ਤਿੰਨ ਕਾਰਾਂ ਦੀ ਟੱਕਰ, ਕੁੜੀ ਦੀ ਮੌਤ, ਤਿੰਨ ਜੀਅ ਜ਼ਖ਼ਮੀ ਤਿੰਨ ਕਾਰਾਂ ਦੀ ਟੱਕਰ, ਕੁੜੀ ਦੀ ਮੌਤ, ਤਿੰਨ ਜੀਅ ਜ਼ਖ਼ਮੀ
Publish Date: Wed, 21 Oct 2026 04:44 PM (IST)
Updated Date: Thu, 22 Oct 2026 04:01 AM (IST)
ਮੁਕੇਸ਼ ਸਿੰਗਲਾ, ਪੰਜਾਬੀ ਜਾਗਰਗਣ, ਭਵਾਨੀਗੜ੍ਹ : ਨੇੜ੍ਹਲੇ ਪਿੰਡ ਘਰਾਚੋਂ ਬੁੱਧਵਾਰ ਸਵੇਰ ਹੋਏ ਸੜਕ ਹਾਦਸੇ ਵਿੱਚ ਇੱਕ ਨੌਜਵਾਨ ਕੁੜੀ ਦੀ ਮੌਤ ਹੋ ਗਈ। ਜਦਕਿ ਪਰਿਵਾਰ ਦੇ ਤਿੰਨ ਜੀਅ ਗੰਭੀਰ ਜ਼ਖ਼ਮੀ ਹੋ ਗਏ, ਜਿਨਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ। ਜ਼ਖ਼ਮੀਆਂ ’ਚ ਪਤੀ-ਪਤਨੀ ਸਮੇਤ ਉਨ੍ਹਾਂ ਦਾ ਬੇਟਾ ਤੇ ਬੇਟੀ ਸ਼ਾਮਲ ਹਨ। ਜਾਣਕਾਰੀ ਅਨੁਸਾਰ ਪੰਚਕੂਲਾ ਨਿਵਾਸੀ ਮਹਿੰਦਰ ਸ਼ਰਮਾ (48), ਉਨ੍ਹਾਂ ਦੀ ਪਤਨੀ ਮੀਨਾਕਸ਼ੀ (45), ਬੇਟਾ ਗੌਤਮ (25) ਅਤੇ ਬੇਟੀ ਅੰਸ਼ਿਕਾ (22) ਔਰਾ ਕਾਰ ’ਚ ਸਵਾਰ ਹੋ ਕੇ ਸਿਰਸਾ ਤੋਂ ਪੰਚਕੂਲਾ ਜਾ ਰਹੇ ਸਨ। ਜਦੋਂ ਉਹ ਪਿੰਡ ਘਰਾਚੋਂ ਵਿਖੇ ਬਿਆਸ ਸਤਿਸੰਗ ਘਰ ਦੇ ਸਾਹਮਣੇ ਪੁੱਜੇ ਤਾਂ ਉਨ੍ਹਾਂ ਦੀ ਕਾਰ ਅਚਾਨਕ ਬੇਕਾਬੂ ਹੋ ਕੇ ਸਾਹਮਣੇ ਤੋਂ ਆ ਰਹੀ ਐੱਮਜੀ ਕਾਰ ਤੇ ਉਸਦੇ ਪਿੱਛੇ ਆਉਂਦੀ ਨੈਕਸਨ ਕਾਰ ਨਾਲ ਟਕਰਾ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਐੱਮਜੀ ਤੇ ਨੈਕਸਨ ਕਾਰਾਂ ਸੜਕ ਕਿਨਾਰੇ ਖੇਤਾਂ ’ਚ ਜਾ ਡਿੱਗੀਆਂ। ਹਾਲਾਂਕਿ, ਇਨ੍ਹਾਂ ਦੋਵੇਂ ਕਾਰਾਂ ’ਚ ਸਵਾਰ ਤਿੰਨ ਵਿਅਕਤੀ ਵਾਲ-ਵਾਲ ਬਚ ਗਏ। ਉੱਧਰ ਔਰਾ ਕਾਰ ’ਚ ਸਵਾਰ ਪਰਿਵਾਰ ਦੇ ਚਾਰੇ ਮੈਂਬਰ ਗੰਭੀਰ ਜ਼ਖ਼ਮੀ ਹੋ ਗਏ। ਹਾਦਸੇ ਤੋਂ ਬਾਅਦ ਮੌਕੇ ’ਤੇ ਚੀਕ-ਚਿਹਾੜਾ ਮੱਚ ਗਿਆ। ਆਸ-ਪਾਸ ਦੇ ਲੋਕਾਂ ਦੀ ਮਦਦ ਨਾਲ ਤੁਰੰਤ ਜ਼ਖ਼ਮੀਆਂ ਨੂੰ ਭਵਾਨੀਗੜ੍ਹ ਦੇ ਸਰਕਾਰੀ ਹਸਪਤਾਲ ਵਿਖੇ ਪਹੁੰਚਾਇਆ ਗਿਆ। ਹਾਦਸੇ ਦੌਰਾਨ ਕਾਰ ਚਲਾ ਰਿਹਾ ਗੌਤਮ ਬੁਰੀ ਤਰ੍ਹਾਂ ਕਾਰ ’ਚ ਫਸ ਗਿਆ, ਜਿਸ ਨੂੰ ਬਾਹਰ ਕੱਢਣ ਲਈ ਦੋ ਜੇਸੀਬੀ ਮਸ਼ੀਨਾਂ ਤੇ ਇਕ ਟਰੈਕਟਰ ਦੀ ਮਦਦ ਲੈਣੀ ਪਈ। ਬਾਅਦ ’ਚ ਜ਼ਖ਼ਮੀਆਂ ਨੂੰ ਇਲਾਜ ਲਈ ਅੱਗੇ ਰੈਫਰ ਕਰ ਦਿੱਤਾ ਗਿਆ। ਜਿੱਥੇ ਇਲਾਜ ਦੌਰਾਨ ਅੰਸ਼ਿਕਾ ਦੀ ਮੌਤ ਹੋ ਗਈ। ਘਟਨਾ ਸੰਬੰਧੀ ਪੁਲਸ ਨੇ ਕਰਵਾਈ ਸ਼ੁਰੂ ਕਰ ਦਿੱਤੀ ਹੈ।