- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਧਾਰਮਿਕ ਤਿਓਹਾਰ ਸਾਨੂੰ ਸਭ ਨੂੰ ਰਲ ਮਿਲ ਕੇ ਮਨਾਉਣੇ ਚਾਹੀਦੇ ਹਨ: ਨਿਰਮਲ ਭੱਟੀਆਂ

ਜੀਐਸ ਮਹਿਰੋਕ, ਪੰਜਾਬੀ ਜਾਗਰਣ, ਦੇਵੀਗਡ਼੍ਹ : ਸਾਬਕਾ ਚੇਅਰਮੈਨ ਬੈਕਫਿੰਕੋ ਪੰਜਾਬ ਤੇ ਸੀਨੀਅਰ ਕਾਂਗਰਸੀ ਆਗੂ ਨਿਰਮਲ ਸਿੰਘ ਭੱਟੀਆਂ ਨੇ ਪਿੰਡ ਮਰਦਾਂਹੇਡ਼ੀ ਵਿਖੇ ਸਥਿਤ ਗੁਗਾ ਮਾਡ਼ੀ ਦਰਬਾਰ ਵਿਖੇ ਨਤਮਸਤਕ ਹੋ ਕੇ ਮੱਥਾ ਟੇਕਿਆ। ਇਸ ਮੌਕੇ ਭੱਟੀਆਂ ਨੇ ਕਿਹਾ ਕਿ ਧਾਰਮਿਕ ਸਥਾਨ ਸਾਨੂੰ ਆਪਸੀ ਪਿਆਰ, ਭਾਈਚਾਰੇ, ਸਦਭਾਵਨਾ ਤੇ ਮਨੁੱਖਤਾ ਦੀ ਸੇਵਾ ਦਾ ਸੰਦੇਸ਼ ਦਿੰਦੇ ਹਨ। ਉਨ੍ਹਾਂ ਕਿਹਾ ਕਿ ਇਲਾਕੇ ਦੀ ਖੁਸ਼ਹਾਲੀ, ਅਮਨ-ਸ਼ਾਂਤੀ ਤੇ ਸਰਬੱਤ ਦੇ ਭਲੇ ਲਈ ਹਮੇਸ਼ਾਂ ਕਾਮਨਾ ਕਰਦੇ ਰਹਿਣਾ ਚਾਹੀਦਾ ਹੈ। ਉਨ੍ਹਾਂ ਨੇ ਦਰਬਾਰ ਵਿਖੇ ਮੱਥਾ ਟੇਕਣ ਉਪਰੰਤ ਪਿੰਡ ਵਾਸੀਆਂ ਅਤੇ ਸੰਗਤ ਨਾਲ ਮੁਲਾਕਾਤ ਕੀਤੀ। ਇਸ ਮੌਕੇ ਦਵਿੰਦਰ ਸਿੰਘ ਸਰਪੰਚ, ਰੁਲਦਾ ਸਿੰਘ, ਸੁੱਖੀ ਨੰਬਰਦਾਰ, ਅਮਰਜੀਤ ਨੰਬਰਦਾਰ, ਹਾਕਮ ਸਿੰਘ, ਦਰਸ਼ਨ ਸਿੰਘ, ਸੰਤ ਰਾਮ, ਮਹਿੰਦਰ ਸਿੰਘ ਸਾਬਕਾ ਸਰਪੰਚ, ਚਰਨ ਦਾਸ, ਜਗਿੰਦਰ ਸਿੰਘ, ਭੰਤ ਸਿੰਘ, ਸਰੂਪ ਸਿੰਘ, ਬੁੱਧੂ ਪੰਚ, ਮਸੀਂ ਪੰਚ, ਰੁਲਦੁ ਖਾਨ, ਕੁਲਦੀਪ ਸਿੰਘ ਕਾਲਾ ਸਨੌਰ, ਕਾਹਨ ਸਿੰਘ ਰਾਣਾ ਮੰਜਾਲ, ਰਾਮ ਸਿੰਘ ਵਾਲੀਆ ਸਨੌਰ, ਬਿਕਰਮ ਸਿੰਘ ਮੰਜਾਲ, ਕਾਲਾ ਰਾਏਪੁਰ ਅਤੇ ਗੁਰਮੀਤ ਬਾਵਾ ਸਮੇਤ ਵੱਡੀ ਗਿਣਤੀ ਵਿਚ ਪਿੰਡ ਵਾਸੀ ਅਤੇ ਸੰਗਤ ਹਾਜ਼ਰ ਸਨ। ਭੱਟੀਆਂ ਨੇ ਕਿਹਾ ਕਿ ਧਰਮ ਅਤੇ ਸੇਵਾ ਦੇ ਮਾਰਗ ’ਤੇ ਚੱਲ ਕੇ ਸਮਾਜ ਵਿਚ ਪਿਆਰ, ਏਕਤਾ ਅਤੇ ਭਾਈਚਾਰੇ ਦੀ ਭਾਵਨਾ ਨੂੰ ਹੋਰ ਮਜ਼ਬੂਤ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਸਮੂਹ ਸੰਗਤ ਅਤੇ ਪਿੰਡ ਵਾਸੀਆਂ ਦਾ ਧੰਨਵਾਦ ਵੀ ਕੀਤਾ।