- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਾਤਾ ਗੁਰਮੀਤ ਕੌਰ ਨੂੰ ਵੱਖ-ਵੱਖ ਰਾਜਨੀਤਿਕ ਆਗੂਆਂ ਤੇ ਕਿਸਾਨ ਜਥੇਬੰਦੀਆਂ ਵੱਲੋਂ ਸਰਧਾ ਦੇ ਫੁੱਲ ਭੇਟ

ਐੱਚਐੱਸ ਸੈਣੀ, ਪੰਜਾਬੀ ਜਾਗਰਣ, ਰਾਜਪੁਰਾ : ਭਾਰਤੀ ਕਿਸਾਨ ਮਜ਼ਦੂਰ ਯੂਨੀਅਨ (ਭਾਰਤ) ਦੇ ਪੰਜਾਬ ਸੂਬਾ ਪ੍ਰਧਾਨ ਤੇ ਹਲਕਾ ਇੰਚਾਰਜ ਰਾਜਪੁਰਾ ਅਕਾਲੀ ਦਲ ਵਾਰਿਸ ਪੰਜਾਬ ਦੇ ਨਿਰਮਲ ਸਿੰਘ ਸੇਖਨਮਾਜਰਾ ਦੀ ਮਾਤਾ ਗੁਰਮੀਤ ਕੌਰ ਦੀ ਅੰਤਿਮ ਅਰਦਾਸ ਪਿੰਡ ਸੇਖਨ ਮਾਜਰਾ ਦੇ ਹੋਈ। ਇਸ ਮੌਕੇ ਵੱਖ-ਵੱਖ ਆਗੂਆਂ ਨੇ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਮੌਕੇ ਮਾਤਾ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਹੋਏ ਮਨਜੀਤ ਸਿੰਘ ਘੁਮਾਣਾ ਨੇ ਸਟੇਜ ਸੈਕਟਰੀ ਦੀ ਭੂਮਿਕਾ ਨਿਵਾਈ। ਇਸ ਮੌਕੇ ਬੀਬੀ ਰਾਜਵੰਤ ਕੌਰ, ਸਰਬਜੀਤ ਸਿੰਘ ਖਾਲਸਾ ਐਮਪੀ, ਬਾਪੂ ਤਰਸੇਮ ਸਿੰਘ ਨੇ ਆਪਣੇ ਸੰਬੋਧਨ ਦੌਰਾਨ ਸਮਾਜ ਦੇ ਵਿਚ ਨੌਜਵਾਨਾਂ ਨੂੰ ਆਪਣੇ ਬਜ਼ੁਰਗ ਮਾਪਿਆਂ ਦੀ ਸੇਵਾ ਕਰਨ ਲਈ ਕਿਹਾ। ਇਸ ਮੌਕੇ ਬਾਪੂ ਤਰਸੇਮ ਸਿੰਘ ਪ੍ਰਧਾਨ ਅਕਾਲੀ ਦਲ ਵਾਰਿਸ ਪੰਜਾਬ, ਸਰਬਜੀਤ ਸਿੰਘ ਮੈਂਬਰ ਪਾਰਲੀਮੈਂਟ ਅਕਾਲੀ ਦਲ ਵਾਰਿਸ ਪੰਜਾਬ, ਮਨਜੀਤ ਸਿੰਘ ਘੁਮਾਣਾ ਕੌਮੀ ਪ੍ਰਧਾਨ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਭਾਰਤ, ਬਲਵੀਰ ਸਿੰਘ ਸਿੱਧੂ ਸਾਬਕਾ ਮੰਤਰੀ, ਹਰਸੁੱਖਇੰਦਰ ਸਿੰਘ ਬੱਬੀ ਬਾਦਲ, ਗੁਰਸੇਵ ਸਿੰਘ ਅੰਟਾਲ, ਬੀਬੀ ਰਾਜਵੰਤ ਕੌਰ , ਜਸਵਿੰਦਰ ਸਿੰਘ ਡਰੌਲੀ ਜਿਲ੍ਹਾ ਪ੍ਰਧਾਨ ਅਕਾਲੀ ਦਲ ਵਾਰਿਸ ਪੰਜਾਬ, ਜਥੇਦਾਰ ਸੁਰਜੀਤ ਸਿੰਘ ਗੜੀ ਐਸਜੀਪੀਸੀ ਮੈਂਬਰ, ਸੀਨੀਅਰ ਕਾਂਗਰਸੀ ਆਗੂ ਚੌਧਰੀ ਕਰਮਜੀਤ ਸਿੰਘ , ਪਰਮਿੰਦਰ ਸਿੰਘ ਸੋਹਾਣਾ, ਗੁਰਦੀਪ ਸਿੰਘ ਮਰਦਾਂਪੁਰ , ਬਾਬਾ ਦਿਲਬਾਗ ਸਿੰਘ, ਜਗਜੀਤ ਸਿੰਘ ਜੱਗੀ ਜ਼ਿਲ੍ਹਾ ਪ੍ਰਧਾਨ ਡਕੌਂਦਾ, ਤਜਿੰਦਰ ਸਿੰਘ ਮੋਹੀ, ਭਾਈ ਅਬਰਿੰਦਰ ਸਿੰਘ ਕੰਗ, ਕਿਰਪਾਲ ਸਿੰਘ ਕੁੱਥਾ ਖੇੜੀ, ਦੀਦਾਰ ਸਿੰਘ ਦੌਣਕਲਾਂ, ਕੁਲਵਿੰਦਰ ਸਿੰਘ ਕਲੌਲੀ , ਕਮਲਜੀਤ ਸਿੰਘ ਲੈਹਲਾ, ਗੁਰਪ੍ਰੀਤ ਸਿੰਘ ਛੜਬੜ ਹੋਰ ਵੱਖੋ ਵੱਖ ਪਾਰਟੀਆਂ ਤੇ ਕਿਸਾਨ ਜਥੇਬੰਦੀਆਂ ਦੇ ਆਗੂ ਸਾਹਿਬਾਨ ਨੇ ਸ਼ਰਧਾ ਦੇ ਫੁੱਲ ਭੇਂਟ ਕੀਤੇ।