ਕੁਰਬਾਨੀਆਂ ਕਰਕੇ ਹੀ ਅਜ਼ਾਦੀ ਦਾ ਆਨੰਦ ਮਾਣ ਰਹੇ ਹਾਂ ਲੋਕ : ਐੱਸਡੀਐੱਮ ਕੁਰਬਾਨੀਆਂ ਕਰਕੇ ਹੀ ਅਜ਼ਾਦੀ ਦਾ ਆਨੰਦ ਮਾਣ ਰਹੇ: ਐਸ.ਡੀ.ਐਮ. ਹਰਜੋਤ
Publish Date: Sun, 16 Aug 2026 05:23 PM (IST)
Updated Date: Sun, 16 Aug 2026 05:23 PM (IST)
ਫੋਟੋ 16ਪੀਟੀਐਲ: 25: ਜੀਐਸ ਮਹਿਰੋਕ, ਪੰਜਾਬੀ ਜਾਗਰਣ, ਦੇਵੀਗਡ਼੍ਹ : ਅੱਜ ਜਿੱਥੇ ਸਾਰੇ ਦੇਸ਼ ਵਿਚ 80ਵਾਂ ਆਜ਼ਾਦੀ ਦਿਹਾਡ਼ਾ ਬਡ਼ੀ ਧੂਮਧਾਮ ਨਾਲ ਮਨਾਇਆ ਗਿਆ, ਉੱਥੇ ਹੀ ਹਲਕਾ ਸਨੌਰ ਅਧੀਨ ਦੇਵੀਗਡ਼੍ਹ ਨੇਡ਼ੇ ਦੁੱਧਨਸਾਧਾਂ ਵਿਖੇ ਸਬ ਡਵੀਜ਼ਨ ਕੰਪਲੈਕਸ ਵਿਖੇ ਵੀ ਆਜ਼ਾਦੀ ਦਿਹਾਡ਼ਾ ਐੱਸਡੀਐੱਮ ਹਰਜੋਤ ਕੌਰ ਦੀ ਅਗਵਾਈ ਹੇਠ ਬਡ਼ੇ ਜੋਸ਼ ਖਰੋਸ਼ ਨਾਲ ਮਨਾਇਆ ਗਿਆ। ਇਸ ਮੌਕੇ ਐੱਸਡੀਐੱਮ ਨੇ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ। ਇਸ ਮੌਕੇ ਹਲਕਾ ਵਿਧਾਇਕ ਸਨੌਰ ਹਰਮੀਤ ਸਿੰਘ ਪਠਾਣਮਾਜਰਾ ਵੀ ਹਾਜ਼ਰ ਰਹੇ। ਇਸ ਮੌਕੇ ਐੱਸਡੀਐੱਮ ਵੱਲੋਂ ਪਤਵੰਤੇ ਸੱਜਣਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਐੱਸਡੀਐੱਮ ਹਰਜੋਤ ਕੌਰ ਨੇ ਕਿਹਾ ਕਿ ਸਾਨੂੰ ਆਜ਼ਾਦੀ ਬਡ਼ੀਆਂ ਕੁਰਬਾਨੀਆਂ ਦੇ ਕੇ ਮਿਲੀ ਹੈ। ਇਸ ਸਮਾਗਮ ਮੌਕੇ ਤਹਿਸੀਲਦਾਰ ਅਸ਼ਵਨੀ, ਸੰਦੀਪ ਸਿੰਘ ਬੀਡੀਪੀਓ ਭੁਨਰਹੇਡ਼ੀ, ਬਲਦੇਵ ਸਿੰਘ ਚੇਅਰਮੈਨ ਮਾਰਕੀਟ ਕਮੇਟੀ, ਸਿਮਰਜੀਤ ਸਿੰਘ ਸੋਹਲ ਵਾਈਸ ਚੇਅਰਮੈਨ, ਅਸ਼ੋਕ ਕੁਮਾਰ ਸਕੱਤਰ ਮਾਰਕੀਟ ਕਮੇਟੀ, ਲਾਲੀ ਰਹਿਲ ਪੀ.ਏ., ਵੇਦ ਪ੍ਰਕਾਸ਼ ਗੁਪਤਾ ਪ੍ਰਧਾਨ, ਰਾਜਾ ਧੰਜੂ, ਲਵਖੀਰ ਸਿੰਘ ਕਪੂਰੀ, ਦਾਨੂੰ ਲਾਂਬਾ, ਡਾ. ਰਣਜੀਤ ਸੰਧੂ, ਸਾਹਿਲ ਕੁਮਾਰ, ਨਵਤੇਜ ਸਿੰਘ, ਇੰਸਪੈਕਟਰ ਗੁਰਪ੍ਰੀਤ ਸਿੰਘ, ਬਲਜਿੰਦਰ ਸਿੰਘ ਨੰਦਗਡ਼੍ਹ, ਗੁਰਪ੍ਰੀਤ ਗੂਰੀ ਪੀ.ਏ., ਹਰਨਾਮ ਸਿੰਘ ਸਰਪੰਚ, ਗੁਰਦੀਪ ਸਿੰਘ ਸਾਬਕਾ ਸਰਪੰਚ ਅਹਿਰੂ ਖੁਰਦ, ਪਰਮਜੀਤ ਸ਼ਰਮਾ ਬਹਿਰੂ ਆਦਿ ਤੋਂ ਇਲਾਵਾ ਵੱਡੀ ਗਿਣਤੀ ’ਚ ਇਲਾਕਾ ਨਿਵਾਸੀ ਹਾਜ਼ਰ ਸਨ।