- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰੋਟਰੀ ਕਲੱਬ ਰਾਜਪੁਰਾ ਵਿਖੇ ਤਿੰਨ ਰੋਜ਼ਾ ਯੋਗਾ ਕੈਂਪ ਲਗਾਇਆ

ਐੱਚਐੱਸ ਸੈਣੀ, ਪੰਜਾਬੀ ਜਾਗਰਣ, ਰਾਜਪੁਰਾ : ਰੋਟਰੀ ਕਲੱਬ ਰਾਜਪੁਰਾ ਵਿਖੇ ਸੁਰਿੰਦਰ ਸੇਤੀਆ ਤੇ ਰੋਟਰੀ ਕਲੱਬ ਵੱਲੋਂ ਪ੍ਰੋਜੈਕਟ ਚੇਅਰਮੈਨ ਰੂਪੇਸ਼ ਭਾਰਦਵਾਜ ਦੀ ਦੇਖਰੇਖ ਹੇਠ ਚੰਡੀਗੜ੍ਹ ਯੋਗ ਸਭਾ ਸੈਕਟਰ-30 ਦੇ ਸਹਿਯੋਗ ਨਾਲ ਤਿੰਨ ਰੋਜ਼ਾ ਯੋਗ ਕੈਂਪ ਲਗਾਇਆ ਗਿਆ। ਕੈਂਪ ਦੌਰਾਨ ਯੋਗ ਸਭਾ ਵੱਲੋਂ ਪਹੁੰਚੇ ਆਚਾਰਿਆ ਨੇ ਰੋਟਰੀ ਕਲੱਬ ਦੇ ਮੈਂਬਰਾਂ ਤੇ ਹੋਰਨਾਂ ਹਾਜ਼ਰੀਨ ਨੂੰ ਬੜੇ ਹੀ ਸਰਲ ਤੇ ਵਿਗਿਆਨਕ ਢੰਗ ਨਾਲ ਵੱਖ-ਵੱਖ ਯੋਗ ਆਸਣ, ਪ੍ਰਾਣਾਯਾਮ ਤੇ ਮੁਦਰਾਵਾਂ ਕਰਵਾਈਆਂ। ਆਚਾਰਿਆ ਜੀ ਵੱਲੋਂ ਮਹਾਪ੍ਰਭੂ ਸ਼੍ਰੀ ਰਾਮ ਲਾਲ ਜੀ ਦੇ ਸਰਲ ਆਸਣਾਂ, ਪ੍ਰਾਣਾਯਾਮ ਕਿਰਿਆਵਾਂ, ਮੁਦਰਾਵਾਂ ਅਤੇ ਸਿਹਤਮੰਦ ਖਾਣ-ਪੀਣ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਉਨ੍ਹਾਂ ਨੇ ਯੋਗ ਨੂੰ ਰੋਜ਼ਾਨਾ ਜੀਵਨ ਦਾ ਹਿੱਸਾ ਬਣਾਉਣ ਦੀ ਮਹੱਤਤਾ ਬਾਰੇ ਵੀ ਚਾਨਣਾ ਪਾਇਆ। ਕੈਂਪ ਵਿਚ ਰੋਟਰੀ ਕਲੱਬ ਦੇ ਮੈਂਬਰਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਲੋਕਾਂ ਨੇ ਭਾਗ ਲੈਂਦਿਆਂ ਯੋਗ ਅਭਿਆਸ ਦਾ ਲਾਭ ਲਿਆ। ਇਸ ਮੌਕੇ ਵਾਕੀ-ਟਾਕੀ ਯੋਗ ਗਰੁੱਪ ਦੀ ਟੀਮ ਨੇ ਵੀ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ। ਕੈਂਪ ਦੀ ਸਮਾਪਤੀ ਮੌਕੇ ਰੋਟਰੀ ਕਲੱਬ ਦੇ ਪ੍ਰਧਾਨ ਸੁਮਿਤ ਮਹਿਤਾ ਤੇ ਸਕੱਤਰ ਨਵਦੀਪ ਅਰੋੜਾ ਨੇ ਚੰਡੀਗੜ੍ਹ ਯੋਗ ਸਭਾ ਦਾ ਧੰਨਵਾਦ ਕੀਤਾ। ਇਸ ਮੌਕੇ ਆਚਾਰਿਆ ਜੀ ਅਤੇ ਯੋਗ ਸਭਾ ਦੇ ਹੋਰਨਾਂ ਮੈਂਬਰਾਂ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਵੀ ਕੀਤਾ ਗਿਆ।