- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਿਸ਼ਵ ਜਾਗ੍ਰਿਤੀ ਮਿਸ਼ਨ ਨੇ ਸ਼ਰਧਾ ਪਰਵ ਮੌਕੇ 90 ਬਜ਼ੁਰਗ ਮੈਂਬਰਾਂ ਦਾ ਸਨਮਾਨ ਕੀਤਾ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਵਿਸ਼ਵ ਜਾਗ੍ਰਿਤੀ ਮਿਸ਼ਨ ਪਟਿਆਲਾ ਮੰਡਲ ਵੱਲੋਂ ਆਚਾਰੀਆ ਸੁਧਾਂਸ਼ੂ ਜੀ ਮਹਾਰਾਜ ਦੇ ਨਿਰਦੇਸ਼ਾਂ ਹੇਠ ਸਥਾਨਕ ਗੋਬਿੰਦ ਬਾਗ ਆਸ਼ਰਮ ਵਿਖੇ ਸ਼ਰਧਾ ਪਰਵ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਸਮਾਗਮ ਵਿਚ 500 ਤੋਂ ਵੱਧ ਸ਼ਰਧਾਲੂਆਂ ਨੇ ਸ਼ਮੂਲੀਅਤ ਕੀਤੀ। ਪ੍ਰੋਗਰਾਮ ਦੀ ਸ਼ੁਰੂਆਤ ਜੋਤੀ ਪ੍ਰਚੰਡ ਕਰਨ ਨਾਲ ਹੋਈ। ਪਟਿਆਲਾ ਮੰਡਲ ਦੀ ਭਜਨ ਮੰਡਲੀ ਦੇ ਮੈਂਬਰ ਹਨੀ ਕੰਬੋਜ ਅਤੇ ਸਾਥੀਆਂ ਨੇ ਭਜਨ ਪੇਸ਼ ਕੀਤੇ। ਇਸ ਮੌਕੇ ਸ਼ਰਧਾਲੂਆਂ ਨੇ ਆਚਾਰੀਆ ਸੁਧਾਂਸ਼ੂ ਜੀ ਮਹਾਰਾਜ ਦੇ ਵੀਡੀਓ ਸਤਿਸੰਗ ਰਾਹੀਂ ਅਸ਼ੀਰਵਾਦ ਪ੍ਰਾਪਤ ਕੀਤਾ। ਪ੍ਰਧਾਨ ਅਜੈ ਅਲੀਪੁਰੀਆ ਤੇ ਪ੍ਰਦੀਪ ਗਰਗ ਦੀ ਅਗਵਾਈ ਹੇਠ ਮੰਡਲ ਦੇ ਨੌਜਵਾਨ ਮੈਂਬਰਾਂ ਨੇ ਸਮਾਗਮ ਵਿੱਚ ਮੌਜੂਦ ਬਜ਼ੁਰਗ ਮੈਂਬਰਾਂ ਨੂੰ ਤਿਲਕ ਲਗਾ ਕੇ ਸਨਮਾਨਿਤ ਕੀਤਾ ਅਤੇ ਉਨ੍ਹਾਂ ਦਾ ਆਸ਼ੀਰਵਾਦ ਲਿਆ। ਅਜੈ ਅਲੀਪੁਰੀਆ ਨੇ ਕਿਹਾ ਕਿ ਸਨਮਾਨਿਤ ਕੀਤੇ ਗਏ ਮੈਂਬਰ ਪਿਛਲੇ ਤਿੰਨ ਦਹਾਕਿਆਂ ਤੋਂ ਮਿਸ਼ਨ ਨਾਲ ਜੁੜੇ ਹੋਏ ਹਨ ਅਤੇ ਨਿਰਸਵਾਰਥ ਧਰਮ ਤੇ ਸਮਾਜ ਸੇਵਾ ਵਿੱਚ ਯੋਗਦਾਨ ਪਾ ਰਹੇ ਹਨ।