- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨੌਜਵਾਨਾਂ ਲਈ ਵੱਡੀ ਇੰਡਸਟਰੀ ਲਿਆਵਾਂਗੇ : ਚੰਦੂਮਾਜਰਾ

ਜੀਐਸ ਮਹਿਰੋਕ, ਪੰਜਾਬੀ ਜਾਗਰਣ, ਦੇਵੀਗਡ਼੍ਹ : ਹਲਕਾ ਸਨੌਰ ਦੇ ਪਿੰਡ ਭੰਬੂਆਂ ਦੇ ਦਰਜਨਾਂ ਪਰਿਵਾਰ ਜਿਨਾਂ ਨੇ ਵੱਖ-ਵੱਖ ਰਵਾਇਤੀ ਪਾਰਟੀਆਂ ਨੂੰ ਛੱਡ ਕੇ ਅੱਜ ਸਾਬਕਾ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨਾਲ ਚੱਲਣ ਦਾ ਫੈਸਲਾ ਲਿਆ ਜਿਨ੍ਹਾਂ ਨੂੰ ਉਨ੍ਹਾਂ ਸਨਮਾਨਤ ਕੀਤਾ। ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਅੱਜ ਜਿਹਡ਼ੇ ਪਰਿਵਾਰਾਂ ਖਾਸ ਕਰਕੇ ਵੱਡੀ ਗਿਣਤੀ ਵਿਚ ਨੌਜਵਾਨਾਂ ਨੇ ਨਿੱਜੀ ਤੌਰ ’ਤੇ ਮੇਰੇ ਨਾਲ ਚੱਲਣ ਦਾ ਜੋ ਫੈਸਲਾ ਲਿਆ, ਮੈਂ ਇਹਨਾਂ ਸਾਰੇ ਪਰਿਵਾਰਾਂ ਤੇ ਨੌਜਵਾਨਾਂ ਦਾ ਸਵਾਗਤ ਕਰਦਾ ਹਾਂ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਦੀਆਂ ਗਲਤ ਨੀਤੀਆਂ ਤੋਂ ਹਰ ਵਰਗ ਪ੍ਰੇਸ਼ਾਨ ਹੈ। ਪੰਜਾਬ ਦੀ ਆਪ ਸਰਕਾਰ ਤੋਂ ਲੋਕ ਕਿੰਨੇ ਕੁ ਖੁਸ਼ ਹਨ ਇਸ ਗੱਲ ਦਾ ਅੰਦਾਜ਼ਾ ਅੱਜ ਪਿੰਡ ਭੰਬੂਆਂ ਦੇ ਇਸ ਇਕੱਠ ਤੋਂ ਲਾਇਆ ਜਾ ਸਕਦਾ ਹੈ। ਕਿਉਂਕਿ ਨੌਜਵਾਨ ਬੇਰੁਜ਼ਗਾਰ ਘੁੰਮ ਰਹੇ ਹਨ ਤੇ ਸਰਕਾਰੀ ਅਦਾਰਿਆਂ ’ਚ ਲੱਖਾਂ ਪੋਸਟਾਂ ਖਾਲੀ ਪਈਆਂ ਹਨ, ਦੂਜੇ ਪਾਸੇ ਸਰਕਾਰ ਅਸਾਮੀਆਂ ਭਰਨ ਦੇ ਦਾਅਵੇ ਕਰ ਰਹੀ ਹੈ। ਚੰਦੂਮਾਜਰਾ ਨੇ ਕਿਹਾ ਕਿ ਆਪ ਸਰਕਾਰ ਵੱਲੋਂ ਹਲਕਾ ਸਨੌਰ ਦੇ ਨੌਜਵਾਨਾਂ ਲਈ ਰੁਜ਼ਗਾਰ ਦਾ ਕੋਈ ਪ੍ਰਬੰਧ ਨਹੀਂ ਕੀਤਾ ਗਿਆ। ਜੇਕਰ ਇਸ ਵਾਰ ਹਲਕਾ ਵਾਸੀਆਂ ਨੇ ਵਿਧਾਇਕ ਬਣਨ ਦਾ ਮੌਕਾ ਦਿੱਤਾ ਤਾਂ ਹਲਕੇ ’ਚ ਜਿੱਥੇ ਵੱਡੀ ਇੰਡਸਟਰੀ ਦਾ ਪ੍ਰਬੰਧ ਕੀਤਾ ਜਾਵੇਗਾ, ਉਥੇ ਕਿਸਾਨਾਂ ਲਈ ਵੀ ਵੱਡੇ ਪੱਧਰ ਤੇ ਸਹੂਲਤਾਂ ਲੈ ਕੇ ਆਵਾਂਗੇ। ਉਨ੍ਹਾਂ ਵੱਡੀ ਗਿਣਤੀ ਵਿੱਚ ਆਈਆਂ ਮਾਤਾਵਾਂ ਨੂੰ ਭਰੋਸਾ ਦਵਾਇਆ ਕਿ ਉਨ੍ਹਾਂ ਦੇ ਖਾਤਿਆਂ ਚ ਟੂੰ ਟੂੰ ਹੋਵੇ ਨਾਂ ਹੋਵੇ ਪਰ ਉਹਨਾਂ ਦੇ ਬੱਚਿਆਂ ਲਈ ਰੁਜ਼ਗਾਰ ਦਾ ਪ੍ਰਬੰਧ ਕਰਕੇ ਦੇਵਾਂਗੇ। ਸ਼ਾਮਲ ਹੋਣ ਵਾਲਿਆਂ ’ਚ ਭੋਲਾ ਭੰਬੂਆਂ, ਜੋਗਿੰਦਰ ਦੇਵੀ, ਜਗੀਰ ਰਾਮ, ਸੋਹਣ ਸਿੰਘ, ਬਲਵਿੰਦਰ ਸਿੰਘ ਹੈਪੀ ਭੰਬੂਆਂ, ਬਾਬਾ ਰਣਜੀਤ ਸਿੰਘ, ਦੀਪ ਭੰਬੂਆਂ, ਕਸ਼ਮੀਰ ਕੌਰ, ਲਾਲੀ ਸਿੰਘ ਭੰਬੂਆਂ, ਬਲਵਿੰਦਰ ਸਿੰਘ ਭੰਬੂਆਂ, ਸੁੱਚਾ ਸਿੰਘ ਭੰਬੂਆਂ, ਨਿਸ਼ਾਨ ਸਿੰਘ ਭੰਬੂਆਂ, ਧਰਮ ਸਿੰਘ, ਅਮਰ ਕੌਰ, ਕ੍ਰਿਸ਼ਨਾ ਦੇਵੀ, ਗੁਰਦਿੱਤ ਸਿੰਘ, ਰਣਵੀਰ ਸਿੰਘ, ਸ਼ਨੀ ਭੰਬੂਆਂ ਆਦਿ ਵੱਖ-ਵੱਖ ਪਾਰਟੀਆਂ ਨੂੰ ਛੱਡ ਕੇ ਹਰਿੰਦਰਪਾਲ ਸਿੰਘ ਚੰਦੂਮਾਜਰਾ ਦੀ ਅਗਵਾਈ ਵਿੱਚ ਸ਼ਾਮਿਲ ਹੋਏ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬਿਕਰਮ ਸਿੰਘ ਫਰੀਦਪੁਰ, ਆਕਾਸ਼ਦੀਪ ਸਿੰਘ ਨੌਰੰਗਵਾਲ, ਤਰਲੋਕ ਸਿੰਘ ਹਾਜੀਪੁਰ, ਸ਼ਾਨਵੀਰ ਸਿੰਘ ਬ੍ਰਹਮਪੁਰ, ਸੁਰਿੰਦਰ ਸਿੰਘ ਸੁਹਾਗਹੇਡ਼ੀ, ਮਨਜੀਤ ਸਿੰਘ, ਪਰਮਿੰਦਰ ਸਿੰਘ ਕਪੂਰੀ, ਕੁਲਵੰਤ ਸਿੰਘ ਫਰੀਦਪੁਰ, ਜੋਬਨ ਘਡ਼ਾਮ, ਹਰਚੰਦ ਸਿੰਘ ਮਹਿਮੂਦਪੁਰ, ਸੁਖਵਿੰਦਰ ਸਿੰਘ ਭੰਬੂਆਂ, ਗਗਨ ਭੰਬੂਆਂ, ਹੈਪੀ ਵਿਰਕ ਭਮਾਰਸੀ, ਗੁਰਮੁੱਖ ਸਿੰਘ ਸੁਹਾਗਹੇਡ਼ੀ ਆਦਿ ਹਾਜ਼ਰ ਸਨ।