- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਖੇਡਾਂ ਵਤਨ ਪੰਜਾਬ ਦੀਆਂ ਤਹਿਤ ਰੱਸਾ ਕਸੀ ਅਤੇ ਕਬੱਡੀ ਮੁਕਾਬਲੇ ਕਰਵਾਏ

ਐੱਚਐੱਸ ਸੈਣੀ, ਪੰਜਾਬੀ ਜਾਗਰਣ, ਰਾਜਪੁਰਾ : ਪਿੰਡ ਕੋਟਲਾ ਵਿਖੇ ਸਰਪੰਚ ਸਰਪੰਚ ਹਰਭਜਨ ਸਿੰਘ ਦੀ ਅਗਵਾਈ ਹੇਠ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਕਰਵਾਈ ਜਾ ਰਹੀਆਂ ਖੇਡਾਂ ਵਤਨ ਪੰਜਾਬ ਦੀਆਂ ਦੇ ਤਹਿਤ ਨਾਭਾ ਪਾਵਰ ਲਿਮਿਟਡ ਥਰਮਲ ਪਲਾਂਟ ਨਲਾਸ ਦੇ ਸਹਿਯੋਗ ਦੇ ਨਾਲ ਰੱਸਾਕਸ਼ੀ ਅਤੇ ਕਬੱਡੀ ਦੇ ਮੁਕਾਬਲੇ ਕਰਵਾਏ ਗਏ। ਇਸ ਵਿਚ ਵਿਸ਼ੇਸ਼ ਤੌਰ ਉਤੇ ਆਮ ਆਦਮੀ ਪਾਰਟੀ ਯੂਥ ਵਿੰਗ ਜ਼ਿਲ੍ਹਾ ਪਟਿਆਲਾ ਦੇ ਜੁਆਇੰਟ ਸਕੱਤਰ ਸਵਰਨਦੀਪ ਸਿੰਘ ਨਲਾਸ ਰੋਡ, ਰਾਜਵਿਕਰਾਂਤ ਜ਼ਿਲ੍ਹਾ ਯੂਥ ਪ੍ਰਧਾਨ ਪਟਿਆਲਾ, ਗੁਰਵਿੰਦਰ ਸਿੰਘ ਬਲਾਕ ਸੰਮਤੀ ਹਲਕਾ ਪਟਿਆਲਾ, ਗੋਲਡੀ ਜ਼ਿਲ੍ਹਾ ਸਕੱਤਰ ਪਟਿਆਲਾ, ਰਵੀ ਜ਼ਿਲ੍ਹਾ ਵਾਈਸ ਪ੍ਰਧਾਨ ਪਟਿਆਲਾ, ਕਰਨਦੀਪ ਸਿੰਘ ਪ੍ਰਧਾਨ ਯੂਥ ਵਿੰਗ ਪਟਿਆਲਾ, ਮਨਜੋਤ ਲੱਧਾਹੈੜੀ ਯੂਥ ਪ੍ਰਧਾਨ ਨਾਭਾ, ਸ਼ਲਿੰਦਰ ਬਲਾਕ ਸੰਮਤੀ ਮੈਂਬਰ ਪਟਿਆਲਾ, ਪ੍ਰੀਤ ਕੰਬੋਜ ਕਨੌੜ , ਕਾਲਾ ਬੈਣੀਵਾਲ, ਜਸਪ੍ਰੀਤ ਲੇਹਲਾਂ ਜ਼ਿਲ੍ਹਾ ਯੂਥ ਮੀਤ ਪ੍ਰਧਾਨ, ਤਰਲੋਕ ਸਿੰਘ, ਇੰਦਰਜੀਤ ਸਿਆਲੂ ਚੇਅਰਮੈਨ ਘਨੋਰ, ਹਰਿੰਦਰ ਸਿੰਘ, ਸਤਨਾਮ ਮਾਵੀ, ਥਰਮਲ ਪਲਾਂਟ ਦੇ ਅਧਿਕਾਰੀ ਗਗਨਦੀਪ ਸਿੰਘ ਬਾਜਵਾ ਸਮੇਤ ਹੋਰ ਹਾਜ਼ਰ ਸਨ। ਇਸ ਮੌਕੇ ਜ਼ਿਲ੍ਹਾ ਜੁਆਇਟ ਸਕੱਤਰ ਸਵਰਨਦੀਪ ਸਿੰਘ ਨੇ ਕਿਹਾ ਕਿ ਖੇਡਾਂ ਦੀ ਕਰਵਾਉਣ ਦਾ ਮੁੱਖ ਮਕਸਦ ਨੌਜਵਾਨ ਪੀੜ੍ਹੀ ਨੂੰ ਨਸ਼ੇ ਤੋਂ ਦੂਰ ਰੱਖਣਾ ਹੈ। ਇਸ ਮੌਕੇ ਸਰਪੰਚ ਹਰਭਜਨ ਸਿੰਘ, ਸਵਰਨਦੀਪ ਸਿੰਘ, ਗਗਨਦੀਪ ਸਿੰਘ ਬਾਜਵਾ, ਜੱਗਾ ਕੋਟਲਾ ਸਮੇਤ ਹੋਰਨਾਂ ਵੱਲੋਂ ਜਿੱਥੇ ਜੇਤੂ ਖਿਡਾਰੀਆਂ ਨੂੰ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ ਉੱਥੇ ਇਸ ਟੂਰਨਾਮੈਂਟ ਦੇ ਦੌਰਾਨ ਆਏ ਹੋਏ ਮਹਿਮਾਨਾਂ ਨੂੰ ਸਨਮਾਨ ਦੇ ਕੇ ਸਨਮਾਨਿਤ ਕੀਤਾ ਗਿਆ।