ਹਰਨੇਕ ਪੂਨੀਆ ਨੂੰ ਸ਼ਰਧਾਂਜਲੀਆਂ ਭੇਟ
ਹਰਨੇਕ ਪੂਨੀਆ ਨੂੰ ਸ਼ਰਧਾਂਜਲੀਆਂ ਭੇਟ
Publish Date: Thu, 26 Mar 2026 05:37 PM (IST)
Updated Date: Fri, 27 Mar 2026 04:05 AM (IST)

ਪਰਮਿੰਦਰ ਢੀਂਡਸਾ ਸਣੇ ਹੋਰ ਸ਼ਖ਼ਸੀਅਤਾਂ ਹੋਈਆਂ ਸ਼ਾਮਲ ਦਰਸ਼ਨ ਸਿੰਘ ਚੌਹਾਨ, ਪੰਜਾਬੀ ਜਾਗਰਣ, ਸੁਨਾਮ : ਪਿੰਡ ਛਾਜਲੀ ਦੇ ਪੰਚਾਇਤ ਮੈਂਬਰ ਅਤੇ ਖੇਤੀਬਾੜੀ ਵਿਕਾਸ ਬੈਂਕ ਸੁਨਾਮ ਦੇ ਡਾਇਰੈਕਟਰ ਰਹੇ ਹਰਨੇਕ ਸਿੰਘ ਪੂਨੀਆਂ ਨੂੰ ਵੱਖ- ਵੱਖ ਰਾਜਸੀ ਪਾਰਟੀਆਂ ਦੇ ਆਗੂਆਂ ਨੇ ਸ਼ਰਧਾਂਜਲੀ ਭੇਟ ਕੀਤੀ। ਗੁਰਦੁਆਰਾ ਸ੍ਰੀ ਸੰਗਤਸਰ ਵਿਖੇ ਹੋਏ ਸ਼ਰਧਾਂਜਲੀ ਸਮਾਗਮ ਮੌਕੇ ਹਰਨੇਕ ਸਿੰਘ ਪੂਨੀਆਂ ਦੀ ਅੰਤਿਮ ਅਰਦਾਸ ਮੌਕੇ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸਾਬਕਾ ਖਜ਼ਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ, ਹਰਪਾਲ ਸਿੰਘ ਚੀਮਾ ਵਿੱਤ ਮੰਤਰੀ, ਸੰਤ ਬਲਬੀਰ ਸਿੰਘ ਘੁੰਨਸ ਸਾਬਕਾ ਸੰਸਦੀ ਮੈਂਬਰ, ਗੁਲਜ਼ਾਰ ਸਿੰਘ ਮੂਨਕ ਸ਼੍ਰੋਮਣੀ ਅਕਾਲੀ ਦਲ (ਬਾਦਲ ) ਹਲਕਾ ਇੰਚਾਰਜ ਦਿੜ੍ਹਬਾ, ਕਰਨ ਘੁਮਾਣ ਕਨੈਡਾ , ਗਗਨਦੀਪ ਸਿੰਘ ਖੰਡੇਬਾਦ ਸ਼੍ਰੋਮਣੀ ਅਕਾਲੀ ਦਲ (ਬਾਦਲ)ਹਲਕਾ ਇੰਚਾਰਜ ਲਹਿਰਾਗਾਗਾ , ਪ੍ਰੋ. ਹਜੂਰਾ ਸਿੰਘ ਖੰਡੇਬਾਦ , ਹਰਵਿੰਦਰ ਸਿੰਘ ਮੰਡੇਰ ਚੇਅਰਮੈਨ ਮਾਰਕੀਟ ਕਮੇਟੀ ਸੂਲਰ ਘਰਾਟ,ਮਹੰਤ ਸ਼੍ਰੀ ਅੰਮ੍ਰਿਤਬਣ , ਕੌਰ ਸਿੰਘ ਮੌੜਾਂ , ਮਾਸਟਰ ਬਲਵਿੰਦਰ ਸਿੰਘ ਕੌਹਰੀਆ, ਦਰਸ਼ਨ ਸਿੰਘ ਬਖ਼ਸ਼ੀਵਾਲਾ ਸੀਨੀਅਰ ਅਕਾਲੀ ਆਗੂ ,ਕਾਮਰੇਡ ਸੰਪੂਰਨ ਸਿੰਘ ਐਡਵੋਕੇਟ ਛਾਜਲੀ ,ਅਮਰਜੀਤ ਸਿੰਘ ਛਾਜਲੀ (ਕਨੇਡਾ) ਬਿਕਰਮਜੀਤ ਵਿੱਕੀ ਛਾਜਲੀ, ਜਥੇਦਾਰ ਭਰਭੂਰ ਸਿੰਘ ਕਾਹਲ, ਮਾਸਟਰ ਦਰਬਾਰਾ ਸਿੰਘ ਛਾਜਲੀ, ਮਾਸਟਰ ਰਣਜੀਤ ਸਿੰਘ ਛਾਜਲਾ ,ਉਪਿੰਦਰ ਸਿੰਘ ਹਨੀ ਸਾਬਕਾ ਚੇਅਰਮੈਨ ਬਲਾਕ ਸੰਮਤੀ, ਨੇ ਹਾਜ਼ਰੀ ਲਵਾਈ।ਜਥੇਦਾਰ ਤੇਜਾ ਸਿੰਘ ਕਮਾਲਪੁਰ ਸੀਨੀਅਰ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਮੁੜ ਪੁਨਰ ਸੁਰਜੀਤੀ) ਨੇ ਸੰਗਤ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹਰਨੇਕ ਸਿੰਘ ਪੂੰਨੀਆ ਇੱਕ ਅਨਪੜ੍ਹ ਹੋਣ ਦੇ ਬਾਵਜੂਦ ਪੰਜਾਬ ਰਾਜ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਸੁਨਾਮ ਦਾ ਚੇਅਰਮੈਨ ਅਤੇ ਹੋਰ ਕਈ ਅਦਾਰਿਆਂ ਦਾ ਪ੍ਰਧਾਨ ,ਮੈਂਬਰ ਰਹੇ ,ਆਖ਼ਰ ਤੱਕ ਵੀ ਉਹ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਛਾਜਲੀ ਦੇ ਪ੍ਰਧਾਨ ਸਨ। ਹਰਨੇਕ ਸਿੰਘ ਪੂੰਨੀਆ ਦਾ ਜੀਵਨ ਲੋਕਾਂ ਦੀ ਵਿੱਚ ਹੀ ਗੁਜ਼ਰਿਆ ਹੈ ,ਜਿਸ ਦੀ ਗਵਾਹੀ ਅੱਜ ਸੰਗਤ ਦਾ ਇਕੱਠ ਭਰ ਰਿਹਾ ਹੈ। ਇਸ ਤੋਂ ਬਿਨ੍ਹਾਂ ਇੰਦਰਜੀਤ ਸਿੰਘ (ਬਾਵਾ ਧਾਲੀਵਾਲ) ਨਾਜਰ ਸਿੰਘ ਖਾਨਪੁਰ ,ਕਰਨੈਲ ਸਿੰਘ ਸੰਮੂਰਾਂ , ਤੀਰਥ ਸਿੰਘ ਚੱਠਾ,ਹੁਸ਼ਿਆਰ ਸਿੰਘ ਚੱਠਾ, ਤ੍ਰਿਲੋਕ ਸਿੰਘ ਭੰਗੂ ਡਾਇਰੈਕਟਰ ਮਾਰਕਫੈੱਡ ਪੰਜਾਬ ,ਨਰਿੰਦਰ ਸਿੰਘ ਸੰਗਤੀਵਾਲਾ ,ਅਮਰੀਕ ਸਿੰਘ ਸਾਬਕਾ ਸਰਪੰਚ ਸੰਗਤੀਵਾਲਾ,ਬਾਬਾ ਕਰਮ ਸਿੰਘ ਸੰਗਤੀਵਾਲਾ ਹਾਜ਼ਰ ਸਨ ।ਸਟੇਜ ਸੈਕਟਰੀ ਦੀ ਜਿੰਮੇਵਾਰੀ ਗੋਗੀ ਚੰਨੋ ਨੇ ਸੁਚੱਜੇ ਢੰਗ ਨਾਲ ਨਿਭਾਈ।