- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗੁਰਦੇਵ ਕੌਰ ਨੈਣ ਨੂੰ ਵੱਖ ਵੱਖ ਰਾਜਨੀਤਿਕ ਆਗੂਆਂ ਵੱਲੋਂ ਭਾਵ ਭਿੰਨੀਆਂ ਸਰਧਾਂਜਲੀਆਂ ਭੇਂਟ

ਭੁਪਿੰਦਰ ਲਵਲੀ, ਪੰਜਾਬੀ ਜਾਗਰਣ, ਬਲਬੇਡ਼ਾ : ਹਲਕਾ ਸਨੌਰ ਦੇ ਸੀਨੀਅਰ ਅਕਾਲੀ ਆਗੂ ਅਤੇ ਮੈਂਬਰ ਬਲਾਕ ਸੰਮਤੀ ਹਰਵਿੰਦਰ ਸਿੰਘ ਡੰਡੋਆ, ਬਲਵਿੰਦਰ ਸਿੰਘ ਤੇ ਸੁਖਵਿੰਦਰ ਸਿੰਘ ਪੱਪੂ ਦੇ ਮਾਤਾ ਤੇ ਸਵਰਗੀ ਨਰੰਗ ਸਿੰਘ ਨੈਣ ਦੀ ਧਰਮਪਤਨੀ ਗੁਰਦੇਵ ਕੌਰ ਜੋ ਕਿ ਪਿਛਲੇ ਦਿਨੀਂ ਪਰਿਵਾਰ ਨੂੰ ਅਚਾਨਕ ਸਦੀਵੀ ਵਿਛੋਡ਼ਾ ਦੇ ਗਏ ਸਨ, ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਉਨ੍ਹਾਂ ਦੇ ਗ੍ਰਹਿ ਵਿਚ ਰੱਖੇ ਸ਼੍ਰੀ ਸਾਹਿਜ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਗੁਰਦੁਆਰਾ ਸਾਹਿਬ ਡੰਡੋਆ ਵਿਖੇ ਅੰਤਿਮ ਅਰਦਾਸ ਹੋਈ। ਇਸ ਮੌਕੇ ਸਾਬਕਾ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਗੁਰਦੇਵ ਕੌਰ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕਿਹਾ ਕਿ ਉਨ੍ਹਾਂ ਜਿੱਥੇ ਸਾਰੀ ਉਮਰ ਆਪਣੇ ਪਤੀ ਨਰੰਗ ਸਿੰਘ ਨੈਣ ਦਾ ਸਾਥ ਦਿੱਤਾ ਉੱਥੇ ਹੀ ਆਪਣੇ ਬੱਚਿਆਂ ਨੂੰ ਚੰਗੀ ਪਡ਼੍ਹਾਈ ਕਰਵਾ ਕੇ ਆਪੋ ਆਪਣੇ ਕਾਰੋਬਾਰਾਂ ’ਚ ਸੈੱਟ ਕੀਤਾ। ਗੁਰਦੇਵ ਕੌਰ ਇਕ ਧਾਰਮਿਕ ਬੀਰਤੀ ਵਾਲੇ ਸਨ ਅਤੇ ਹਮੇਸ਼ਾ ਪ੍ਰਮਾਤਮਾ ਦਾ ਸਿਮਰਨ ਕਰਦੇ ਸਨ। ਇਸ ਮੌਕੇ ਸਾਬਕਾ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ, ਸਤਪਾਲ ਸਿੰਘ ਪੂੰਨੀਆਂ ਪੰਜੌਲਾ, ਹਰਿੰਦਰਪਾਲ ਸਿੰਘ ਹੈਰੀਮਾਨ, ਬਲਿਹਾਰ ਸਿੰਘ ਸਮਸ਼ਪੁਰ, ਗੌਰਵ ਸੰਧੂ, ਹਰਜਸ਼ਨ ਸਿੰਘ ਪਠਾਣਮਾਜਰਾ, ਜਥੇ. ਜਰਨੈਲ ਸਿੰਘ ਕਰਤਾਰਪੁਰ ਮੈਂਬਰ ਐਸਜੀਪੀਸੀ, ਤੇਜਿੰਦਰਪਾਲ ਸਿੰਘ ਸੰਧੂ, ਹਰਦੇਵ ਸਿੰਘ ਓ.ਐੱਸ.ਡੀ, ਵਰਿੰਦਰ ਸਿੰਘ ਡਕਾਲਾ ਪੀ.ਏ., ਬੀਬੀ ਬਲਵਿੰਦਰ ਕੌਰ ਚੰਦੂਮਾਜਰਾ, ਜਗਜੀਤ ਸਿੰਘ ਡੰਡੋਆ ਪ੍ਰਧਾਨ, ਰੂਪੀ ਕੱਕੇਪੁਰ, ਜਗਜੀਤ ਸਿੰਘ, ਮਹਿਕ ਗਰੇਵਾਲ ਨੈਣਾ, ਅਮਰ ਸੰਘੇਡ਼ਾ, ਲਖਵਿੰਦਰ ਲੱਖੀ, ਨਿਰਮਲ ਕੱਕੇਪੁਰ, ਗੋਲਡੀ ਭਾਨਰੀ, ਨਾਹਰ ਸਿੰਘ, ਲਾਭ ਸਿੰਘ, ਬਹਾਦਰ ਸਿੰਘ ਸੈਕਟਰੀ, ਗੁਰਜੀਤ ਸਿੰਘ ਉਪਲੀ, ਯਾਦਵਿੰਦਰ ਸਿੰਘ ਲਾਡੀ ਪਹਾਡ਼ੀਪੁਰ, ਸ਼ਿੰਦਾ ਕੱਕੇਪੁਰ, ਨਿਰੰਜਣ ਸਿੰਘ ਫੌਜੀ, ਸੁਖਵਿੰਦਰ ਸਿੰਘ ਲਾਲੀ ਬਲਾਕ ਪ੍ਰਧਾਨ ਕ੍ਰਾਂਤੀਕਾਰੀ ਕਿਸਾਨ ਯੂਨੀਅਨ, ਜਗਦੇਵ ਪਹਾਡ਼ੀਪੁਰ, ਬਹਾਦਰ ਸਿੰਘ ਚਰਾਸੋਂ, ਗੁਰਦੀਪ ਸਿੰਘ ਸ਼ੇਖਪੁਰਾ, ਮਾਸਟਰ ਇੰਦਰ ਸਿੰਘ ਨੌਗਾਵਾਂ, ਜੈ ਸਿੰਘ ਡਕਾਲਾ ਸਮੇਤ ਸਮੁੱਚੇ ਪਰਿਵਾਰ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ।