ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ 15 ਵਾਹਨ ਚਾਲਕਾਂ ਦੇ ਕੱਟੇ ਚਲਾਨ ਰਾਜਪੁਰਾ ਪੁਲਿਸ ਵੱਲੋਂ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ 15 ਵਾਹਨ ਚਾਲਕਾਂ ਦੇ ਕੱਟੇ ਚਲਾਨ
Publish Date: Wed, 09 Sep 2026 05:50 PM (IST)
Updated Date: Wed, 09 Sep 2026 05:52 PM (IST)
ਫੋਟੋ 09ਪੀਟੀਐੱਲ-29 ਐੱਚਐੱਸ ਸੈਣੀ•, ਪੰਜਾਬੀ ਜਾਗਰਣ•, ਰਾਜਪੁਰਾ : ਟਰੈਫਿਕ ਪੁਲਿਸ ਰਾਜਪੁਰਾ ਵੱਲੋਂ ਰਾਜਪੁਰਾ ਭੋਗਲਾਂ ਰੋਡ ਸਮੇਤ ਹੋਰਨਾਂ ਥਾਵਾਂ ਤੇ ਨਾਕਾਬੰਦੀ ਕਰਕੇ ਕਮਰਸ਼ੀਅਲ ਵਾਹਨਾਂ ਸਣੇ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ 15 ਵਾਹਨ ਚਾਲਕਾਂ ਦੇ ਚਲਾਨ ਕੱਟੇ ਗਏ। ਜਾਣਕਾਰੀ ਦੇ ਅਨੁਸਾਰ ਟ੍ਰੈਫਿਕ ਪੁਲਿਸ ਰਾਜਪੁਰਾ ਦੇ ਇੰਚਾਰਜ ਥਾਣੇਦਾਰ ਗੁਰਬਚਨ ਸਿੰਘ ਵੱਲੋਂ ਐੱਸਐੱਸਪੀ ਪਟਿਆਲਾ ਹਰਮਨਦੀਪ ਸਿੰਘ ਹੰਸ ਦੇ ਦਿਸ਼ਾ ਨਿਰਦੇਸ਼ਾਂ ਹੇਠ ਐੱਸਪੀ ਟਰੈਫਿਕ ਅਸ਼ੋਕ ਕੁਮਾਰ ਤੇ ਡੀਐਸਪੀ ਟਰੈਫਿਕ ਪੁਨੀਤ ਸਿੰਘ ਚਹਿਲ ਦੀ ਅਗਵਾਈ ਹੇਠ ਪੁਲਿਸ ਚੌਕੀ ਕਸਤੂਰਬਾ ਦੇ ਇੰਚਾਰਜ ਏਐਸਆਈ ਅਜੇ ਕੁਮਾਰ ਸਮੇਤ ਪੁਲਿਸ ਪਾਰਟੀ ਭੋਗਲਾ ਰੋਡ ਚੌਕ ਤੇ ਨਾਕਾਬੰਦੀ ਕੀਤੀ ਹੋਈ ਸੀ ਤਾਂ ਇਸ ਦੌਰਾਨ 5 ਗਲਤ ਪਾਰਕਿੰਗ, 3 ਰੌਗ ਸਾਈਡ, 3 ਟ੍ਰਿਪਲ ਸਵਾਰੀ, 1 ਮੋਬਾਈਲ, 1 ਸੀਟ ਬੈਲਟ, 1 ਬਿਨਾਂ ਨੰਬਰ ਪਲੇਟ, 1 ਕਾਲੇ ਸ਼ੀਸ਼ੇ ਸਮੇਤ 15 ਵਾਹਨ ਚਾਲਕਾਂ ਦੇ ਚਲਾਨ ਕੱਟੇ ਗਏ। ਇਸ ਤੋਂ ਇਲਾਵਾ ਵੱਖ-ਵੱਖ ਥਾਵਾਂ ਤੇ ਚਲਾਨ ਕੱਟੇ ਗਏ। ਟਰੈਫਿਕ ਇੰਚਾਰਜ ਥਾਣੇਦਾਰ ਗੁਰਬਚਨ ਸਿੰਘ ਨੇ ਦੱਸਿਆ ਕਿ ਟਰੈਫਿਕ ਨਿਯਮਾਂ ਦੀ ਪਾਲਨਾ ਕਰਨਾ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ। ਉਹਨਾਂ ਦੱਸਿਆ ਕਿ ਰਾਜਪੁਰਾ ਟਾਊਨ ਵਿਖੇ ਟਾਹਲੀ ਵਾਲਾ ਚੌਕ ਦੇ ਬਿਲਕੁਲ ਨਾਲ ਪਾਰਕਿੰਗ ਬਣਾਈ ਹੋਈ ਹੈ । ਜੇਕਰ ਕੋਈ ਵਿਅਕਤੀ ਆਪਣੇ ਪਰਿਵਾਰ ਸਣੇ ਬਾਜ਼ਾਰ ਦੇ ਵਿੱਚ ਖਰੀਦ ਫਰੋਖਤ ਕਰਨ ਜਾਂਦਾ ਹੈ ਤਾਂ ਉਹ ਆਪਣੇ ਵਾਹਨ ਨਿਰਧਾਰਿਤ ਕਾਰ ਪਾਰਕਿੰਗ ਦੇ ਵਿੱਚ ਖੜੀ ਕਰੇ। ਜੇਕਰ ਕਾਰਾਂ ਸਮੇਤ ਹੋਰ ਵਾਹਨ ਸੜਕ ਕਿਨਾਰੇ ਗਲਤ ਪਾਰਕਿੰਗ ਕਰਕੇ ਖੜੇ ਪਾਏ ਗਏ ਤਾਂ ਉਹਨਾਂ ਦੇ ਖਿਲਾਫ ਟਰੈਫਿਕ ਆਵਾਜਾਈ ਵਿੱਚ ਵਿਘਨ ਪਾਉਣ ਦੇ ਚਲਦਿਆਂ ਚਲਾਨ ਕੱਟੇ ਜਾਣਗੇ। ਉਨ੍ਹਾਂ ਵੱਲੋਂ ਵਾਹਨ ਚਾਲਕਾਂ ਨੂੰ ਅਪੀਲ ਕੀਤੀ ਗਈ ਕਿ ਉਹ ਆਵਾਜਾਈ ਨਿਯਮਾਂ ਦੀ ਪਾਲਣਾ ਕਰਦੇ ਹੋਏ ਟਰੈਕ ਪੁਲਿਸ ਦਾ ਸਾਥ ਦੇਣ।