ਤਿੰਨ ਦਿਨ ਬਾਅਦ ਵੀ ਨਾ ਮਿਲੇ ਨਹਿਰ ’ਚ ਡੁੱਬੇ ਦੋ ਨੌਜਵਾਨ ਤਿੰਨ ਦਿਨ ਬਾਅਦ ਵੀ ਨਾ ਮਿਲੇ ਨਹਿਰ ’ਚ ਡੁੱਬੇ ਦੋ ਨੌਜਵਾਨ, ਗੋਤਾਖੋਰਾਂ ਵੱਲੋਂ ਮੁਸ਼ੱਤਕ ਜਾਰੀ
Publish Date: Tue, 14 Jul 2026 06:16 PM (IST)
Updated Date: Tue, 14 Jul 2026 06:18 PM (IST)
--ਗੋਤਾਖੋਰਾਂ ਵੱਲੋਂ ਮੁਸ਼ੱਤਕ ਜਾਰੀ -ਗੋਤਾਖੋਰਾਂ ਨੇ ਆਕਸੀਜਨ ਸਿਲੰਡਰ ਬੰਨ੍ਹ ਕੇ ਭਾਖੜਾ ਨਹਿਰ ’ਚ ਕੀਤੀ ਭਾਲ ਫੋਟੋ 14ਪੀਟੀਐੱਲ- 16 ਪੱਤਰ ਪ੍ਰੇਰਕ•, ਪੰਜਾਬੀ ਜਾਗਰਣ, •ਪਟਿਆਲਾ : ਬੀਤੇ ਦਿਨੀਂ ਭਾਖੜਾ ਨਹਿਰ ’ਚ ਨਹਾਉਣ ਗਏ ਪੰਜ ਨੌਜਵਾਨਾਂ ’ਚੋਂ ਦੋ ਨੌਜਵਾਨਾਂ ਪਾਣੀ ’ਚ ਡੁੱਬ ਗਏ ਸਨ, ਜਿਨ੍ਹਾਂ ਦੀ ਭਾਲ ਜਾਰੀ ਹੈ। ਮੰਗਲਵਾਰ ਨੂੰ ਪਰਿਵਾਰਕ ਮੈਂਬਰਾਂ ਦੇ ਕਹਿਣ ’ਤੇ ਭੋਲੇ ਸ਼ੰਕਰ ਡਾਈਵਰਜ਼ ਕਲੱਬ ਦੇ ਗੋਤਾਖੋਰਾਂ ਵੱਲੋਂ ਨਾਭਾ ਰੋਡ ’ਤੇ ਭਾਖੜਾ ਨਹਿਰ ’ਚ ਉਕਤ ਨੌਜਵਾਨਾਂ ਦੀ ਭਾਲ ਕੀਤੀ ਗਈ। ਗੋਤਾਖੋਰਾਂ ਦੇ ਪ੍ਰਧਾਨ ਸ਼ੰਕਰ ਭਾਰਦਵਾਜ ਦੀ ਨਿਗਰਾਨੀ ਹੇਠ ਕਈ ਗੋਤਾਖੋਰਾਂ ਨੇ ਆਕਸ਼ੀਜਨ ਸਿਲੰਡਰ ਬੰਨ੍ਹ ਕੇ ਨਹਿਰ ’ਚ ਹੇਠਾਂ ਤੱਕ ਜਾਂਚ ਕੀਤੀ ਗਈ ਪਰ ਤਿੰਨ ਦਿਨ ਬਾਅਦ ਵੀ ਨਹਿਰ ਡੁੱਬੇ ਨੌਜਵਾਨਾਂ ਦਾ ਕੋਈ ਪਤਾ ਨਹੀਂ ਲੱਗ ਸਕਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਧਾਨ ਸ਼ੰਕਰ ਭਾਰਦਵਾਜ ਨੇ ਦੱਸਿਆ ਕਿ ਐਤਵਾਰ ਨੂੰ ਪੰਜ ਦੋਸਤ ਨਾਭਾ ਰੋਡ ’ਤੇ ਭਾਖੜਾ ਨਹਿਰ ’ਚ ਨਹਾਉਣ ਲਈ ਪਹੁੰਚੇ ਸਨ, ਜਿਨ੍ਹਾਂ ਨੇ ਨਹਾਉਂਦੇ ਸਮੇਂ ਸ਼ਰਤ ਲਗਾਈ ਕਿ ਸਾਰੇ ਤੈਰ ਕੇ ਭਾਖੜਾ ਨਹਿਰ ਨੂੰ ਪਾਰ ਕਰਨਗੇ ਪਰ ਇਨ੍ਹਾਂ ਵਿਚੋਂ ਦੋ ਦੋਸਤ ਤੇਜ਼ ਪਾਣੀ ਦੇ ਬਹਾਅ ਕਾਰਨ ਵਿਚ ਹੀ ਡੁੱਬ ਗਏ। ਉਨ੍ਹਾਂ ਦੱਸਿਆ ਕਿ ਇਹ ਜਾਣਕਾਰੀ ਉਕਤ ਤਿੰਨਾਂ ਦੋਸਤਾਂ ਨੇ ਸਾਂਝੀ ਕੀਤੀ ਸੀ , ਜਿਸ ਉਪਰੰਤ ਉਕਤ ਦੋ ਨੌਜਵਾਨਾਂ ਦੀ ਭਾਲ ਕੀਤੀ ਗਈ ਪਰ ਉਨ੍ਹਾਂ ਦਾ ਕੋਈ ਪਤਾ ਨਹੀਂ ਲੱਗਿਆ। ਪ੍ਰਧਾਨ ਸ਼ੰਕਰ ਭਾਰਦਵਾਜ ਨੇ ਦੱਸਿਆ ਕਿ ਪੁਲਿਸ ਪ੍ਰਸ਼ਾਸਨ ਤੇ ਪਰਿਵਾਰਿਕ ਮੈਂਬਰਾਂ ਦੇ ਕਹਿਣ ’ਤੇ ਅੱਜ ਸਪੈਸ਼ਲ ਕਿਸਤੀ ਰਾਹੀ ਨਹਿਰ ’ਚ ਪੜਤਾਲ ਕੀਤੀ ਗਈ ਅਤੇ ਗੋਤਾਂਖੋਰਾਂ ਵੱਲੋਂ ਨਹਿਰ ਦੇ ਤਲ ਤੱਕ ਜਾਚ ਕੀਤੀ ਗਈ ਹੈ ਕਿਉਂਕਿ ਹੁਣ ਨਹਿਰ ’ਚ ਪਾਣੀ ਗੰਧਲਾ ਆਉਣ ਕਾਰਨ ਸਾਫ ਦਿਖਾਈ ਨਹੀਂ ਦਿੰਦਾ , ਜਿਸ ਕਾਰਨ ਉਕਤ ਟੀਮ ਨੂੰ ਪਿੱਠ ’ਤੇ ਆਕਸ਼ੀਜਨ ਸਿਲੰਡਰ ਬੰਨ੍ਹ ਨੇ ਹੇਠਾ ਉਤਾਰਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਹਾਲੇ ਤੱਕ ਦੋਵੇਂ ਨੌਜਵਾਨਾਂ ਦਾ ਪਤਾ ਨਹੀਂ ਲੱਗ ਸਕਿਆ ਪਰ ਜਲਦ ਹੀ ਉਨ੍ਹਾਂ ਦੀਆ ਲਾਸ਼ਾ ਨੂੰ ਲੱਭਿਆ ਜਾਵੇਗਾ। ਜ਼ਿਕਰਯੋਗ ਹੈ ਕਿ ਭਾਖੜਾ ’ਚ ਨਹਾਉਣ ਆਏ ਪੰਜ ਦੋਸ਼ਤਾਂ ਵਿਚੋਂ ਦੋ ਦੋਸਤ ਡੁੱਬ ਗਏ ਸਨ, ਜਿਨ੍ਹਾਂ ਦੀ ਪਛਾਣ ਸਿਮਰਨਜੀਤ ਸਿੰਘ ਵਾਸੀ ਸਲੇਮਪੁਰ ਤੇ ਕਰਮਜੀਤ ਸਿੰਘ ਵਾਸੀ ਕਰਹਾਲੀ ਸਾਹਿਬ ਵਜੋਂ ਹੋਈ ਸੀ। ਦੱਸਣਯੋਗ ਹੈ ਕਿ ਕਰਮਜੀਤ ਸਿੰਘ ਕਰਮਾ ਦੋ ਭੈਣਾਂ ਦਾ ਇਕਲੌਤਾ ਭਰਾ ਅਤੇ ਆਪਣੇ ਪਰਿਵਾਰ ਦਾ ਕਮਾਉਣ ਵਾਲਾ ਇਕੱਲਾ ਸਹਾਰਾ ਸੀ, ਜਿਸਦੇ ਪਿਤਾ ਦੀ ਤਕਰੀਬਨ ਛੇ ਮਹੀਨੇ ਪਹਿਲਾਂ ਮੌਤ ਹੋ ਗਈ ਸੀ।