ਲੋਕਾਂ ਨੂੰ ਮਿਆਰੀ ਸਡ਼ਕਾਂ ਪ੍ਰਦਾਨ ਕਰਾਵਾਂਗੇ : ਐੱਸਡੀਓ ਲੋਕਾਂ ਨੂੰ ਮਿਆਰੀ ਸਡ਼ਕਾਂ ਪ੍ਰਦਾਨ ਕਰਾਵਾਂਗੇ: ਐੱਸ.ਡੀ.ਓ. ਹਰਮਨ ਢੀਂਡਸਾ
Publish Date: Tue, 06 Oct 2026 05:55 PM (IST)
Updated Date: Tue, 06 Oct 2026 05:56 PM (IST)
ਫੋਟੋ 6ਪੀਟੀਐਲ: 33: ਜੀਐਸ ਮਹਿਰੋਕ, ਪੰਜਾਬੀ ਜਾਗਰਣ, ਦੇਵੀਗਡ਼੍ਹ : ਹਲਕਾ ਸਨੌਰ ਅਧੀਨ ਤਿੰਨ ਸਾਲ ਪਹਿਲਾਂ ਪਈਆਂ ਭਾਰੀ ਬਾਰਸ਼ਾਂ ਕਾਰਨ ਬਹੁਤ ਸਾਰੀਆਂ ਲਿੰਕ ਸਡ਼ਕਾਂ ਬੁਰੀ ਤਰ੍ਹਾਂ ਟੁੱਟ ਗਈਆਂ ਸਨ, ਜਿਸ ਕਰਕੇ ਪਿੰਡਾਂ ਦੇ ਲੋਕਾਂ ਨੂੰ ਇਧਰ ਉਧਰ ਜਾਣ ਵਿੱਚ ਭਾਰੀ ਮੁਸ਼ਕਲ ਪੇਸ਼ ਆ ਰਹੀ ਸੀ। ਇਸ ਮੁਸ਼ਕਲ ਨੂੰ ਧਿਆਨ ਵਿੱਚ ਰੱਖਦਿਆਂ ਮੰਡੀ ਬੋਰਡ ਪੰਜਾਬ ਵੱਲੋਂ ਭਾਰੀ ਪੈਸੇ ਦਾ ਪ੍ਰਬੰਧ ਕੀਤਾ ਗਿਆ। ਟੁੱਟੀਆਂ ਸਡ਼ਕਾਂ ਬਨਾਉਣ ਦੀ ਜ਼ਿੰਮੇਵਾਰੀ ਮੰਡੀ ਬੋਰਡ ਦੇ ਦੇਵੀਗਡ਼੍ਹ ਇਲਾਕੇ ਦੇ ਐੱਸਡੀਓ ਹਰਮਨ ਸਿੰਘ ਢੀਂਡਸਾ ਅਤੇ ਉਸ ਦੇ ਹੋਰ ਸਟਾਫ ਜਿਸ ’ਚ ਜੇਈ ਰੋਬਨ ਤੇ ਹੋਰ ਸਟਾਫ ਦੀ ਲਗਾਈ ਗਈ। ਜਾਣਕਾਰੀ ਅਨੁਸਾਰ ਇਸ ਇਲਾਕੇ ਦੀਆਂ ਟੁੱਟੀਆਂ ਸਡ਼ਕਾਂ ਵਿਚੋਂ ਕੁਝ ਸਡ਼ਕਾਂ ਬਾਰਸ਼ਾਂ ਤੋਂ ਪਹਿਲਾਂ ਬਣਾ ਦਿੱਤੀਆਂ ਗਈਆਂ ਸਨ, ਜਿਨ੍ਹਾਂ ਵਿੱਚੋਂ ਜੁਲਕਾਂ ਤੋਂ ਬਿੰਜਲ, ਦੁੱਧਨਸਾਧਾਂ ਤੋਂ ਝੁੱਗੀਆਂ, ਝੁੱਗੀਆਂ ਤੋਂ ਬਿੰਜਲ, ਭੰਬੂਆਂ ਤੋਂ ਜੁਲਕਾਂ ਆਦਿ ਸਡ਼ਕਾਂ ਪਹਿਲਾਂ ਬਣਾ ਦਿੱਤੀਆਂ ਗਈਆਂ ਸਨ ਅਤੇ ਬਾਕੀ ਸਡ਼ਕਾਂ ਦਾ ਹੁਣ ਨਵੀਨੀਕਰਨ ਕੀਤਾ ਜਾ ਰਿਹਾ ਹੈ। ਜਿਨ੍ਹਾਂ ਲਿੰਕ ਸਡ਼ਕਾਂ ਦਾ ਇਸ ਵੇਲੇ ਨਵੀਨੀਕਰਨ ਕੀਤਾ ਜਾ ਰਿਹਾ ਹੈ, ਉਨ੍ਹਾਂ ਵਿੱਚ ਭੁੱਨਰਹੇਡ਼ੀ ਤੋਂ ਉਪਲੀ, ਉਪਲੀ ਤੋਂ ਅਰਨੌਲੀ, ਦੇਵੀਗਡ਼੍ਹ-ਪਹੇਵਾ ਰੋਡ ਤੋਂ ਮਿਹੋਣ, ਮੀਰਾਂਪੁਰ ਤੋਂ ਸਵਾਈ ਸਿੰਘ ਵਾਲਾ, ਪਹੇਵਾ ਰੋਡ ਤੋਂ ਹਰੀਗਡ਼੍ਹ ਆਦਿ ਸਡ਼ਕਾਂ ਦਾ ਕੰਮ ਚੱਲ ਰਿਹਾ ਹੈ, ਇਸ ਤੋਂ ਇਲਾਵਾ ਦੇਵੀਗਡ਼੍ਹ ਤੋਂ ਸਰੁਸਤੀਗਡ਼੍ਹ, ਪਲਾਖਾ ਤੱਕ 18 ਫੁੱਟੀ ਸਡ਼ਕ ਦਾ ਕੰਮ ਚੱਲ ਰਿਹਾ ਹੈ ਅਤੇ ਪਿੰਡ ਰੌਹਡ਼ ਤੋਂ ਨੰਦਗਡ਼੍ਹ ਤੱਕ ਸਡ਼ਕ ਬਣ ਚੁੱਕੀ ਹੈ। ਇਸ ਮੌਕੇ ਸਬੰਧਤ ਐਸ.ਡੀ.ਓ. ਹਰਮਨ ਸਿੰਘ ਢੀਂਡਸਾ ਨੇ ਦੱਸਿਆ ਕਿ ਇਸ ਵੇਲੇ ਮੰਡੀ ਬੋਰਡ ਵੱਲੋਂ ਜੋ ਸਡ਼ਕਾਂ ਬਣ ਰਹੀਆਂ ਹਨ ਉਹ ਮਿਆਰੀ ਸਡ਼ਕਾਂ ਬਦ ਰਹੀਆਂ ਹਨ, ਜਿਸ ਕਰਕੇ ਪਿੰਡਾਂ ਦੇ ਲੋਕਾਂ ਨੂੰ ਕੋਈ ਮੁਸ਼ਕਲ ਪੇਸ਼ ਨਹੀਂ ਆਵੇਗੀ। ਇਸ ਵਾਰ ਜੋ ਸਡ਼ਕਾਂ ਨਵੀਆਂ ਬਣ ਰਹੀਆਂ ਹਨ, ਉਨ੍ਹਾਂ ਦੀ ਪੰਜ ਸਾਲ ਤੱਕ ਦੀ ਗਾਰੰਟੀ ਸਬੰਧਤ ਠੇਕੇਦਾਰ ਦੀ ਹੈ, ਜੇਕਰ ਕਿਤੇ ਸਡ਼ਕ ਕਿਸੇ ਕਾਰਨ ਟੁੱਟ ਵੀ ਜਾਂਦੀ ਹੈ ਤਾਂ ਉਸ ਦੀ ਮੁਰੰਮਤ ਸਬੰਧਤ ਠੇਕੇਦਾਰ ਹੀ ਕਰਵਾਏਗਾ।