ਯੂਜੀਸੀ ਨੈੱਟ ਪ੍ਰੀਖਿਆ ’ਚ ਖ਼ਾਲਸਾ ਕਾਲਜ ਨੇ ਮਾਰੀਆਂ ਮੱਲਾਂ
ਯੂਜੀਸੀ ਨੈੱਟ ਪ੍ਰੀਖਿਆ ’ਚ ਖ਼ਾਲਸਾ ਕਾਲਜ ਦੇ ਤਿੰਨ ਵਿਦਿਆਰਥੀਆਂ ਦੀ ਸ਼ਾਨਦਾਰ ਪ੍ਰਾਪਤੀ
Publish Date: Fri, 25 Sep 2026 05:26 PM (IST)
Updated Date: Fri, 25 Sep 2026 05:27 PM (IST)
ਫੋਟੋ 25ਪੀਟੀਐਲ: 23: ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਪਟਿਆਲਾ : ਖ਼ਾਲਸਾ ਕਾਲਜ ਪਟਿਆਲਾ ਦੇ ਤਿੰਨ ਵਿਦਿਆਰਥੀਆਂ ਨੇ ਯੂਜੀਸੀ ਨੈੱਟ ਪ੍ਰੀਖਿਆ ਪਾਸ ਕਰਕੇ ਕਾਲਜ ਦਾ ਨਾਂ ਰੌਸ਼ਨ ਕੀਤਾ ਹੈ। ਇਸ ਪ੍ਰੀਖਿਆ ਵਿੱਚ ਸਫਲ ਰਹੇ ਵਿਦਿਆਰਥੀਆਂ ਨੇ ਸਹਾਇਕ ਪ੍ਰੋਫੈਸਰ ਲਈ ਯੋਗਤਾ ਹਾਸਲ ਕਰਨ ਦੇ ਨਾਲ ਪੀਐੱਚ.ਡੀ. ਵਿੱਚ ਦਾਖ਼ਲੇ ਲਈ ਵੀ ਯੋਗਤਾ ਪ੍ਰਾਪਤ ਕੀਤੀ ਹੈ। ਕਾਲਜ ਪ੍ਰਿੰਸੀਪਲ ਡਾ. ਧਰਮਿੰਦਰ ਸਿੰਘ ਉੱਭਾ ਨੇ ਦੱਸਿਆ ਕਿ ਅੰਗਰੇਜ਼ੀ ਵਿਸ਼ੇ ਵਿੱਚ ਸਰੂਰ ਸਰਾਓ ਨੇ 300 ਵਿੱਚੋਂ 224 ਅੰਕ ਹਾਸਲ ਕਰਦਿਆਂ 99.71 ਪਰਸੈਂਟਾਈਲ ਪ੍ਰਾਪਤ ਕੀਤੀ। ਪੰਜਾਬੀ ਵਿਸ਼ੇ ਵਿੱਚ ਹਰਮਨਜੋਤ ਸਿੰਘ ਨੇ 192 ਅੰਕਾਂ ਨਾਲ 99.15 ਪਰਸੈਂਟਾਈਲ, ਜਦਕਿ ਕਾਮਰਸ ਵਿਸ਼ੇ ਵਿੱਚ ਅਰਸ਼ਨੂਰ ਕੌਰ ਨੇ 190 ਅੰਕਾਂ ਨਾਲ 98.39 ਪਰਸੈਂਟਾਈਲ ਹਾਸਲ ਕੀਤੀ। ਪ੍ਰਿੰਸੀਪਲ ਡਾ. ਉੱਭਾ ਨੇ ਤਿੰਨਾਂ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਦੀ ਸਖ਼ਤ ਮਿਹਨਤ ਅਤੇ ਲਗਨ ਸਦਕਾ ਕਾਲਜ ਨੂੰ ਇਹ ਮਾਣ ਪ੍ਰਾਪਤ ਹੋਇਆ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੀ ਇਸ ਸਫਲਤਾ ਵਿੱਚ ਅਧਿਆਪਕਾਂ ਦੀ ਯੋਗ ਅਗਵਾਈ, ਮਾਰਗਦਰਸ਼ਨ ਅਤੇ ਨਿਰੰਤਰ ਹੌਸਲਾ-ਅਫ਼ਜ਼ਾਈ ਦਾ ਵੀ ਅਹਿਮ ਯੋਗਦਾਨ ਹੈ। ਉਨ੍ਹਾਂ ਸਫਲ ਵਿਦਿਆਰਥੀਆਂ ਦੇ ਉੱਜਵਲ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।