- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਲੁੱਟ ਦੇ ਸ਼ਿਕਾਰ ਮਕੀਮ ਖ਼ਾਨ, ਵਾਸੀ ਪਿੰਡ ਜੀਰਾਹੇੜਾ ਜ਼ਿਲ੍ਹਾ ਭਰਤਪੁਰ (ਰਾਜਸਥਾਨ) ਦੇ ਬਿਆਨਾਂ ਦੇ ਆਧਾਰ ’ਤੇ ਸਕਾਰਪੀਓ ਸਵਾਰ ਅਤੇ ਤਿੰਨ ਹੋਰ ਗੱਡੀਆਂ ਦੇ ਅਣਪਛਾਤੇ ਸਵਾਰਾਂ ਖ਼ਿਲਾਫ਼ ਐੱਫ.ਆਈ.ਆਰ. ਦਰਜ ਕਰ ਲਈ ਗਈ ਹੈ। ਥਾਣਾ ਸ਼ੰਭੂ ਦੇ ਮੁਖੀ ਸਵਰਨ ਸਿੰਘ ਅਨੁਸਾਰ ਥਾਣੇ ਅਧੀਨ ਪੈਂਦੇ ਪਿੰਡ ਬਾਸਮਾ ਨੇੜੇ ਹੋਈ ਇਸ ਵਾਰਦਾਤ ਸਬੰਧੀ ਇਲਾਕੇ ਦੀ ਸੀ.ਸੀ.ਟੀ.ਵੀ. ਫੁਟੇਜ ਖੰਗਾਲੀ ਜਾ ਰਹੀ ਹੈ।

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਘਨੌਰ। ਅੰਬਾਲਾ-ਪਟਿਆਲਾ ਹਾਈਵੇਅ ’ਤੇ ਸਰਗਰਮ ਲੁਟੇਰਾ ਗਿਰੋਹ ਨੇ ਵਾਰਦਾਤ ਨੂੰ ਅੰਜਾਮ ਦੇ ਦਿੱਤਾ। ਰਾਤ ਇੱਕ ਤੋਂ ਤਿੰਨ ਵਜੇ ਦੌਰਾਨ ਲੁੱਟ ਦੀ ਇਹ ਦੂਜੀ ਵਾਰਦਾਤ ਹੋਈ, ਜਿਸ ’ਚ ਲੁਟੇਰੇ ਰਾਜਸਥਾਨ ਨੰਬਰ ਦਾ ਟਰੱਕ ਲੁੱਟ ਕੇ ਲੈ ਗਏ। ਇੰਨਾ ਹੀ ਨਹੀਂ, ਟਰੱਕ ਚਾਲਕ ਦੀ ਕੁੱਟਮਾਰ ਕਰਕੇ ਉਸ ਕੋਲੋਂ ਦਸ ਹਜ਼ਾਰ ਰੁਪਏ ਨਕਦ ਅਤੇ 18 ਹਜ਼ਾਰ ਰੁਪਏ ਗੂਗਲ ਪੇਅ ਰਾਹੀਂ ਟਰਾਂਸਫਰ ਕਰਵਾਉਣ ਤੋਂ ਬਾਅਦ ਮੋਬਾਈਲ ਫ਼ੋਨ ਵੀ ਲੁੱਟ ਕੇ ਲੈ ਗਏ।