- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇੰਡੀਅਨ ਫਾਰਮਰਜ ਐਸੋਸੀਏਸ਼ਨ ਬਹਿਰੂ ਵੱਲੋਂ ਮੀਟਿੰਗ ਦੌਰਾਨ ਕੀਤੀਆਂ ਵਿਚਾਰਾਂ

ਐੱਚਐੱਸ ਸੈਣੀ, ਪੰਜਾਬੀ ਜਾਗਰਣ, ਰਾਜਪੁਰਾ : ਗੁਰਦੁਆਰਾ ਸਾਹਿਬ ਸ਼ਹੀਦ ਭਾਈ ਸੁੱਖਾ ਸਿੰਘ ਨੀਲਪੁਰ ਵਿਖੇ ਇੰਡੀਅਨ ਫਾਰਮਰਜ਼ ਐਸੋਸੀਏਸ਼ਨ ਬਹਿਰੂ ਵਲੋਂ ਇੱਕ ਜ਼ਰੂਰੀ ਮੀਟਿੰਗ ਜ਼ਿਲ੍ਹਾ ਪਟਿਆਲਾ ਦੇ ਪ੍ਰਧਾਨ ਰਣਜੀਤ ਸਿੰਘ ਆਕੜ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ’ਚ ਕਿਸਾਨਾਂ ਦੀਆਂ ਵੱਖ ਵੱਖ ਸਮੱਸਿਆਵਾਂ ਉਪਰ ਵਿਚਾਰ ਕੀਤਾ ਗਿਆ, ਜਿਸ ’ਚ ਕਣਕ ਲਈ ਲੋੜੀਂਦਾ ਯੂਰੀਆ ਨਾ ਆਉਣ ਕਰਕੇ ਆ ਰਹੀਆਂ ਪਰੇਸ਼ਾਨੀਆਂ ਲਈ ਕਿਸਾਨਾਂ ਨਾਲ ਵਿਚਾਰਾਂ ਸਾਂਝੀਆਂ ਕੀਤੀਆਂ ਗਈਆਂ। ਜ਼ਿਲ੍ਹੇ ਦੀਆਂ ਕੁਝ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ, ਜਿਸ ’ਚ ਸੀਨੀਅਰ ਮੀਤ ਪ੍ਰਧਾਨ ਮੁਖਤਿਆਰ ਸਿੰਘ ਬਹਿਰੂ, ਮੀਤ ਪ੍ਰਧਾਨ ਮਨਜੀਤ ਸਿੰਘ ਸਾਬਕਾ ਸਰਪੰਚ ਖਲਾਸਪੁਰ ਨੂੰ ਜ਼ਿਲ੍ਹੇ ਦੀ ਜ਼ਿੰਮੇਵਾਰੀ ਦਿੱਤੀ ਗਈ। ਰਾਜਪੁਰਾ ਸ਼ਹਿਰੀ ਦਾ ਪ੍ਰਧਾਨ ਬਲਜੀਤ ਸਿੰਘ ਨੀਲਪੁਰ, ਗੋਬਿੰਦਰ ਸਿੰਘ ਸਰਵਾਰਾ ਆਕੜ ਰਾਜਪੁਰਾ ਨੂੰ ਜਰਨਲ ਸਕੱਤਰ ਪਟਿਆਲਾ, ਗੁਰਵਿੰਦਰ ਸਿੰਘ ਨੀਲਪੁਰ ਨੂੰ ਸਹਾਇਕ ਜਰਨਲ ਸਕੱਤਰ ਪਟਿਆਲਾ, ਸੋਹਨ ਸਿੰਘ ਮੁਹੰਮਦੀਪੁਰ ਸਾਬਕਾ ਸਰਪੰਚ, ਰਣਜੀਤ ਸਿੰਘ ਆਕੜ ਨੂੰ ਸਹਾਇਕ ਲਗਾਇਆ, ਨਰਿੰਦਰ ਸਿੰਘ ਨਿੰਦਾ ਭੱਪਲ, ਦਵਿੰਦਰ ਸਿੰਘ ਹਰਿਆਉ, ਜਸ਼ਨਦੀਪ ਚਮਾਰੂ ਸਾਰਿਆਂ ਨੂੰ ਸਾਰਿਆਂ ਨੂੰ ਪਟਿਆਲਾ ਜ਼ਿਲ੍ਹੇ ਦੀ ਟੀਮ ਵਿਚ ਸ਼ਾਮਲ ਕੀਤਾ। ਇਸ ਮੌਕੇ ਅਮਰਜੀਤ ਸਿੰਘ ਰਿਟਾਇਰਡ ਰੇਲਵੇ ਨੂੰ ਮਜ਼ਦੂਰ ਵਿੰਗ ਪਟਿਆਲੇ ਦਾ ਪ੍ਰਧਾਨ ਲਗਾਉਣ ਦੀ ਸਿਫਾਰਸ਼ ਕਰਨ ਲਈ ਵਿਚਾਰਿਆ ਗਿਆ। ਘਨੌਰ ਬਲਾਕ ਦਾ ਮੀਤ ਪ੍ਰਧਾਨ ਕੁਲਵਿੰਦਰ ਸਿੰਘ ਖਲਾਸਪੁਰ ਨੂੰ ਲਗਾਇਆ ਗਿਆ। ਮੀਟਿੰਗ ’ਚ ਨੱਥਾ ਸਿੰਘ ਨੀਲਪੁਰ , ਸਿਕੰਦਰ ਸਿੰਘ ਬਾਲਪੁਰ, ਮਲਕੀਅਤ ਸਿੰਘ ਹਲੋਤਾਲੀ, ਜਸਵੰਤ ਸਿੰਘ ਅਲੂਣਾ ਸਾਬਕਾ ਠਾਣੇਦਾਰ, ਹਰਜਿੰਦਰ ਸਿੰਘ ਰਾਜਪੁਰਾ, ਜਰਨੈਲ ਸਿੰਘ ਨੀਲਪੁਰ, ਸੁਖਵੀਰ ਸਿੰਘ ਨੀਲਪੁਰ, ਹਰਭਜਨ ਸਿੰਘ ਰਾਜਪੁਰਾ, ਡਾ.ਰਮੇਸ਼ ਬਾਜਵਾ, ਘਨੌਰ ਬਲਾਕ ਪਰਧਾਨ ਨਵਤੇਜ ਸਿੰਘ ਉਕਸੀ ਕਿਸਾਨ ਆਗੂ ਹਾਜ਼ਰ ਸਨ।