ਵਿਜੇ ਬਣੇ ਨੌਂਵੀ ਵਾਰ ਸ਼੍ਰੀ ਕੇਦਾਰਨਾਥ ਧਾਮ ਲੰਗਰ ਕਮੇਟੀ ਦੇ ਪ੍ਰਧਾਨ
ਵਿਜੇ ਚੁੱਘ ਨੌਂਵੀ ਵਾਰ ਸ਼੍ਰੀ ਕੇਦਾਰਨਾਥ ਧਾਮ ਲੰਗਰ ਕਮੇਟੀ ਦੇ ਪ੍ਰਧਾਨ ਬਣੇ
Publish Date: Sun, 29 Mar 2026 05:08 PM (IST)
Updated Date: Sun, 29 Mar 2026 05:09 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਪਟਿਆਲਾ : ਸ਼੍ਰੀ ਕੇਦਾਰਨਾਥ ਧਾਮ ’ਚ ਲੰਗਰ ਲਗਾਉਣ ਵਾਲੀ ਦੇਸ਼ ਦੀ ਇਕਲੌਤੀ ਸੰਸਥਾ ਸ਼੍ਰੀ ਬਰਫਾਨੀ ਹਰ ਹਰ ਮਹਾਦੇਵ ਸੇਵਾ ਦਲ ਨੇ ਵੀ ਉੱਥੇ 12ਵੇਂ ਵਿਸ਼ਾਲ ਭੰਡਾਰੇ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸ ਸਬੰਧੀ ਸੰਸਥਾ ਦੀ ਇਕ ਮੀਟਿੰਗ ਕਮੇਟੀ ਦੇ ਰਾਸ਼ਟਰੀ ਪ੍ਰਮੁੱਖ ਜਨਕ ਰਾਜ ਬਾਂਸਲ ਦੀ ਅਗਵਾਈ ਵਿਚ ਦਲ ਦੇ ਰਾਸ਼ਟਰੀ ਦਫ਼ਤਰ ਬੁਢਲਾਡਾ ਵਿਚ ਕੀਤੀ ਗਈ। ਮੀਟਿੰਗ ਦੌਰਾਨ ਪਟਿਆਲਾ ਦੇ ਪ੍ਰਸਿੱਧ ਸਮਾਜ ਸੇਵੀ ਵਿਜੇ ਚੁੱਘ ਨੂੰ ਪਟਿਆਲਾ ਸ਼ਾਖਾ ਦਾ ਲਗਾਤਾਰ ਨੌਂਵੀ ਵਾਰ ਪ੍ਰਧਾਨ ਅਤੇ ਪੰਜਵੀਂ ਵਾਰ ਰਾਸ਼ਟਰੀ ਸਲਾਹਕਾਰ ਨਿਯੁਕਤ ਕੀਤਾ ਗਿਆ। ਇਸ ਨਿਯੁਕਤੀ ਦੀ ਘੋਸ਼ਣਾ ਕਰਦੇ ਹੋਏ ਦਲ ਦੇ ਰਾਸ਼ਟਰੀ ਪ੍ਰਮੁੱਖ ਜਨਕ ਰਾਜ ਬਾਂਸਲ ਨੇ ਦੱਸਿਆ ਕਿ ਪਿਛਲੇ ਹਫ਼ਤੇ ਚੋਣ ਕਮੇਟੀ ਨੇ ਵਿਜੇ ਵੱਲੋਂ ਲੰਬੇ ਸਮੇਂ ਤੋਂ ਕੀਤੀ ਜਾ ਰਹੀ ਸਮਾਜ ਸੇਵਾ, ਖੂਨਦਾਨ ਕੈਂਪ, ਧਾਰਮਿਕ ਯਾਤਰਾਵਾਂ ਦਾ ਪ੍ਰਬੰਧ ਅਤੇ ਸ਼੍ਰੀ ਕੇਦਾਰਨਾਥ ਧਾਮ ਵਿਚ ਲੱਗਣ ਵਾਲੇ ਭੰਡਾਰੇ ਵਿੱਚ ਪਿਛਲੇ ਅੱਠ ਸਾਲਾਂ ਤੋਂ ਦਿੱਤੇ ਜਾ ਰਹੇ ਯੋਗਦਾਨ ਅਤੇ ਸਾਲ 2004 ਤੋਂ 2009 ਤੱਕ ਸ਼੍ਰੀ ਅਮਰਨਾਥ ਲੰਗਰ ਵਿੱਚ ਨਿਭਾਈ ਗਈ ਸਰਾਹਣਯੋਗ ਭੂਮਿਕਾ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਦੁਬਾਰਾ ਇਹ ਜ਼ਿੰਮੇਵਾਰੀ ਸੌਂਪਣ ਦਾ ਫੈਸਲਾ ਕੀਤਾ ਗਿਆ। ਇਸ ਮੌਕੇ ਵਿਜੇ ਚੁੱਘ ਨੇ ਦਲ ਦੇ ਰਾਸ਼ਟਰੀ ਪ੍ਰਮੁੱਖ ਜਨਕ ਰਾਜ ਬਾਂਸਲ ਨੂੰ ਭਰੋਸਾ ਦਿਵਾਇਆ ਕਿ ਉਹ ਪੂਰੀ ਨਿਭੇੜ ਨਾਲ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣਗੇ।