਤਨਾਮ ਸਿੰਘ ਬਹਿਰੂ ਨੇ ਦੱਸਿਆ ਕਿ ਦੋ ਫੀਡ ਪਲਾਂਟਾਂ ਵਿਚ ਸਬਸਿਡੀ ਵਾਲੇ ਯੂਰੀਆ ਦੀ ਗੈਰ ਕਾਨੂੰਨੀ ਵਰਤੋਂ ਕੀਤੀ ਜਾ ਰਹੀ ਸਾਹਮਣੇ ਆਈ ਸੀ ਜਿਸ ਤੇ ਮੁੱਖ ਖੇਤੀਬਾਡ਼ੀ ਅਫ਼ਸਰ ਪਟਿਆਲਾ ਵੱਲੋਂ ਥਾਣਾ ਖੇਡ਼ੀ ਗੰਡਿਆਂ ਚ ਇੱਕ ਫਰਮ ਦੇ ਗੋਦਾਮ ’ਚੋਂ 1495 ਸਬਸਿਡੀ ਵਾਲੇ ਯੂਰੀਆ ਦੇ ਥੈਲੇ ਬਰਮਾਦ ਕਰਕੇ ਮੁਕੱਦਮਾ ਦਰਜ ਕਰਵਾਇਆ ਸੀ ਅਤੇ ਇਸੇ ਤਰ੍ਹਾਂ ਹੀ ਇੱਕ ਹੋਰ ਫੀਡ ਬਣਾਉਣ ਵਾਲੀ ਕੰਪਨੀ ਦੇ ਖ਼ਿਲਾਫ਼ ਥਾਣਾ ਬਖਸ਼ੀਵਾਲਾ ’ਚ ਮਾਮਲਾ ਦਰਜ ਕਰਵਾਇਆ ਸੀ। ਬਹਿਰੂ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸਬਸਿਡੀ ਵਾਲੇ ਯੂਰੀਆ ਘੁਟਾਲੇ ਦੀ ਉੱਚ ਪੱਧਰੀ ਵਿਭਾਗੀ ਜਾਂਚ ਦੇ ਹੁਕਮ ਜਾਰੀ ਕਰ ਦਿੱਤੇ ਪਰ ਸਾਡੀ ਕਿਸਾਨ ਜਥੇਬੰਦੀ ਨੇ ਦੂਜੇ ਦਿਨ ਹੀ ਵਿਭਾਗੀ ਜਾਂਚ ਨੂੰ ਰੱਦ ਕਰਦਿਆਂ ਪੰਜਾਬ ਦੇ ਕਿਸਾਨਾਂ ਨਾਲ ਜੁਡ਼ੇ ਇਸ ਵਿਸਫੋਟਕ ਮਸਲੇ ਦੀ ਸੀਬੀਆਈ ਜਾਂਚ ਦੀ ਮੰਗ ਕੀਤੀ ਸੀ। ਬਹਿਰੂ ਨੇ ਦੱਸਿਆ ਕਿ ਸਾਡੀ ਜੱਥੇਬੰਦੀ ਨੇ ਪੰਜਾਬ ਸਰਕਾਰ ਨੂੰ 30 ਨਵੰਬਰ ਤੱਕ ਸਮਾਂ ਦਿੱਤਾ ਹੈ ਕਿ ਯੂਰੀਆ ਖਾਦ ਘੁਟਾਲੇ ਨਾਲ ਸਬੰਧਤ ਅਧਿਕਾਰੀਆਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ ਨਹੀਂ ਤਾਂ ਸੀਬੀਆਈ ਜਾਂਚ ਵੱਲ ਰੁਖ਼ ਕਰਨ ਤੋਂ ਵੀ ਪਿੱਛੇ ਨਹੀਂ ਹਟਾਂਗੇ।