- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਟਰੈਫਿਕ ਪੁਲਿਸ ਰਾਜਪੁਰਾ ਨੇ ਕਸਿਆ ਸ਼ਿਕੰਜਾ, 25 ਵਾਹਨ ਚਾਲਕਾਂ ਦੇ ਕੱਟੇ ਚਲਾਨ

ਐੱਚਐੱਸ ਸੈਣੀ, ਪੰਜਾਬੀ ਜਾਗਰਣ, ਰਾਜਪੁਰਾ : ਟਰੈਫਿਕ ਪੁਲਿਸ ਰਾਜਪੁਰਾ ਨੇ ਵੱਖ-ਵੱਖ ਥਾਵਾਂ ਤੇ ਨਾਕਾਬੰਦੀ ਕਰਕੇ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨ ਚਾਲਕਾਂ ’ਤੇ ਸ਼ਿਕੰਜਾ ਕਸਦਿਆਂ ਹੋਇਆਂ 25 ਵਾਹਨ ਚਾਲਕਾਂ ਦੇ ਚਾਲਾਨ ਕੱਟੇ ਗਏ। ਜਾਣਕਾਰੀ ਦੇ ਅਨੁਸਾਰ ਟਰੈਫਿਕ ਪੁਲਿਸ ਰਾਜਪੁਰਾ ਦੇ ਇੰਚਾਰਜ ਥਾਣੇਦਾਰ ਗੁਰਬਚਨ ਸਿੰਘ ਵੱਲੋਂ ਐੱਸਐੱਸਪੀ ਪਟਿਆਲਾ ਹਰਮਨਦੀਪ ਸਿੰਘ ਹੰਸ, ਐੱਸਪੀ ਟਰੈਫਿਕ ਅਸ਼ੋਕ ਕੁਮਾਰ ਫਤਿਹ ਡੀਐੱਸਪੀ ਟਰੈਫਿਕ ਪੁਨੀਤ ਸਿੰਘ ਚਹਿਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਰਾਜਪੁਰਾ ਗਗਨ ਚੌਕ, ਟਾਹਲੀ ਵਾਲਾ ਚੌਕ ਅਤੇ ਮਿਨੀ ਸਕੱਤਰੇਤ ਤੇ ਕਚਹਿਰੀ ਰੋਡ ਉੱਤੇ ਨਾਕਾਬੰਦੀ ਕਰਕੇ 1 ਓਵਰ ਲੋਡ ਟਿੱਪਰ, 3 ਸ਼ੀਸ਼ਿਆਂ ਤੇ ਕਾਲੀ ਫਿਲਮ, 1 ਬਿਨਾਂ ਸੀਟ ਬੈਲਟ ਸਮੇਤ ਵੱਖ ਵੱਖ ਥਾਵਾਂ ਉੱਤੇ ਗਲਤ ਪਾਰਕਿੰਗ ਕਰਕੇ ਖੜ੍ਹੇ 20 ਵਾਹਨਾਂ ਸਣੇ ਕੁੱਲ 25 ਵਾਹਨ ਚਾਲਕਾਂ ਦੇ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਦੇ ਚਲਦਿਆਂ ਚਲਾਨ ਕੱਟੇ ਗਏ। ਟਰੈਫਿਕ ਇੰਚਾਰਜ ਥਾਣੇਦਾਰ ਗੁਰਬਚਨ ਸਿੰਘ ਨੇ ਰਾਜਪੁਰਾ ਗਗਨ ਚੌਂਕ ਨੇੜੇ ਵੱਖ ਵੱਖ ਥਾਵਾਂ ਉੱਤੇ ਬਣੇ ਸਾਈਕਲ ਸਟੈਂਡ ਦੇ ਮਾਲਕਾਂ ਨੂੰ ਹਦਾਇਤ ਕੀਤੀ ਕਿ ਉਹ ਸਾਈਕਲ ਸਟੈਂਡ ਦੇ ਬਾਹਰ ਸੜਕ ਦੇ ਉੱਤੇ ਦੋ ਪਈਆ ਵਾਹਨ ਖੜ੍ਹੇ ਨਾ ਕਰਕੇ ਨਿਰਧਾਰਤ ਥਾਂ ਉੱਤੇ ਹੀ ਵਾਹਨ ਖੜ੍ਹੇ ਕਰਨ। ਇਸ ਤੋਂ ਇਲਾਵਾ ਜੇਕਰ ਰਾਜਪੁਰਾ ਗਗਨ ਚੌਕ, ਟਾਹਲੀ ਵਾਲਾ ਚੌਕ, ਐੱਮਐੱਲਏ ਰੋਡ ਸਮੇਤ ਸੜਕ ਦੇ ਉੱਤੇ ਵਾਹਾਨ ਖੜ੍ਹੇ ਕਰਕੇ ਆਵਾਜਾਈ ’ਚ ਵਿਘਨ ਪਾਉਣ ਵਾਲੇ ਵਾਹਨ ਚਾਲਕਾਂ ਦੇ ਚਾਲਾਨ ਲਗਾਤਾਰ ਜਾਰੀ ਰਹਿਣਗੇ। ਟਰੈਫਿਕ ਇੰਚਾਰਜ ਥਾਣੇਦਾਰ ਗੁਰਬਚਨ ਸਿੰਘ ਦੇ ਵੱਲੋਂ ਵਾਹਨ ਚਾਲਕਾਂ ਨੂੰ ਅਪੀਲ ਕੀਤੀ ਕਿ ਉਹ ਟਾਹਲੀ ਵਾਲਾ ਚੌਂਕ ਨੇੜੇ ਬਣਾਈ ਗਈ ਨਿਰਧਾਰਤ ਪਾਰਕਿੰਗ ’ਚ ਆਪਣੇ ਵਾਹਨ ਖੜ੍ਹੇ ਕਰਕੇ ਟਰੈਫਿਕ ਨਿਯਮਾਂ ਦੀ ਪਾਲਣਾ ਕਰਕੇ ਟਰੈਫਿਕ ਪੁਲਿਸ ਦਾ ਸਾਥ ਦੇਣ। ਇਸ ਮੌਕੇ ਉਨਾਂ ਦੇ ਨਾਲ ਟਰੈਫਿਕ ਪੁਲਿਸ ਦੇ ਏਐਸਆਈ ਤਜਿੰਦਰ ਪਾਲ, ਏਐਸਆਈ ਮਨਜੀਤ ਸਿੰਘ ਸਮੇਤ ਹੋਰ ਹਾਜ਼ਰ ਸਨ।