ਅੱਜ ਕਰਾਂਗੇ ਮੁੱਖ ਮੰਤਰੀ ਦੀ ਕੋਠੀ ਦਾ ਘਰਾਓ : ਜਲੂਰ ਅੱਜ ਕਰਾਂਗੇ ਮੁੱਖ ਮੰਤਰੀ ਦੀ ਕੋਠੀ ਦਾ ਘਰਾਓ : ਜਲੂਰ
Publish Date: Wed, 04 Nov 2026 03:48 PM (IST)
Updated Date: Thu, 05 Nov 2026 04:02 AM (IST)
ਸ਼ੰਭੂ ਗੋਇਲ, ਪੰਜਾਬੀ ਜਾਗਰਣ, ਲਹਿਰਾਗਾਗਾ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਬਲਾਕ ਪ੍ਰਧਾਨ ਗੁਰਲਾਲ ਸਿੰਘ ਜਲੂਰ ਅਤੇ ਜਨਰਲ ਸਕੱਤਰ ਗੁਰਤੇਜ ਸਿੰਘ ਡਸਕਾ ਦੀ ਅਗਵਾਈ ਹੇਠ ਪਰਵਿੰਦਰ ਸਿੰਘ ਝੋਟਾ ਦੀ ਇਨਸਾਫ ਕਮੇਟੀ ਵੱਲੋਂ ਜੋ ਭਗਵੰਤ ਮਾਨ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ ਕਰਨਾ ਹੈ, ਉਸ ਵਾਸਤੇ ਸਥਾਨਕ ਬਲਾਕ ਵਿੱਚੋਂ ਸਿੱਧੂਪੁਰ ਜਥੇਬੰਦੀ ਵੱਲੋਂ ਅੱਜ ਟਰਾਲੀਆਂ ਦਾ ਵੱਡਾ ਕਾਫਲਾ ਲੈ ਕੇ ਸੰਗਰੂਰ ਪਹੁੰਚੇਗਾ। ਕਿਸਾਨਾਂ ਦੇ ਇਕੱਠ ਨੂੰ ਸੰਗਰੂਰ ਪਹੁੰਚਣ ਲਈ ਸੰਬੋਧਨ ਕਰਦੇ ਹੋਏ ਬਲਾਕ ਪ੍ਰਧਾਨ ਗੁਰਲਾਲ ਸਿੰਘ ਜਲੂਰ ਨੇ ਦੱਸਿਆ ਕਿ ਪਰਵਿੰਦਰ ਸਿੰਘ ਝੋਟੇ ਦੇ ਇਨਸਾਫ ਵਾਸਤੇ ਭਗਵੰਤ ਮਾਨ ਦੀ ਕੋਠੀ ਦਾ ਭਾਰਤੀ ਕਿਸਾਨ ਯੂਨੀਅਨ ਏਕਤਾ ਵੱਲੋਂ ਸੰਯੁਕਤ ਮੋਰਚੇ ਨਾਲ ਮਿਲ ਕੇ ਘਿਰਾਓ ਕੀਤਾ ਜਾਵੇਗਾ। ਲਹਿਰਾਗਾਗਾ ਬਲਾਕ ਦੇ ਪਿੰਡਾਂ ਵਿੱਚੋਂ ਵੱਧ ਤੋਂ ਵੱਧ ਸਿੱਧੂਪੁਰ ਜਥੇਬੰਦੀ ਦੇ ਵਰਕਰ ਸੰਗਰੂਰ ਪਹੁੰਚ ਕੇ ਆਪਣੀ ਹਾਜ਼ਰੀ ਲਵਾਉਣਗੇ ਤਾਂ ਜੋ ਪਰਮਿੰਦਰ ਸਿੰਘ ਝੋਟੇ ਦੇ ਪਰਿਵਾਰ ਨੂੰ ਇਨਸਾਫ ਦਵਾਇਆ ਜਾ ਸਕੇ। ਬਲਾਕ ਦੇ ਮੀਤ ਪ੍ਰਧਾਨ ਤਰਸੇਮ ਸਿੰਘ ਰਾਏਧਰਾਣਾ, ਮੀਤ ਪ੍ਰਧਾਨ ਚਰਨਜੀਤ ਸਿੰਘ ਡਸਕਾ, ਪ੍ਰੈੱਸ ਸਕੱਤਰ ਚਮਕੌਰ ਸਿੰਘ ਢੀਡਸਾ, ਪ੍ਰਚਾਰਕ ਸਕੱਤਰ ਲੀਲਾ ਸਿੰਘ ਭਟਾਲ, ਅਜੈਬ ਸਿੰਘ ਖਜਾਨਚੀ ਅਤੇ ਇਨਾਂ ਨਾਲ ਸੂਬਾ ਦੇ ਮੀਤ ਪ੍ਰਧਾਨ ਸੁਖਦੇਵ ਸਿੰਘ ਲੇਹਲ ਕਲਾਂ ਵੱਡੇ ਕਾਫਲੇ ਨੂੰ ਨਾਲ ਲੈ ਕੇ ਸੰਗਰੂਰ ਸੰਯੁਕਤ ਮੋਰਚੇ ਦੇ ਵਿੱਚ ਸ਼ਾਮਿਲ ਹੋਣਗੇ।