- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਟਾਇਰਾ ਦੀ ਦੁਕਾਨ ਵਿਚੋਂ ਟਾਇਰ ਚੋਰੀ

ਫੋਟੋ 3ਪੀਟੀਐਲ: 41:
ਭਾਰਤ ਭੂਸ਼ਣ ਗੋਇਲ, ਪੰਜਾਬੀ ਜਾਗਰਣ, ਸਮਾਣਾ : ਸ਼ੁੱਕਰਵਾਰ ਦੇਰ ਰਾਤ ਸਮਾਣਾ-ਘੱਗਾ ਸੜਕ ’ਤੇ ਸਥਿਤ ਦੁਕਾਨ ਤੋਂ ਅਣਪਛਾਤਿਆਂ ਵੱਲੋਂ ਟਾਇਰ ਚੋਰੀ ਕਰਕੇ ਲੈ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਦੀ ਸੂਚਨਾ ਸਿਟੀ ਥਾਣਾ ਨੂੰ ਦੇ ਦਿੱਤੀ ਹੈ। ਦੁਕਾਨ ਮਾਲਿਕ ਹਰਵਿੰਦਰ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਕਰੀਬ 1 ਵਜੇ ਅਣਪਛਾਤੇ ਚੋਰਾ ਵੱਲੋਂ ਉਸ ਦੀ ਦੁਕਾਨ 'ਚੋ ਟਰੱਕਾਂ ਦੇ ਤਿੰਨ ਪਰਾਣੇ ਟਾਇਰ, ਜਿਨ੍ਹਾ ’ਚੋਂ ਇਕ ਟਾਇਰ ਲੋਹੇ ਦੇ ਰਿਮ ਸਮੇਤ ਸੀ ਚੋਰ ਚੋਰੀ ਕਰਕੇ ਲੈ ਗਏ। ਉਨ੍ਹਾਂ ਦੱਸਿਆ ਕਿ ਸਵੇਰੇ ਜਦੋਂ ਉਹ ਦੁਕਾਨ ਤੇ ਆਇਆ ਤਾਂ ਟਾਇਰਾਂ ਨੂੰ ਪਾਇਆ ਸੰਗਲ ਤੇ ਜਿੰਦਾ ਟੁੱਟਿਆ ਹੋਇਆ ਸੀ ਉਸ ਵੱਲੋਂ ਜਾਂਚ ਕਰਨ ਕਰਨ ’ਤੇ ਪਤਾ ਲੱਗਿਆ ਕਿ ਦੁਕਾਨ 'ਚੋਂ ਕਰੀਬ 20 ਹਜ਼ਾਰ ਰੁਪਏ ਦੀ ਕੀਮਤ ਦੇ ਟਾਇਰ ਚੋਰੀ ਕਰ ਲਏ ਗਏ ਹਨ। ਦੁਕਾਨ ਮਾਲਿਕ ਨੇ ਇਹ ਵੀ ਦੱਸਿਆ ਕਿ ਸਾਹਮਣੇ ਵਾਲੀ ਦੁਕਾਨ ਦੇ ਮਾਲਿਕ ਨੇ ਦੱਸਿਆ ਕਿ ਦੁਕਾਨ ਅੱਗੇ ਖੜ੍ਹੇ ਉਸ ਦੇ ਟਰੱਕ 'ਚ ਪਏ ਡਰਾਈਵਰ ਨੇ ਦੱਸਿਆ ਕਿ ਇਕ ਡੇਢ ਵਜੇ ਦੇ ਕਰੀਬ ਰਾਤ ਸਮੇਂ ਕੁੱਤਿਆਂ ਦੇ ਭੋਕਣ ਦੀਆਂ ਕਾਫੀ ਆਵਾਜ਼ਾਂ ਆ ਰਹੀਆਂ ਸਨ ਤੇ ਅੰਦਾਜੇ ਮੁਤਾਬਕ ਕਿਸੇ ਦੁਕਾਨ 'ਚੋ ਚੋਰ ਚੋਰੀ ਕਰ ਰਹੇ ਸਨ ਪਰ ਉਹ ਡਰ ਕਾਰਨ ਗੱਡੀ ’ਚ ਹੀ ਪਿਆ ਰਿਹਾ। ਮਾਮਲੇ ਦੇ ਜਾਂਚ ਅਧਿਕਾਰੀ ਏਐਸਆਈ ਧਰਮਿੰਦਰ ਸਿੰਘ ਨੇ ਕਿਹਾ ਕਿ ਨਜ਼ਦੀਕੀ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਜਲਦੀ ਹੀ ਚੋਰਾਂ ਨੂੰ ਕਾਬੂ ਕਰ ਲਿਆ ਜਾਵੇਗਾ।