ਰਾਸ਼ਟਰਪਤੀ ਦੇ ਨਾਮ ਐੱਸਡੀਐੱਮ ਨੂੰ ਦਿੱਤਾ ਮੰਗ ਪੱਤਰ
ਯੂ.ਜੀ.ਸੀ. ਐਕਟ 2026 ਦੇ ਸਮਰਥਨ ਵਿੱਚ ਭਾਰਤ ਦੇ ਰਾਸ਼ਟਰਪਤੀ ਦੇ ਨਾਮ ਐਸ.ਡੀ.ਐਮ.ਨੂੰ ਦਿੱਤਾ ਮੰਗ ਪੱਤਰ
Publish Date: Thu, 19 Feb 2026 04:51 PM (IST)
Updated Date: Thu, 19 Feb 2026 04:54 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਹਾਲ ਹੀ ਵਿਚ ਕਾਨੂੰਨ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ 2026(ਯੂਜੀਸੀ act 2026) ਉੱਪਰ ਜਿਸ ਵਿਚ ਸੁਪਰੀਮ ਕੋਰਟ ਵੱਲੋਂ ਰੋਕ ਲਗਾ ਦਿੱਤੀ ਗਈ ਹੈ,ਉਸ ਸਬੰਧ ਵਿਚ ਐੱਸਡੀਐੱਮ ਹਰਜੋਤ ਕੌਰ ਪਟਿਆਲਾ ਨੂੰ ਯੂਜੀਸੀ ਐਕਟ 2026 ਦੇ ਸਮੱਰਥਨ ’ਚ ਇਕ ਮੰਗ ਪੱਤਰ ਰਾਸ਼ਟਰਪਤੀ ਦੇ ਨਾਮ ’ਤੇ ਦਿੱਤਾ ਗਿਆ, ਜਿਸ ਵਿੱਚ ਸ਼ਾਮਲ ਜ਼ਿਲ੍ਹਾ ਪ੍ਰਧਾਨ ਮੰਗਲ ਸਿੰਘ (ਰੰਗਰੇਟਾ) (ਰਿਪਬਲਿਕਨ ਪਾਰਟੀ ਆਫ ਇੰਡੀਆ) (ਅਠਾਵਲੇ)ਅਮਰਜੀਤ ਸਿੰਘ ਜਾਗਦੇ ਰਹੋ ਜਨ ਜਨਵਾਦੀ ਪਾਰਟੀ ਦੇ ਪੰਜਾਬ ਪ੍ਰਧਾਨ ਉੱਥੇ ਹੀ ਸਾਡੇ ਸਤਿਕਾਰਯੋਗ ਪ੍ਰੋਫੈਸਰ ਸੁਖਵਿੰਦਰ ਸਿੰਘ ਪੀਯੂ ਜਿਨ੍ਹਾਂ ਨੇ ਯੂਜੀਸੀ ਐਕਟ 2026 ਬਾਰੇ ਸਾਨੂੰ ਸਭ ਨੂੰ ਜਾਣੂ ਕਰਵਾਇਆ। ਵਿਸ਼ੇਸ਼ ਤੌਰ ’ਤੇ ਮੌਜੂਦ ਰਹੇ ਪਰਵੀਨ ਸਿੰਘ (ਐੱਸੀ ਵਿੰਗ ਜ਼ਿਲ੍ਹਾ ਪ੍ਰਧਾਨ ਆਰਪੀਆਈ ਅਥਵਾਲੇ) ਸੁਰਿੰਦਰ ਸਿੰਘ ਹਲਕਾ ਸਨੌਰ ਪ੍ਰਧਾਨ ਤੇ ਹੋਰ ਕਈ ਸਾਥੀ ਸ਼ਾਮਲ ਹੋਏ ਜਿਸ ਵਿਚ ਰਾਜਿੰਦਰ ਸਿੰਘ ਕਲਿਆਣ, ਬਲਜਿੰਦਰ ਸਿੰਘ ਕਲਿਆਣ, ਗੁਰਦੀਪ ਸਿੰਘ (ਕਲਿਆਣ) ਕੁਝ ਵਿਦਿਆਰਥੀ ਸਾਥੀ, ਗੁਰਜੀਤ ਸਿੰਘ, ਉਪਿੰਦਰਜੀਤ ਸਿੰਘ, ਸੁਖਚੈਨ ਸਿੰਘ ਆਦਿ (ਪੀਯੂ) ਤੋਂ ਸ਼ਾਮਿਲ ਹੋਏ ਸਨ। ਜਨ ਜਨਵਾਦੀ ਪਾਰਟੀ ਪੰਜਾਬ ਦੇ ਪ੍ਰਧਾਨ ਅਮਰਜੀਤ ਸਿੰਘ ਜਾਗਦੇ ਰਹੋ ਨੇ ਦੱਸਿਆ ਕਿ ਯੂ.ਜੀ.ਸੀ.ਐਕਟ 2026 ਦੇਸ਼ ਦੀ ਉੱਚ ਸਿੱਖਿਆ ਪ੍ਰਣਾਲੀ ਨੂੰ ਮਜ਼ਬੂਤ ਬਨਾਉਣ ਵੱਲ ਇਕ ਮਹੱਤਵਪੂਰਣ ਕਦਮ ਹੈ। ਇਸ ਮੌਕੇ ਹਰਕ੍ਰਿਸ਼ਨ ਸਿੰਘ, ਸੁਰਜੀਤ, ਜਸਵਿੰਦਰ ਸਿੰਘ ਬਿਸਨਗੜ੍ਹ ਜਨਵਾਦੀ, ਮਨਜੀਤ ਸਿੰਘ ਬੱਸੀ ਪਠਾਣਾਂ ਮੀਡੀਆ ਸਲਾਹਕਾਰ ਜਨਵਾਦੀ ਪਾਰਟੀ, ਹਰਵਿੰਦਰ ਸਿੰਘ ਬਠਿੰਡਾ ਜਨਵਾਦੀ ਅਤੇ ਸੁਖਵਿੰਦਰ ਸਿੰਘ ਬਰਨਾਲਾ ਆਦਿ ਹਾਜ਼ਰ ਸਨ।