ਸਾਬਕਾ ਵਿਧਾਇਕ ਕੰਬੋਜ ਦੇ ਗ੍ਰਹਿ ਪਹੁੰਚੇ ਵਿਕਾਸ ਸ਼ਰਮਾ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਦੇ ਗ੍ਰਹਿ ਪਹੁੰਚੇ ਵਿਕਾਸ ਸ਼ਰਮਾ
Publish Date: Fri, 20 Nov 2026 04:45 PM (IST)
Updated Date: Fri, 20 Nov 2026 04:46 PM (IST)
ਐੱਚਐੱਸ ਸੈਣੀ, ਪੰਜਾਬੀ ਜਾਗਰਣ, ਰਾਜਪੁਰਾ : ਕਾਂਗਰਸ ਛੱਡ ਕੇ ਭਾਜਪਾ ’ਚ ਸ਼ਾਮਲ ਹੋਏ ਰਾਜਪੁਰਾ ਦੇ ਦੋ ਵਾਰ ਦੇ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਦੇ ਗ੍ਰਹਿ ਵਿਖੇ ਪੰਜਾਬ ਭਾਜਪਾ ਪ੍ਰਦੇਸ਼ ਕਾਰਜਕਾਰਨੀ ਦੇ ਮੈਂਬਰ ਤੇ ਹਲਕਾ ਘਨੌਰ ਦੇ ਇੰਚਾਰਜ ਵਿਕਾਸ ਸ਼ਰਮਾ ਵਿਸ਼ੇਸ਼ ਤੌਰ ਤੇ ਪਹੁੰਚੇ। ਇਸ ਮੌਕੇ ਉਨ੍ਹਾਂ ਨੇ ਕੰਬੋਜ ਨੂੰ ਗੁਲਦਸਤਾ ਭੇਟ ਕਰਕੇ ਭਾਜਪਾ ’ਚ ਸ਼ਾਮਲ ਹੋਣ ਤੇ ਸਵਾਗਤ ਕੀਤਾ ਅਤੇ ਨਵੀਂ ਸਿਆਸੀ ਪਾਰੀ ਲਈ ਵਧਾਈ ਦਿੱਤੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਕਾਸ ਸ਼ਰਮਾ ਨੇ ਕਿਹਾ ਕਿ ਹਰਦਿਆਲ ਸਿੰਘ ਕੰਬੋਜ ਵਰਗੇ ਤਜਰਬੇਕਾਰ ਆਗੂ ਦੇ ਭਾਜਪਾ ’ਚ ਸ਼ਾਮਲ ਹੋਣ ਨਾਲ ਰਾਜਪੁਰਾ ਤੇ ਘਨੌਰ ਸਮੇਤ ਪੂਰੇ ਜ਼ਿਲ੍ਹੇ ’ਚ ਪਾਰਟੀ ਨੂੰ ਮਜ਼ਬੂਤੀ ਮਿਲੇਗੀ। ਉਨ੍ਹਾਂ ਦਾਅਵਾ ਕੀਤਾ ਕਿ ਇਸ ਦਾ ਲਾਭ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ’ਚ ਵੀ ਪਾਰਟੀ ਨੂੰ ਮਿਲੇਗਾ। ਉਨ੍ਹਾਂ ਕਿਹਾ ਕਿ ਭਾਜਪਾ ’ਚ ਹਰ ਵਰਕਰ ਤੇ ਆਗੂ ਨੂੰ ਬਣਦਾ ਮਾਣ-ਸਤਿਕਾਰ ਦਿੱਤਾ ਜਾਂਦਾ ਹੈ। ਕੰਬੋਜ ਦੇ ਲੰਮੇ ਸਿਆਸੀ ਤਜਰਬੇ ਤੇ ਲੋਕ-ਮੁੱਦਿਆਂ ਦੀ ਸਮਝ ਦਾ ਲਾਭ ਪਾਰਟੀ ਨੂੰ ਮਿਲੇਗਾ। ਉਨ੍ਹਾਂ ਦੱਸਿਆ ਕਿ ਕੰਬੋਜ ਨੂੰ ਪੰਜਾਬ ਕਾਂਗਰਸ ਦੀ ਮੈਨੀਫੈਸਟੋ ਕਮੇਟੀ ਦਾ ਕੋ-ਚੇਅਰਮੈਨ ਵੀ ਨਿਯੁਕਤ ਕੀਤਾ ਗਿਆ ਸੀ। ਹੁਣ ਭਾਜਪਾ ਵੱਲੋਂ ਆਉਣ ਵਾਲੀਆਂ ਚੋਣਾਂ ਲਈ ਤਿਆਰ ਕੀਤੇ ਜਾਣ ਵਾਲੇ ਚੋਣ ਮੈਨੀਫੈਸਟੋ ’ਚ ਵੀ ਉਨ੍ਹਾਂ ਦੇ ਤਜਰਬੇ ਅਤੇ ਸੁਝਾਵਾਂ ਦਾ ਲਾਭ ਲਿਆ ਜਾਵੇਗਾ। ਅੰਤ ’ਚ ਵਿਕਾਸ ਸ਼ਰਮਾ ਨੇ ਕਿਹਾ ਕਿ ਹਰਦਿਆਲ ਸਿੰਘ ਕੰਬੋਜ ਦੇ ਆਉਣ ਨਾਲ ਭਾਜਪਾ ਕੇਡਰ ’ਚ ਨਵਾਂ ਜੋਸ਼ ਅਤੇ ਉਤਸ਼ਾਹ ਭਰ ਗਿਆ ਹੈ ਅਤੇ ਪਾਰਟੀ ਆਉਣ ਵਾਲੀਆਂ ਚੋਣਾਂ ਪੂਰੀ ਮਜ਼ਬੂਤੀ ਨਾਲ ਲੜੇਗੀ। ਇਸ ਮੌਕੇ ਰਜਿੰਦਰ ਤਲਵਾਰ, ਬਲਬੀਰ ਸਿੰਘ ਮੰਗੀ, ਗੌਰਵ ਗੌਤਮ, ਮੌਂਟੀ ਜੋਸ਼ੀ, ਕਮਲਜੀਤ ਸਿੰਘ, ਰਜਨੀਸ਼ ਕੁਮਾਰ, ਸਤੀਸ਼ ਰਾਣਾ, ਕੁਲਬੀਰ ਸਿੰਘ, ਕੁੰਦਨ ਲਾਲ , ਮਨੂ ਸ਼ਰਮਾ, ਨੇਤਰਪਾਲ ਹਰਪਾਲਪੁਰ, ਨਿਤੀਸ਼ ਸ਼ਰਮਾ, ਮਨੋਜ ਹਸੀਜਾ, ਕੁਲਦੀਪ ਸਿੰਘ, ਬੱਲਾ ਸ਼ਰਮਾ , ਰਿੰਕੂ ਸਿੰਘ, ਸਚਿਨ ਕੁਮਾਰ, ਕਾਲਾ ਮਦਨਪੁਰ, ਦੀਪਕ ਫਿਰਾਨੀ, ਅਮਨਦੀਪ ਸਿੰਘ, ਜੀਵਨਜੋਤ ਸਿੰਘ, ਸੁਕਚੈਨ ਮਿੱਤਲ, ਗੁਰਦਮਨ ਸਿੰਘ, ਕੁਲਬੀਰ ਸਿੰਘ, ਰਾਜਬੀਰ ਸਿੰਘ, ਪ੍ਰਵੀਨ ਸਿੰਘ, ਧੀਰਜ ਕੁਮਾਰ, ਸਮੇਤ ਇਲਾਕੇ ਦੇ ਕਈ ਭਾਜਪਾ ਆਗੂ ਅਤੇ ਵਰਕਰ ਵੀ ਹਾਜ਼ਰ ਸਨ।