ਵਿਰਕਮਜੀਤ ਸਿੰਘ ਅਰਨੋ ਨੂੰ ਪ੍ਰਧਾਨ ਚੁਣਿਆ
ਵਿਰਕਮਜੀਤ ਸਿੰਘ ਅਰਨੋ ਨੂੰ ਪ੍ਰਧਾਨ ਚੁਣਿਆ
Publish Date: Mon, 30 Mar 2026 04:23 PM (IST)
Updated Date: Tue, 31 Mar 2026 04:02 AM (IST)

ਹਰਜੀਤ ਸਿੰਘ, ਪੰਜਾਬੀ ਜਾਗਰਣ, ਖਨੌਰੀ : ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਵੱਲੋਂ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਸਵਾਜਪੁਰ ਦੀ ਪ੍ਰਧਾਨਗੀ ਹੇਠ, ਡੈਲੀਗੇਟਸ ਦੀ ਹਾਜ਼ਰੀ ਵਿਚ ਸਰਬ ਸੰਮਤੀ ਨਾਲ ਚੋਣ ਕੀਤੀ ਗਈ। ਚੋਣ ਅਬਜ਼ਰਵਰ ਦੀ ਜਿੰਮੇਵਾਰੀ ਭਾਗ ਸਿੰਘ ਫਤਿਹਪੁਰ ਤੇ ਯਾਦਵਿੰਦਰ ਸਿੰਘ ਕੂਕਾ ਵੱਲੋਂ ਨਿਭਾਈ ਗਈ। ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਸਵਾਜਪੁਰ ਨੇ ਦੱਸਿਆ ਜਥੇਬੰਦੀ ਵੱਲੋਂ ਵਿਧੀ ਵਿਧਾਨ ਮੁਤਾਬਕ ਬਲਾਕ ਪਾਤੜਾਂ ਦੇ ਅਹੁਦੇਦਾਰਾਂ ਦੀ ਚੋਣ ਕੀਤੀ ਗਈ। ਜਿਸ ’ਚ ਵਿਰਕਮਜੀਤ ਸਿੰਘ ਅਰਨੋ ਨੂੰ ਪ੍ਰਧਾਨ, ਮਹਿੰਦਰ ਸਿੰਘ ਜਨਰਲ ਸਕੱਤਰ ਖਜ਼ਾਨਚੀ ਮਨੀਦਰਪਾਲ ਸਿੰਘ, ਸੀਨੀਅਰ ਮੀਤ ਪ੍ਰਧਾਨ, ਮਹਿੰਦਰ ਸਿੰਘ ਮੀਤ ਪ੍ਰਧਾਨ, ਸੁਖਦੇਵ ਸਿੰਘ, ਪ੍ਰੈਸ ਸਕੱਤਰ, ਸਰਵਜੀਤ ਸਿੰਘ ਮੀਤ ਸਕੱਤਰ, ਗੁਰਮੀਤ ਸਿੰਘ ਨੂੰ ਚੁਣਿਆ ਗਿਆ। ਬਲਾਕ ਪ੍ਰਧਾਨ ਸਮਾਣਾ ਗੁਰਨਾਮ ਸਿੰਘ ਢੈਠਲ ਤੇ ਬਲਾਕ ਕਾਰਜਕਾਰੀ ਪ੍ਰਧਾਨ ਪਟਿਆਲਾ ਪਵਨ ਕੁਮਾਰ ਪਸ਼ਿਆਣਾ ਨੇ ਕਿਹਾ ਕਿ ਸਰਕਾਰਾਂ ਵੱਲੋਂ ਕਿਸਾਨਾਂ ਦੀਆਂ ਜ਼ਮੀਨਾਂ ਖੋਹਣ ਦੇ ਮਨਸੂਬੇ ਘੜੇ ਜਾ ਰਹੇ ਹਨ। ਉਨ੍ਹਾਂ ਬਿਜਲੀ ਸੋਧ ਬਿੱਲ ਬੀਜ ਸੋਧ ਬਿੱਲ ਐੱਮਐੱਸਪੀ ਕਾਨੂੰਨੀ ਗਰੰਟੀ, ਦੌਰਾਨ ਬਰਬਾਦ ਹੋਈਆਂ ਫ਼ਸਲਾਂ ਦਾ ਯੋਗ ਮੁਆਇਜਾ, ਖਨੌਰੀ ਤੇ ਸ਼ੰਭੂ ਮੋਰਚੇ ਤੋਂ ਚੋਰੀ ਹੋਇਆ ਸਾਮਾਨ ਦੀ ਭਰਪਾਈ ਕਰਵਾਉਣ ਲਈ ਡਟਵੇ ਸੰਘਰਸ਼ ਦਾ ਸੱਦਾ ਦਿੱਤਾ। ਆਗੂਆਂ ਨੇ ਕਿਹਾ ਜਥੇਬੰਦੀ ਦਾ ਸੂਬਾ ਇਜਲਾਸ 5 ਤੇ 6 ਅਪ੍ਰੈਲ ਨੂੰ ਜੀਰਾ ਵਿਖੇ ਹੋ ਰਿਹਾ ਹੈ। ਇਸ ਵਿਚ ਪੰਜਾਬ ਭਰ ਤੋਂ ਕਿਸਾਨ ਹਿੱਸਾ ਲੈਣਗੇ। ਅੰਤ ਵਿਚ ਪ੍ਰਧਾਨ ਵਿਕਰਮ ਜੀਤ ਸਿੰਘ ਅਰਨੋ ਤੇ ਸਮੁੱਚੀ ਟੀਮ ਨੇ ਚੋਣ ’ਚ ਸਾਮਲ ਹੋਏ ਸਾਰੇ ਕਿਸਾਨਾਂ, ਡੈਲੀਗੇਟਸ, ਅਬਜ਼ਰਵਰ ਤੇ ਜਿਲਾ ਆਗੂਆਂ ਦਾ ਧੰਨਵਾਦ ਕਰਦੇ ਹੋਏ ਕਿਸਾਨੀ ਹੱਕਾਂ ਲਈ ਦ੍ਰਿੜ ਖਾੜਕੂ ਘੋਲ ਲੜਨ ਦਾ ਅਹਿਦ ਲਿਆ।