- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਲਾਕਾ ਨਿਵਾਸੀਆਂ ਦੀ ਸਹੂਲਤ ਲਈ ਦੋ ਦਿਨਾਂ ਕੈਂਪ ਲਗਾਇਆ

ਗੁਲਸ਼ਨ ਸ਼ਰਮਾ, ਪੰਜਾਬੀ ਜਾਗਰਣ, ਪਟਿਆਲਾ : ਸਮਾਜ ਸੇਵਾ ਦੇ ਲਈ ਸਦਾ ਯਤਨਸ਼ੀਲ ਸੇਵਿਅਰਜ਼ ਕਲੱਬ (ਰਜਿ) ਪਟਿਆਲਾ ਵੱਲੋਂ ਮਹਾਰਾਜਾ ਯਾਦਵਿੰਦਰਾ ਇਨਕਲੇਵ ਦੇ ਮੇਨ ਪਾਰਕ ਵਿਖੇ ਵੋਟਾਂ ਬਣਾਉਣ ਨੂੰ ਲੈਕੇ ਪਾਈਆਂ ਜਾ ਰਹੀਆਂ ਤਰੁੱਟੀਆਂ ਨੂੰ ਦੂਰ ਕਰਨ ਸਬੰਧੀ ਦੋ ਦਿਨਾਂ ਕੈਂਪ ਲਗਾਇਆ ਗਿਆ। ਕੈਂਪ ਬਾਰੇ ਵਿਸਥਾਰ ’ਚ ਜਾਣਕਾਰੀ ਦਿੰਦੇ ਹੋਏ ਕਲੱਬ ਵੱਲੋਂ ਪਵਨ ਗਰਗ ਤੇ ਚਮਨ ਸ਼ਰਮਾ ਨੇ ਦੱਸਿਆ ਕਿ ਲਗਭਗ 100 ਕਾਲੋਨੀ ਨਿਵਾਸੀਆਂ ਦਾ ਡੈਟਾ 2003 ਦੀ ਵੋਟਰ ਸੂਚੀ ਦੇ ਨਾਲ ਮਿਲਾਨ ਨਹੀਂ ਹੋ ਰਿਹਾ ਸੀ। ਇਸ ਡੈਟਾ ’ਚ ਖੁਦ ਦੇ ਨਾਮ ਦਾ ਮਿਲਾਨ ਨਾ ਹੋਣਾ ਅਤੇ ਪਰਿਵਾਰਿਕ ਮੈਂਬਰਾਂ ਨਾਲ ਮਿਲਾਨ ਨਾ ਹੋਣ ਆਦਿ ਖਾਮੀਆਂ ਸ਼ਾਮਲ ਸਨ। ਲੋਕਾਂ ਦੀ ਖੱਜਰ-ਖੁਆਰੀ ਨੂੰ ਬਚਾਉਣ ਖਾਤਰ 60 ਦੇ ਕਰੀਬ ਵਿਅਕਤੀਆਂ ਤੋਂ ਸਬੰਧਤ ਕਾਗਜ਼ਾਤ ਲੈ ਕੇ ਮਿਲਾਨ ਕਰਵਾਉਣ ਦੀ ਪ੍ਰਕਿਰਿਆ ਨੂੰ ਅੰਜਾਮ ਦਿੱਤਾ ਗਿਆ। ਇਹ ਕੈਂਪ ਛੁੱਟੀ ਵਾਲੇ ਦਿਨ ਸ਼ਨਿੱਚਰਵਾਰ ਅਤੇ ਐਤਵਾਰ ਨੂੰ ਲਗਾਇਆ ਗਿਆ ਤਾਂ ਜੋ ਜਿਆਦਾ ਤੋਂ ਜਿਆਦਾ ਵਿਅਕਤੀ ਇਸ ਸੁਵਿਧਾ ਦਾ ਲਾਭ ਪ੍ਰਾਪਤ ਕਰ ਸਕਣ। ਕੈਂਪ ਦੀ ਸਫਲਤਾ ’ਚ ਬੀਐਲਓ ਕੇਸ਼ਵ, ਪਰਮਵੀਰ ਸਿੰਘ ਸਹਾਇਕ ਬੀਐਲਓ, ਰਾਜ ਸਿੰਘ, ਅਵਤਾਰ ਸਿੰਘ, ਦਰਸ਼ਨ ਸਿੰਘ ਦਾ ਵਿਸ਼ੇਸ਼ ਯੋਗਦਾਨ ਰਿਹਾ।