ਘਨੌਰ ਵਿਖੇ ਸ਼੍ਰੀਮਦ ਭਾਗਵਤ ਕਥਾ ਅੱਜ ਤੋਂ ਸ਼ੁਰੂ
ਘਨੌਰ ਵਿਖੇ ਸ਼੍ਰੀਮਦ ਭਾਗਵਤ ਕਥਾ ਅੱਜ ਤੋਂ ਸ਼ੁਰੂ
Publish Date: Tue, 24 Mar 2026 06:59 PM (IST)
Updated Date: Tue, 24 Mar 2026 07:01 PM (IST)

ਕਰਮਵੀਰ ਸਿੰਘ ਮਰਦਾਂਪੁਰ, ਪੰਜਾਬੀ ਜਾਗਰਣ, ਸ਼ੰਭੂ : ਨੌਜਵਾਨ ਸਭਾ ਘਨੌਰ ਤੇ ਇਲਾਕੇ ਦੇ ਸਮੂਹ ਨਿਵਾਸੀਆਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਅਨਾਜ ਮੰਡੀ ਘਨੌਰ ਵਿਖੇ 25 ਮਾਰਚ ਤੋਂ 31 ਮਾਰਚ ਤੱਕ 12ਵੀਂ ਸੰਗੀਤਮਈ ਸ਼੍ਰੀਮਦ ਭਾਗਵਤ ਕਥਾ ਕਰਵਾਈ ਕੀਤਾ ਜਾ ਰਿਹਾ ਹੈ। ਇਸ ਪਾਵਨ ਕਥਾ ਦਾ ਵਚਨ ਪ੍ਰੇਮ ਸ਼ਰਧੇਯ ਕਥਾ ਵਿਆਸ ਧਨਵੰਤਰੀ ਦਾਸ ਜੀ ਮਹਾਰਾਜ ਵਰਿੰਦਾਵਨ ਵਾਲੇ ਕਰਣਗੇ। ਕਥਾ ਦਾ ਸਮਾਂ ਹਰ ਰੋਜ਼ ਸ਼ਾਮ 3 ਵਜੇ ਤੋਂ ਹਰਿ ਇੱਛਾ ਤੱਕ ਰਹੇਗਾ ਅਤੇ ਇਹ ਕਥਾ ਅਨਾਜ ਮੰਡੀ ਘਨੌਰ ਵਿੱਚ ਕਰਵਾਈ ਜਾਵੇਗੀ। ਨੌਜਵਾਨ ਸਭਾ ਦੇ ਪ੍ਰਧਾਨ ਵਿਕਾਸ ਸ਼ਰਮਾ ਨੇ ਘਨੌਰ ਦੇ ਕ੍ਰਿਸ਼ਨ ਭਗਤਾਂ ਨਾਲ ਇੱਕ ਮੀਟਿੰਗ ਕਰਕੇ ਕਥਾ ਦੀਆਂ ਤਿਆਰੀਆਂ ਸਬੰਧੀ ਵਿਚਾਰ ਵਟਾਂਦਰਾ ਕੀਤਾ। ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਥਾ ਬਠੋਨੀਆ ਸ਼ਿਵ ਮੰਦਰ ਤੋਂ ਪਰਮ ਪੂਜਯ ਸ਼੍ਰੀ ਪ੍ਰਯਾਗਰਾਜ ਗਿਰੀ ਜੀ ਮਹਾਰਾਜ ਦੇ ਪਾਵਨ ਸਾਨਿਧ ਵਿੱਚ ਹੋਵੇਗੀ ਅਤੇ ਕਥਾ ਦੌਰਾਨ ਸੰਤ ਸਮਾਜ ਦੇ ਸੰਤ ਵੀ ਪਹੁੰਚ ਕੇ ਘਨੌਰ ਵਾਸੀਆਂ ਨੂੰ ਆਸ਼ੀਰਵਾਦ ਦੇਣਗੇ। ਵਿਕਾਸ ਸ਼ਰਮਾ ਨੇ ਸਮੂਹ ਸੰਗਤ ਨੂੰ ਅਪੀਲ ਕੀਤੀ ਕਿ ਭਾਗਵਤ ਰੂਪੀ ਗੰਗਾ ਵਿੱਚ ਡੁੱਬਕੀ ਲਗਾ ਕੇ ਆਪਣਾ ਜੀਵਨ ਸਫਲ ਬਣਾਇਆ ਜਾਵੇ। ਉਨ੍ਹਾਂ ਦੱਸਿਆ ਕਿ ਅੱਜ ਸਵੇਰੇ 9 ਵਜੇ ਕਲਸ਼ ਯਾਤਰਾ ਸ਼ਾਰਦਾ ਮਾਤਾ ਮੰਦਰ ਤੋਂ ਸ਼ੁਰੂ ਹੋਵੇਗੀ, ਜੋ ਵੱਖ-ਵੱਖ ਸਥਾਨਾਂ ਤੋਂ ਹੁੰਦੀ ਹੋਈ ਅਨਾਜ ਮੰਡੀ ਘਨੌਰ ਪਹੁੰਚੇਗੀ। ਇਸ ਮੌਕੇ ਸਭਾ ਦੇ ਕੋਸ਼ਾਧਿਕਾਰੀ ਗੌਤਮ ਸੂਦ, ਲਵਲੀ ਗੋਯਲ, ਰਾਜੀਵ ਸੂਦ, ਨਰੇਸ਼ ਸਿੰਗਲਾ, ਸ਼ੰਟੀ ਗੋਯਲ, ਵਿਕੀ ਡਾਕਟਰ, ਭੂਪਿੰਦਰ ਸਿੰਘ, ਸੰਦੀਪ ਕੁਮਾਰ, ਸੁਭਾਸ਼ ਜਿੰਦਲ, ਅਖਿਲ ਕੁਮਾਰ, ਰਾਹੁਲ ਗੋਯਲ ਅਤੇ ਵਿਸ਼ੂ ਕਪਿਲ ਆਦਿ ਹਾਜ਼ਰ ਸਨ।