ਵਿਕਰਮਜੀਤ ਸਿੰਘ ਅਰਨੋਂ ਬਲਾਕ ਪ੍ਰਧਾਨ ਬਣੇ
ਵਿਕਰਮਜੀਤ ਸਿੰਘ ਅਰਨੋਂ ਬਲਾਕ ਪ੍ਰਧਾਨ ਬਣੇ
Publish Date: Mon, 30 Mar 2026 04:37 PM (IST)
Updated Date: Mon, 30 Mar 2026 04:39 PM (IST)

ਫੋਟੋ 30ਪੀਟੀਐਲ: 1 ਭੁਪਿੰਦਰਜੀਤ ਮੌਲਵੀਵਾਲਾ, ਪੰਜਾਬੀ ਜਾਗਰਣ, ਪਾਤੜਾਂ : ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਵੱਲੋਂ ਜ਼ਿਲਾ ਪ੍ਰਧਾਨ ਰਣਜੀਤ ਸਿੰਘ ਸਵਾਜਪੁਰ ਦੀ ਪ੍ਰਧਾਨਗੀ ਹੇਠ ਹੋਏ ਡੈਲੀ ਗੇਟ ਅਜਲਾਸ ਦੌਰਾਨ ਸਰਬਸੰਮਤੀ ਨਾਲ ਬਲਾਕ ਪਾਤੜਾਂ ਚੋਣ ਕੀਤੀ ਗਈ। ਚੋਣ ਅਬਜਰਵਰ ਦੀ ਜ਼ਿੰਮੇਵਾਰੀ ਭਾਗ ਸਿੰਘ ਫਤਿਹਪੁਰ ਅਤੇ ਯਾਦਵਿੰਦਰ ਸਿੰਘ ਕੂਕਾ ਵੱਲੋਂ ਨਿਭਾਈ ਗਈ। ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਸਵਾਜਪੁਰ ਨੇ ਦੱਸਿਆ ਜਥੇਬੰਦੀ ਵੱਲੋਂ ਵਿਧੀ ਵਿਧਾਨ ਮੁਤਾਬਕ ਬਲਾਕ ਪਾਤੜਾਂ ਦੇ ਅਹੁਦੇਦਾਰਾਂ ਦੀ ਚੋਣ ਕੀਤੀ ਗਈ। ਜਿਸ ਵਿੱਚ ਪ੍ਰਧਾਨ ਵਿਰਕਮਜੀਤ ਸਿੰਘ ਅਰਨੋ ਨੂੰ ਪ੍ਰਧਾਨ, ਮਹਿੰਦਰ ਸਿੰਘ ਜਨਰਲ ਸਕੱਤਰ, ਖ਼ਜ਼ਾਨਚੀ ਮਨਿੰਦਰਪਾਲ ਸਿੰਘ , ਸੀਨੀਅਰ ਮੀਤ ਪ੍ਰਧਾਨ ਮਹਿੰਦਰ ਸਿੰਘ, ਮੀਤ ਪ੍ਰਧਾਨ ਸੁਖਦੇਵ ਸਿੰਘ ,ਪ੍ਰੈਸ ਸਕੱਤਰ ਸਰਵਜੀਤ ਸਿੰਘ ਮੀਤ ਸਕੱਤਰ ਗੁਰਮੀਤ ਸਿੰਘ ਨੂੰ ਚੁਣਿਆ ਗਿਆ। ਬਲਾਕ ਪ੍ਰਧਾਨ ਸਮਾਣਾ ਗੁਰਨਾਮ ਸਿੰਘ ਢੈਠਲ ਅਤੇ ਬਲਾਕ ਕਾਰਜਕਾਰੀ ਪ੍ਰਧਾਨ ਪਟਿਆਲਾ ਪਵਨ ਕੁਮਾਰ ਪਸ਼ਿਆਣਾ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਸਰਕਾਰਾਂ ਵੱਲੋਂ ਕਿਸਾਨਾਂ ਦੀਆਂ ਜਮੀਨਾਂ ਖੋਹਣ ਦੇ ਮਨਸੂਬੇ ਘੜੇ ਜਾ ਰਹੇ ਹਨ। ਉਹਨਾਂ ਬਿਜਲੀ ਸੋਧ ਬਿੱਲ ਬੀਜ ਸੋਧ ਬਿਲ ਐਮਐਸਪੀ ਕਾਨੂੰਨੀ ਗਰੰਟੀ, ਦੌਰਾਨ ਬਰਬਾਦ ਹੋਈਆਂ ਫਸਲਾਂ ਦਾ ਯੋਗ ਮੁਆਵਜ਼ਾ, ਖਨੌਰੀ ਅਤੇ ਸ਼ੰਭੂ ਮੋਰਚੇ ਤੋ ਚੋਰੀ ਹੋਇਆ ਸਮਾਨ ਦੀ ਭਰਪਾਈ ਕਰਵਾਉਣ ਲਈ ਡਟਵੇ ਸੰਘਰਸ਼ ਦਾ ਸੱਦਾ ਦਿੱਤਾ। ਆਗੂਆਂ ਨੇ ਕਿਹਾ ਜਥੇਬੰਦੀ ਦਾ ਸੂਬਾ ਇਜਲਾਸ 5 ਅਤੇ 6 ਅਪ੍ਰੈਲ ਨੂੰ ਜੀਰਾ ਵਿਖੇ ਹੋ ਰਿਹਾ ਹੈ।ਜਿਸ ਵਿਚ ਪੰਜਾਬ ਭਰ ਤੋ ਕਿਸਾਨ ਹਿੱਸਾ ਲੈਣਗੇ ।ਅੰਤ ਵਿੱਚ ਪ੍ਰਧਾਨ ਵਿਕਰਮ ਜੀਤ ਸਿੰਘ ਅਰਨੋ ਅਤੇ ਸਮੁੱਚੀ ਟੀਮ ਨੇ ਚੋਣ ’ਚ ਸਾਮਲ ਹੋਏ ਸਾਰੇ ਕਿਸਾਨਾਂ, ਡੈਲੀਗੇਟਸ, ਅਬਜ਼ਰਵਰ ਅਤੇ ਜਿਲਾ ਆਗੂਆਂ ਦਾ ਧੰਨਵਾਦ ਕਰਦੇ ਹੋਏ ਕਿਸਾਨੀ ਹੱਕਾਂ ਲਈ ਦ੍ਰਿੜ ਖਾੜਕੂ ਘੋਲ ਲੜਨ ਦਾ ਅਹਿਦ ਲਿਆ।